ਨਿਊਜ਼ ਡੈਸਕ: ਆਂਵਲਾ ਸਾਡੇ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਨੂੰ ਕੁਝ ਘਰੇਲੂ ਚੀਜ਼ਾਂ ਦੇ ਨਾਲ ਮਿਲਾ ਕੇ ਚਮੜੀ ਜਾਂ ਵਾਲਾਂ ‘ਤੇ ਲਗਾ ਸਕਦੇ ਹੋ। ਦੋਵਾਂ ਤਰੀਕਿਆਂ ਨਾਲ ਲਾਭ ਪ੍ਰਾਪਤ ਕਰ ਸਕਦੇ ਹੋ। ਪਰ ਬਿਹਤਰ ਹੈ ਕਿ ਤੁਸੀਂ ਆਂਵਲੇ ਨੂੰ ਆਪਣੀ ਡਾਈਟ ‘ਚ ਇਸ ਤਰ੍ਹਾਂ ਸ਼ਾਮਿਲ ਕਰੋ ਕਿ ਇਸ ਨਾਲ ਤੁਹਾਡੀ ਚਮੜੀ, ਵਾਲਾਂ ਅਤੇ ਸਿਹਤ ਨੂੰ ਨਾਲ-ਨਾਲ ਫਾਇਦਾ ਹੋਵੇ।
ਆਂਵਲਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇੱਕ ਆਂਵਲਾ ਸਾਡੀ ਚਮੜੀ ਦੇ ਨਾਲ-ਨਾਲ ਵਾਲਾਂ ਅਤੇ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਂਵਲੇ ਤੋਂ ਤੁਸੀਂ ਛੋਟੇ-ਛੋਟੇ ਹੈਲਥ ਸ਼ਾਟ ਵੀ ਬਣਾ ਸਕਦੇ ਹੋ ਜੋ ਕਿ ਬਹੁਤ ਸਾਰੇ ਫਾਇਦਿਆਂ ਨਾਲ ਭਰਪੂਰ ਹੈ। ਆਓ ਜਾਣਦੇ ਹਾਂ ਹੈਲਥ ਸ਼ਾਟ ਬਣਾਉਣ ਦਾ ਤਰੀਕਾ।
– 2 ਆਂਵਲਾ
– 6 ਤੋਂ 7 ਕਰੀ ਪੱਤੇ
– 1 ਇੰਚ ਅਦਰਕ
– 1/2 ਛੋਟਾ ਕਟੋਰਾ ਗੁੜ
– ਕਾਲੀ ਮਿਰਚ ਦੇ 4-6 ਦਾਣੇ
– 1/2 ਗਲਾਸ ਪਾਣੀ
– ਸਭ ਤੋਂ ਪਹਿਲਾਂ ਦੋ ਆਂਵਲੇ ਨੂੰ ਕੱਟ ਕੇ ਬੀਜਾਂ ਤੋਂ ਵੱਖ ਕਰੋ।
– ਹੁਣ ਦੱਸੀਆਂ ਸਾਰੀਆਂ ਸਮੱਗਰੀਆਂ ਨੂੰ ਮਿਕਸਰ ‘ਚ ਪਾ ਕੇ ਪੀਸ ਲਓ।
– ਤੁਹਾਡੇ ਆਂਵਲੇ ਦੇ ਸ਼ਾਟ ਤਿਆਰ ਹਨ।
ਆਂਵਲੇ ਵਿੱਚ ਮੌਜੂਦ ਖਣਿਜ ਸਾਡੀ ਸਕੈਲਪ ਦੇ ਖੂਨ ਦੇ ਸੰਚਾਰ ਨੂੰ ਵਧਾਉਣ ਅਤੇ ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਮਦਦ ਕਰਦੇ ਹਨ। ਆਂਵਲੇ ਦਾ ਸੇਵਨ ਕਰਨ ਨਾਲ ਵਾਲ ਜਲਦੀ ਸਫੈਦ ਨਹੀਂ ਹੁੰਦੇ। ਇਸ ਵਿੱਚ ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਸਕੈਲਪ ਦੀ ਲਾਗ ਨੂੰ ਰੋਕਦੇ ਹਨ।
ਚਮੜੀ ਲਈ ਆਂਵਲੇ ਦੇ ਫਾਇਦੇ
ਆਂਵਲਾ ਸਾਡੇ ਵਾਲਾਂ ਨੂੰ ਜਿੰਨਾ ਫਾਇਦਾ ਦਿੰਦਾ ਹੈ, ਚਮੜੀ ਲਈ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ। ਆਂਵਲੇ ਵਿੱਚ ਮੌਜੂਦ ਐਂਟੀ-ਆਕਸੀਡੈਂਟ ਅਤੇ ਵਿਟਾਮਿਨ ਵਰਗੇ ਕਈ ਪੌਸ਼ਟਿਕ ਤੱਤ ਸਾਡੀ ਚਮੜੀ ਦੇ ਖੂਨ ਸੰਚਾਰ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਪਿਗਮੈਂਟੇਸ਼ਨ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।