ਟਰੰਪ ਨੇ 66 ਲੱਖ ਕਰੋੜ ਰੁਪਏ ਦੇ ਕੋਰੋਨਾ ਰਾਹਤ ਬਿੱਲ ‘ਤੇ ਕੀਤੇ ਦਸਤਖਤ

TeamGlobalPunjab
1 Min Read

ਵਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਰਕਾਰ ਲਾਰਿਆਂ ਤੋਂ ਬਾਅਦ ਕੋਰੋਨਾ ਵਾਇਰਸ ਰਾਹਤ ਤੇ ਖਰਚ ਬਿੱਲ ‘ਤੇ ਦਸਤਖਤ ਕਰ ਦਿੱਤੇ ਹਨ। ਲਗਭਗ 2.3 ਟ੍ਰਿਲੀਅਨ ਡਾਲਰ ਦੇ ਪੈਕਜ ਜਾਰੀ ਹੋਣ ਨਾਲ, ਹੁਣ ਕੋਰੋਨਾ ਤਬਾਹੀ ਦੇ ਵਿਚਾਲੇ ਸਰਕਾਰ ਦੇ ਠੱਪ ਹੋ ਜਾਣ ‘ਤੇ ਫੰਡਾਂ ਦੇ ਰੋਕਣ ਦਾ ਖਤਰਾ ਖਤਮ ਹੋ ਗਿਆ ਹੈ। ਅਮਰੀਕੀਆਂ ਨੇ ਬਿੱਲ ‘ਤੇ  ਭੜਕਦੇ ਹੋਏ ਕਿਹਾ ਕਿ ਇਸ ਨਾਲ ਸਿਰਫ ਰੋਟੀ ਹੀ ਆਵੇਗੀ।

ਦੱਸ ਦਈਏ ਟਰੰਪ ਨੇ ਸਾਲ ਦੇ ਅੰਤ ‘ਚ ਕੋਵਿਡ ਰਾਹਤ ਤੇ ਖਰਚ ਬਿੱਲ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਟਰੰਪ ਨੇ ਕੋਵਿਡ ਰਾਹਤ ਬਿੱਲ ‘ਚ ਅਮਰੀਕੀਆਂ ਲਈ 600 ਡਾਲਰ ਤੋਂ ਵਧੇਰੇ ਰਾਸ਼ੀ ਦੀ ਮੰਗ ਕੀਤੀ ਸੀ। ਟਰੰਪ ਨੇ ਬੀਤੇ ਮੰਗਲਵਾਰ ਰਾਤ ਨੂੰ ਟਵੀਟ ਕੀਤੇ ਇੱਕ ਵੀਡੀਓ ‘ਚ ਕਿਹਾ ਕਿ ਬਿੱਲ ਵਿਦੇਸ਼ੀ ਲੋਕਾਂ ਨੂੰ ਬਹੁਤ ਜ਼ਿਆਦਾ ਪੈਸਾ ਦੇਣ ਦੀ ਗੱਲ ਕਰਦਾ ਹੈ, ਪਰ ਇਹ ਅਮਰੀਕੀਆਂ ਲਈ ਢੁਕਵਾਂ ਫੰਡ ਮੁਹੱਈਆ ਨਹੀਂ ਕਰਵਾਉਂਦਾ।

ਇਸ ਤੋਂ ਇਲਾਵਾ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਇਡਨ ਨੇ ਟਰੰਪ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਟਰੰਪ “ਜ਼ਿੰਮੇਵਾਰੀ ਨਹੀਂ ਸਮਝਦੇ ਤੇ ਇਸ ਦੇ ਨਤੀਜੇ ‘ਭਿਆਨਕ’ ਹੋ ਸਕਦੇ ਹਨ।

Share this Article
Leave a comment