ਭਾਜਪਾ ਦੇ ਵੱਡੇ ਆਗੂ ਨੇ ਘੇਰੀ ਕਾਂਗਰਸ ਸਰਕਾਰ! ਜੇ ਇਹ ਨਹੀਂ ਪੜ੍ਹਿਆ ਤਾਂ ਕੁਝ ਨਹੀਂ ਪੜ੍ਹਿਆ!

TeamGlobalPunjab
3 Min Read

ਅੰਮ੍ਰਿਤਸਰ : ਕੇਂਦਰ ਸਰਕਾਰ ਵਲੋਂ ਜਿੱਥੇ 8 ਸਿੱਖ ਬੰਦੀਆਂ ਨੂੰ ਰਿਹਾ ਕਰਨ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ‘ਤੇ ਸਿਆਸਤ ਵੀ ਗਰਮਾ ਗਈ ਹੈ, ਅੰਮ੍ਰਿਤਸਰ ‘ਚ ਭਾਜਪਾ ਆਗੂ ਤਰੁਣ ਚੁਘ ਨੇ ਪ੍ਰੈਸ ਕਾਨਫਰੰਸ ਕਰ ਕੇ ਜਿੱਥੇ ਕੇਂਦਰ ਸਰਕਾਰ ਦੀ ਤਾਰੀਫ ਕੀਤੀ ਉੱਥੇ ਹੀ ਪੰਜਾਬ ਦੀ ਕੈਪਟਨ ਸਰਕਾਰ ਅਤੇ ਸਮੂਹ ਕਾਂਗਰਸ ਪਾਰਟੀ ਨੂੰ ਵੀ ਖ਼ੂਬ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬੜਾ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਸ ਕਦਮ ਲਈ ਲਗਾਤਾਰ ਕ੍ਰੈਡਿਟ ਲੈਣ ਲਈ ਸਿਆਸਤਦਾਨ ਕੋਸ਼ਿਸ਼ਾਂ ਕਰ ਰਹੇ ਹਨ। ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹਨ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਤਾਂ ਉਹ ਇੱਕ ਪੱਤਰ ਸੋਨੀਆਂ ਗਾਂਧੀ ਨੂੰ ਵੀ ਲਿਖ ਦੇਣ ਕਿਉਂਕਿ ਉਨ੍ਹਾਂ ਦੀ ਸਰਕਾਰ ਸਮੇਂ ਹੀ ਦਿੱਲੀ ਵਿੱਚ 1984 ਵਿੱਚ ਸਿੱਖ ਕਤਲੇਆਮ ਹੋਇਆ ਸੀ।

ਤਰੁਣ ਚੁਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਸਮੇਂ ਜਿਹੜੇ ਲੋਕ ਉਸ ਕਤਲੋਗਾਰਤ ਦਾ ਨੇਤਰਤਵ ਕਰ ਰਹੇ ਸਨ ਉਹ ਵੀ ਕਾਂਗਰਸ ਦੇ ਹੀ ਲੋਕ ਸਨ ਅਤੇ ਉਨ੍ਹਾਂ ਲੋਕਾਂ ਨੂੰ ਸਜ਼ਾਵਾਂ ਦੇਣੀਆਂ ਤਾਂ ਦੂਰ 30 ਸਾਲ ਤੱਕ ਉਨ੍ਹਾਂ ਵਿਰੁੱਧ ਐਫਆਈਆਰਾਂ ਵੀ ਦਰਜ਼ ਨਹੀਂ ਹੋਣ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਲੋਕਾਂ ਨੂੰ ਦਬਾਇਆ ਨਹੀਂ ਗਿਆ ਬਲਕਿ ਮਹਾਂਮੰਡਿਤ ਕੀਤਾ ਗਿਆ। ਚੁਘ ਨੇ ਦੱਸਿਆ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਪਰ ਉਹ ਅੱਜ ਵੀ ਕਾਂਗਰਸ ਦਾ ਮੈਂਬਰ ਹੈ, ਟਾਇਟਲਰ ਨੇ ਪ੍ਰੈਸ ਸਾਹਮਣੇ ਕਿਹਾ ਕਿ ਉਸ ਨੇ ਸਰਦਾਰ ਮਾਰ ਦਿੱਤੇ ਅੱਜ ਉਹ ਵੀ ਕਾਂਗਰਸ ਦਾ ਮੈਂਬਰ ਹੈ। ਚੁੱਘ ਨੇ ਕਿਹਾ ਕਿ ਸਾਲ 2002 ਤੋਂ 2007 ਦੌਰਾਨ ਇੱਕ ਸਿੱਖ ਵਿਅਕਤੀ ਡਾ. ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ ਅਤੇ ਇੱਕ ਸਿੱਖ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਮੁੱਖ ਮੰਤਰੀ ਸਨ ਪਰ ਉਦੋਂ ਵੀ ਕੋਈ ਰਾਹਤ ਦਾ ਕੰਮ ਨਹੀਂ ਹੋਇਆ। ਉੱਧਰ ਇਸ ਮਾਮਲੇ ‘ਤੇ ਬੋਲਦਿਆਂ ਐਸਜੀਪੀਸੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਇਤਿਹਾਸਕ ਫੈਸਲਾ ਹੈ ਕਿਉਂਕਿ ਐਸਜੀਪੀਸੀ ਇਨ੍ਹਾਂ ਸਿੱਖਾਂ ਦੀ ਰਿਹਾਈ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਦੇ ਲਈ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜਦੀ ਆ ਰਹੀ ਸੀ।

Share This Article
Leave a Comment