ਐਮੀ ਵਿਰਕ ਤੇ ਜਾਨੀ ਨੇ ਆਪਣੇ 2020 ‘ਚ ਆਏ ਗੀਤ ਲਈ ਮੰਗੀ ਮੁਆਫੀ

TeamGlobalPunjab
1 Min Read

ਚੰਡੀਗੜ੍ਹ: ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ।ਪਰ ਇਸ ਵਾਰ ਐਮੀ ਵਿਰਕ ਦੇ ਨਾਲ ਨਾਲ ਜਾਨੀ ਦਾ ਵੀ ਨਾਮ ਜੁੜਿਆ ਹੈ। ਦੋਵਾਂ ਦੇ ਪਿਛਲੇ ਸਾਲ ਫ਼ਿਲਮ ‘ਸੁਫ਼ਨਾ’ ‘ਚ ਆਏ ਗੀਤ ‘ਕਬੂਲ ਏ’ ਨੂੰ ਲੈ ਕੇ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ।ਇਸ ਸਬੰਧੀ ਆਲ ਇੰਡੀਆ ਗੁੱਜਰ ਮਹਾਸਭਾ ਅਤੇ ਮੁਸਲਿਮ ਬ੍ਰਦਰਹੁੱਡ ਨੇ ਐਮੀ ਵਿਰਕ ਵਿਰੁੱਧ ਥਾਣਾ ਟਾਂਡਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।

ਦਰਅਸਲ ਇਸ ਗੀਤ ‘ਚ ਕੁਝ ਸ਼ਬਦਾਂ ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਇਤਰਾਜ਼ ਜਤਾਇਆ ਸੀ, ਜਿਸ ‘ਤੇ ਹੁਣ ਐਮੀ ਵਿਰਕ ਤੇ ਜਾਨੀ ਨੇ ਇਕੱਠਿਆਂ ਇਕ ਪੋਸਟ ਸਾਂਝੀ ਕਰਕੇ ਮੁਆਫ਼ੀ ਮੰਗੀ ਹੈ।

Share this Article
Leave a comment