ਨਿਊਜ਼ ਡੈਸਕ: ਕੌਣ ਬਣੇਗਾ ਕਰੋੜਪਤੀ 14 ਦੇ ਸੈੱਟ ‘ਤੇ ਗ਼ਲਤੀ ਨਾਲ ਅਮਿਤਾਭ ਬੱਚਣ ਦੇ ਪੈਰ ਦੀ ਨਸ ਕੱਟੀ ਗਈ । ਜਿਸ ਤੋਂ ਬਾਅਦ ਸ਼ੋਅ ਦੇ ਟੀਮ ਮੈਂਬਰਜ਼ ਉਨ੍ਹਾਂ ਨੂੰ ਲੈ ਕੇ ਹਸਪਤਾਲ ਲੈ ਕੇ ਗਏ । ਬਿੱਗ ਬੀ ਨੇ ਇਸ ਹਾਦਸੇ ਦਾ ਖੁਲਾਸਾ ਆਪਣੇ ਬਲਾਗ ‘ਚ ਕੀਤਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ‘ਚ ਉਨ੍ਹਾਂ ਦੀ ਹਾਲਤ ਕਾਫੀ ਸੀਰੀਅਸ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਇਕ ਛੋਟਾ ਜਿਹਾ ਆਪ੍ਰੇਸ਼ਨ ਵੀ ਕਰਨਾ ਪਿਆ।
ਅਮਿਤਾਭ ਨੇ ਆਪਣੇ ਬਲਾਗ ‘ਚ ਲਿਖਿਆ ਕਿ ਧਾਤੂ ਦੇ ਇਕ ਤਿੱਖੇ ਟੁਕੜੇ ਨੇ ਖੱਬੀ ਲੱਤ ਕੱਟ ਦਿੱਤੀ ਅਤੇ ਨਾੜ ਕੱਟੀ ਗਈ। ਜਦੋਂ ਨਾੜੀ ਕੱਟੀ ਜਾਂਦੀ ਹੈ, ਤਾਂ ਖੂਨ ਬੇਕਾਬੂ ਹੋ ਜਾਂਦਾ ਹੈ। ਪਰ ਸਮੇਂ ਸਿਰ ਸਟਾਫ਼ ਅਤੇ ਡਾਕਟਰਾਂ ਦੀ ਟੀਮ ਦੀ ਮਦਦ ਨਾਲ ਇਹ ਕਾਬੂ ਵਿੱਚ ਹੈ ਅਤੇ ਇਸ ਵਿੱਚ ਟਾਂਕੇ ਲੱਗੇ ਹਨ। ਇਸ ਦੇ ਨਾਲ ਹੀ ਅਮਿਤਾਭ ਨੇ ਦੱਸਿਆ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਪੈਰ ਨਾ ਹਿਲਾਉਣ, ਜ਼ਬਰਦਸਤੀ ਨਾ ਕਰਨ, ਟ੍ਰੈਡਮਿਲ ‘ਤੇ ਨਾ ਚੱਲਣ ਦੀ ਸਲਾਹ ਦਿੱਤੀ ਹੈ।
ਅਮਿਤਾਭ ਬੱਚਨ ਨੇ ਇਹ ਵੀ ਦੱਸਿਆ ਕਿ ਉਹ ਜਿੰਨਾ ਵੀ ਸਮਾਂ ਕੇਬੀਸੀ ਦੇ ਸੈੱਟ ‘ਤੇ ਬਿਤਾਉਂਦੇ ਹਨ, ਉਸ ਦੌਰਾਨ ਉਨ੍ਹਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਹੁਣੇ ਜਿਹੇ ਅਮਿਤਾਭ ਬੱਚਨ 80 ਸਾਲ ਦੇ ਹੋ ਗਏ ਹਨ ਤੇ ਇਸ ਖਾਸ ਮੌਕੇ ‘ਤੇ ਕੇਬੀਸੀ ਦੀ ਟੀਮ ਨੇ ਬਹੁਤ ਹੀ ਖਾਸ ਐਪੀਸੋਡ ਦਾ ਆਯੋਜਨ ਕੀਤਾ ਸੀ ਜਿਸ ਵਿਚ ਅਭਿਸ਼ੇਕ ਤੇ ਜਯਾ ਬੱਚਨ ਵੀ ਸ਼ਾਮਲ ਹੋਏ।