ਅਮਰੀਕਾ ‘ਚ ਲਗਾਤਾਰ ਵਧ ਰਹੀ ਨਾਸਤਿਕਾਂ ਦੀ ਗਿਣਤੀ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ ਜੋ ਕਿਸੇ ਵੀ ਧਰਮ ‘ਚ ਵਿਸ਼ਵਾਸ ਨਹੀਂ ਰੱਖਦੇ ਹਨ। ਇਸ ਦੇ ਨਾਲ ਹੀ ਈਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਿੱਚ ਵੀ ਪਹਿਲਾਂ ਤੋਂ ਕਮੀ ਆਈ ਹੈ। ਪਿਊ ਰਿਸਰਚ ਸੈਂਟਰ ਵਲੋਂ ਕੀਤੇ ਗਏ ਸਰਵੇ ਦੇ ਨਵੇਂ ਡਾਟਾ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। 2018 ਤੋਂ 2019 ਦੇ ਵਿੱਚ ਟੈਲੀਫੋਨ ਸਰਵੇ ਜ਼ਰੀਏ ਇਹ ਅੰਕੜੇ ਸਾਹਮਣੇ ਆਏ। ਨਾਸਤਿਕਾਂ ਤੇ ਰੱਬ ‘ਚ ਵਿਸ਼ਵਾਸ ਨਾ ਰੱਖਣ ਵਾਲਿਆਂ
ਦੀ ਗਿਣਤੀ ‘ਚ ਤਾਂ ਵਾਧਾ ਹੋਇਆ ਹੀ ਹੈ, ਪਰ ਧਾਰਮਿਕ ਆਯੋਜਨਾਂ ਵਿੱਚ ਸ਼ਿਰਕਤ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਪਹਿਲਾਂ ਨਾਲੋਂ ਕਮੀ ਆਈ ਹੈ।

ਸਰਵੇ ਦੇ ਅਨੁਸਾਰ, ਪਿਊ ਸੈਂਟਰ ਦਾ ਕਹਿਣਾ ਹੈ ਕਿ 65 ਫੀਸਦੀ ਅਮਰੀਕੀ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਦਾ ਧਰਮ ਈਸਾਈ ਹੈ। 2009 ਵਿੱਚ ਇਹ ਸੰਖਿਆ 77 ਫੀਸਦੀ ਤੱਕ ਸੀ। ਉੱਥੇ ਹੀ ਦੂਜੇ ਪਾਸੇ ਅਜਿਹੇ ਲੋਕ ਜਿਨ੍ਹਾਂ ਨੇ ਆਪਣੇ ਆਪ ਨੂੰ ਨਾਸਤਿਕ ਜਾਂ ਰੱਬ ‘ਚ ਵਿਸ਼ਵਾਸ ਰੱਖਣ ਵਾਲਿਆਂ ਦੀ ਗਿਣਤੀ ‘ਚ 17 % 26 % ਤੱਕ ਵਾਧਾ ਹੋਇਆ ਹੈ। ਇਸ ਵਿੱਚ ਅਜਿਹੇ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਨੇ ਕਿਹਾ ਕਿ ਉਹ ਕਿਸੇ ਇੱਕ ਧਰਮ ਵਿਸ਼ੇਸ਼ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਨ।

ਪਿਊ ਰਿਪੋਰਟ ਦਾ ਕਹਿਣਾ ਹੈ ਕਿ ਧਾਰਮਿਕ ਸਮਾਗਮਾਂ ‘ਚ ਸ਼ਿਰਕਤ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਪਿਛਲੇ 1 ਦਹਾਕੇ ‘ਚ ਕਾਫ਼ੀ ਕਮੀ ਆਈ ਹੈ। ਪਿਛਲੇ ਇੱਕ ਦਹਾਕੇ ਵਿੱਚ ਮਹੀਨੇ ਵਿੱਚ ਇੱਕ ਜਾਂ 2 ਵਾਰ ਧਾਰਮਿਕ ਆਯੋਜਨਾਂ ਵਿੱਚ ਜਾਣ ਵਾਲਿਆਂ ਦੀ ਗਿਣਤੀ 7 ਫੀਸਦੀ ਤੱਕ ਘਟੀ ਹੈ। ਹੁਣ ਜ਼ਿਆਦਾਤਰ ਅਮਰੀਕੀ ਅਜਿਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਧਾਰਮਿਕ ਆਯੋਜਨਾਂ ‘ਚ ਬਹੁਤ ਘੱਟ ਹਿੱਸਾ ਲੈਂਦੇ ਹੈ। ਮਹੀਨੇ ਵਿੱਚ ਇੱਕ ਜਾਂ 2 ਵਾਰ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ 2009 ਵਿੱਚ 52 % ਤੱਕ ਸੀ ਜੋ ਹੁਣ ਘੱਟ ਕੇ 47 % ਹੋ ਗਈ ਹੈ।

Share this Article
Leave a comment