ਕੈਨੇਡਾ ‘ਚ ਮੁਸਲਮਾਨਾਂ ਖਿਲਾਫ ਪੈਦਾ ਹੋਈ ਨਫ਼ਰਤ ਨਾਲ ਨਜਿੱਠਣ ਲਈ ਪਹਿਲੀ ਸਲਾਹਕਾਰ ਨਿਯੁਕਤ

Prabhjot Kaur
2 Min Read

ਟੋਰਾਂਟੋ : ਕੈਨੇਡਾ ‘ਚ ਮੁਸਲਮਾਨਾਂ ਖਿਲਾਫ ਪੈਦਾ ਹੋਈ ਨਫ਼ਰਤ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲੇ ਸਲਾਹਕਾਰ ਦੀ ਨਿਯੁਕਤੀ ਕੀਤੀ ਹੈ। ਕੈਨੇਡੀਅਨ ਰੇਸ ਰਿਲੇਸ਼ਜ਼ ਫਾਊਂਡੇਸ਼ਨ ਦੀ ਡਾਇਰੈਕਟਰ ਅਮੀਰਾ ਨੀਤੀਆਂ, ਕਾਨੂੰਨ ਤਜਵੀਜ਼ਾਂ ਅਤੇ ਹੋਰ ਯੋਜਨਾਵਾਂ ਬਾਰੇ ਸਰਕਾਰ ਨੂੰ ਸਲਾਹ ਦੇਣਗੇ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸਲਾਮੋਫਬੀਆਂ ਦੇ ਟਾਕਰੇ ਲਈ ਅਮੀਰਾ ਅਲਗਵਾਬੀ ਦੀ ਨਿਯੁਕਤੀ ਇਸ ਪਾਸੇ ਚੁੱਕਿਆ ਅਹਿਮ ਕਦਮ ਹੈ ਜਿਸ ਨਾਲ ਹਰ ਕਿਸਮ ਦੀ ਨਫ਼ਰਤ ਦਾ ਖਾਤਮਾ ਕਰਨ ‘ਚ ਮਦਦ ਮਿਲੇਗੀ। ਕੈਨੇਡਾ ਸਰਕਾਰ ਦਾ ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ 29 ਜਨਵਰੀ ਨੂੰ ਕਿਊਬੈਕ ਸਿਟੀ ਦੀ ਮਸਜਿਦ ‘ਚ ਹੋਏ ਕਤਲੇਆਮ ਦੀ ਬਰਸੀ ਹੈ।

ਦੱਸਣਯੋਗ ਹੈ ਕਿ 2017 ‘ਚ ਇਕ ਬੰਦੂਕਧਾਰੀ ਨੇ ਮਸਜਿਦ ‘ਚ ਗੋਲੀਬਾਰੀ ਕਰਦਿਆਂ ਛੇ ਲੋਕਾਂ ਦਾ ਕਤਲ ਕਰ ਦਿੱਤਾ ਸੀ ਅਤੇ 19 ਹੋਰ ਜ਼ਖ਼ਮੀ ਹੋਏ ਸਨ। ਅਮੀਰਾ ਅਲਗਵਾਬੀ ਨੈਸ਼ਨਲ ਸਕਿਓਰਟੀ ਟ੍ਰਾਂਸਪੇਰੈਂਸੀ ਐਡਵਾਇਜ਼ਰੀ ਗਰੁੱਪ ਦੀ ਮੈਂਬਰ ਹੈ। ਦੂਜੇ ਪਾਸੇ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ ਦੇ ਐਜੂਕੇਸ਼ਨ ਡਾਇਰੈਕਟਰ ਆਇਸ਼ਾ ਖਾਨ ਵੱਲੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਕਦਮ ਦਾ ਜ਼ੋਰਦਾਰ ਸਵਾਗਤ ਕਰਦਿਆਂ ਕਿਹਾ ਹੈ ਕਿ ਇਸਲਾਮੋਫੋਬੀਆ ਵਿਰੁੱਧ ਰਣਨੀਤੀ ਅਪਣਾਉਂਦਿਆਂ ਕੈਨੇਡਾ ਦੇ ਇਸ ਇਲਾਕੇ ਨੇ ਲਾਮਿਸਾਲ ਕਦਮ ਉਠਾਇਆ ਹੈ ਅਤੇ ਪੂਰੇ ਮੁਲਕ ਦੇ ਸਕੂਲ ਬੋਰਡਾਂ ਨੂੰ ਸਿੱਖਣਾ ਚਾਹੀਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment