ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਨੇ ਅਮਿਤਾਭ ਬੱਚਨ, 25% ਲੀਵਰ ਨਾਲ ਜੀਅ ਰਹੇ ਨੇ ਜ਼ਿੰਦਗੀ

TeamGlobalPunjab
3 Min Read

Amitabh Bachchan ਮੁੰਬਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਇੱਕ ਚੈਨਲ ਦੇ ਸਿਹਤ ਪ੍ਰੋਗਰਾਮ ‘ਚ ਗੱਲ ਕਰਦਿਆਂ ਸਿਹਤ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ। ਜਿਸ ਨੂੰ ਸੁਣ ਕੇ ਉਨ੍ਹਾਂ ਦੇ ਫੈਨਜ਼ ਨੂੰ ਵੱਡਾ ਝਟਕਾ ਜ਼ਰੂਰ ਲੱਗੇਗਾ। ਅਮਿਤਾਭ ਬੱਚਨ ਨੇ ਦੱਸਿਆ ਕਿ 75% ਲੀਵਰ ਖ਼ਰਾਬ ਹੋਣ ਤੋਂ ਬਾਅਦ ਹੁਣ 25% ਲੀਵਰ ਨਾਲ ਹੀ ਜ਼ਿੰਦਗੀ ਜੀਅ ਰਹੇ ਹਨ। ਇਸ ਦੇ ਨਾਲ ਹੀ ਉਹ ਹੋਰ ਬੀਮਾਰੀਆਂ ਨਾਲ ਲੜ੍ਹ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਬਹੁਤ ਖਤਰਨਾਕ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਹ ਟੀਬੀ ਤੇ ਹੈਪੇਟਾਈਟਸ ਬੀ ਨਾਲ ਪੀੜਤ ਹਨ। ਉਨ੍ਹਾਂ ਕਿਹਾ ਕਿ ਟੀਬੀ ਦਾ ਇਲਾਜ ਹੈ ਤੇ ਮੈਨੂੰ ਅੱਠ ਸਾਲ ਪਤਾ ਹੀ ਨਹੀਂ ਲੱਗਿਆ ਕਿ ਮੈਨੂੰ ਇਹ ਬਿਮਾਰੀ ਹੈ।

ਪੋਲੀਓ, ਹੈਪੇਟਾਈਟਿਸ ਬੀ, ਟੀਬੀ, ਡਾਇਬਿਟੀਜ਼ ਵਰਗੀ ਬੀਮਾਰੀਆਂ ਦੇ ਅਭਿਆਨ ਨਾਲ ਜੁੜੇ ਅਮੀਤਾਭ ਬੱਚਨ ਨੇ ਲੋਕਾਂ ਨੂੰ ਟੈਸਟ ਕਰਵਾਉਣ ਤੇ ਇਸ ਦਾ ਇਲਾਜ਼ ਕਰਵਾਉਣ ਨੂੰ ਕਿਹਾ ਹੈ। ਅਮਿਤਾਭ ਨੇ ਦੱਸਿਆ, ਟੀਬੀ ਵਰਗੀ ਬੀਮਾਰੀਆਂ ਦਾ ਵੀ ਇਲਾਜ਼ ਹੁੰਦਾ ਹੈ। ਉਨ੍ਹਾਂ ਕਿਹਾ ਮੈਨੂੰ ਲਗਭਗ 8 ਸਾਲਾਂ ਤੱਕ ਨਹੀਂ ਪਤਾ ਸੀ ਕਿ ਮੈਨੂੰ ਟੀਬੀ ਹੈ। ਮੈਂ ਕਹਿ ਰਿਹਾ ਹਾਂ ਕਿ ਜੋ ਮੇਰੇ ਨਾਲ ਹੋਇਆ, ਉਹ ਕਿਸੇ ਦੇ ਨਾਲ ਵੀ ਹੋ ਸਕਦਾ ਹੈ। ਜੇਕਰ ਤੁਸੀ ਜਾਂਚ ਕਰਵਾਉਣ ਲਈ ਹੀ ਤਿਆਰ ਨਹੀਂ ਹੋ ਤਾਂ ਤੁਹਾਨੂੰ ਕੁੱਝ ਪਤਾ ਨਹੀਂ ਚੱਲੇਗਾ ਤੇ ਫਿਰ ਉਸ ਦਾ ਇਲਾਜ਼ ਵੀ ਨਹੀਂ ਹੋ ਪਾਵੇਗਾ।

ਦੱਸ ਦੇਈਏ ਅਮੀਤਾਭ ਇਸ ਤੋਂ ਪਹਿਲਾਂ ਵੀ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਚੁੱਕੇ ਹਨ। ਉਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਸਰਜ਼ਰੀਆਂ ਹੋ ਚੁੱਕੀਆਂ ਹਨ। ਸਾਲ 1982 ‘ਚ ਫ਼ਿਲਮ ‘ਕੁਲੀ’ ਦੌਰਾਨ ਉਨ੍ਹਾਂ ਨੂੰ ਭਿਆਨਕ ਸੱਟ ਲੱਗੀ ਸੀ। ਕਾਫੀ ਖੂਨ ਵਹਿ ਜਾਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਸੀ। ਅਮਿਤਾਭ ਨੇ ਸਾਰੀਆਂ ਪ੍ਰੇਸ਼ਾਨੀਆਂ ਨਾਲ ਲੜ੍ਹ ਕੇ ਫਿਰ ਤੋਂ ਸਿਨੇਮਾ ‘ਚ ਵਾਪਸੀ ਕੀਤੀ।

Read Also: ਮੀਕਾ ਸਿੰਘ ਨੇ ਬੈਨ ਤੋਂ ਬਾਅਦ ਮੰਗੀ ਮੁਆਫੀ

ਬਿੱਗ-ਬੀ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਹੀ ਉਨ੍ਹਾਂ ਦੀ ਤੇਲਗੁ ਫਿਲਮ ਸਯੇ ਰਾ ਨਰਸਿੰਮਹਾ ਰੈੱਡੀ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ । ਪੋਸਟਰ ਦੇ ਨਾਲ-ਨਾਲ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਫਿਲਮ ਦਾ ਟੀਜ਼ਰ 20 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ। ਮੁੰਬਈ ‘ਚ ਅਮੀਤਾਭ ਬੱਚਨ ਟੀਜ਼ਰ ਨੂੰ ਰਿਲੀਜ਼ ਕਰਨਗੇ। ਉੱਥੇ ਹੀ ਬਿੱਗ ਬੀ ਦੀ ਅਗਲੀ ਫਿਲਮ ਬਰਹਮਾਅਸਤਰ ਹੈ ਜਿਸ ਵਿੱਚ ਉਹ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਨਾਲ ਨਜ਼ਰ ਆਉਣਗੇ । Amitabh Bachchan

- Advertisement -

Share this Article
2 Comments