ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਤੰਬਰ ‘ਚ ਭਾਰਤ ਦਾ ਦੌਰਾ ਕਰ ਸਕਦੇ ਹਨ। ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ। ਦੱਖਣੀ ਅਤੇ ਮੱਧ ਏਸ਼ੀਆ ਲਈ ਉਨ੍ਹਾਂ ਦੇ ਪ੍ਰਸ਼ਾਸਨ ਦੇ ਸਹਾਇਕ ਵਿਦੇਸ਼ ਸਕੱਤਰ ਡੋਨਾਲਡ ਲੂ ਨੇ ਕਿਹਾ ਕਿ 2024 ਭਾਰਤ-ਅਮਰੀਕਾ ਸਬੰਧਾਂ ਲਈ “ਵੱਡਾ ਸਾਲ” ਹੋਣ ਜਾ ਰਿਹਾ ਹੈ। ਦੱਖਣੀ ਅਤੇ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਕਿਹਾ ਕਿ ਜੀ-20 ਵਿੱਚ ਭਾਰਤ ਦੀ ਅਗਵਾਈ ਵਿਸ਼ਵ ਵਿੱਚ ਚੰਗੀ ਤਾਕਤ ਵਜੋਂ ਖੜ੍ਹੇ ਹੋਣ ਦੀ ਆਪਣੀ ਸਮਰੱਥਾ ਨੂੰ ਹੋਰ ਵਿਸ਼ਾਲ ਕਰਦੀ ਹੈ। ਭਾਰਤ ਜੀ-20 ਦੀ ਮੇਜ਼ਬਾਨੀ ਬਹੁਤ ਵਧੀਆ ਕਰ ਰਿਹਾ ਹੈ। ਸਾਡੇ ਬਹੁਤ ਸਾਰੇ ਕਵਾਡ ਮੈਂਬਰ ਲੀਡਰਸ਼ਿਪ ਰੋਲ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਨੂੰ ਨੇੜੇ ਲਿਆਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਸਾਡੇ ਰਾਸ਼ਟਰਪਤੀ ਸਤੰਬਰ ਵਿੱਚ ਭਾਰਤ ਆਉਣ ਲਈ ਉਤਸੁਕ ਹਨ। ਜੀ-20 ਨੇਤਾਵਾਂ ਦੇ ਸੰਮੇਲਨ ਦੇ ਹਿੱਸੇ ਵਜੋਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਚਰਚਾ ਕਰਨ ਲਈ ਕਈ ਅਹਿਮ ਮੁੱਦੇ ਹਨ। ਜਿਸ ਵਿੱਚ ਵਿਦੇਸ਼ ਮੰਤਰੀ ਟੋਨੀ ਬਲਿੰਕਨ, ਖਜ਼ਾਨਾ ਸਕੱਤਰ ਜੈਨੇਟ ਯੇਲੇਨ ਅਤੇ ਵਣਜ ਸਕੱਤਰ ਜੀਨਾ ਰਾਇਮੰਡੋ ਦੀ ਭਾਰਤ ਫੇਰੀ ਸ਼ਾਮਿਲ ਹੈ। ਜਲਵਾਯੂ ਪਰਿਵਰਤਨ ‘ਤੇ ਅਭਿਲਾਸ਼ੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਭਾਰਤ ਅਤੇ ਹੋਰ ਦੇਸ਼ਾਂ ਨਾਲ ਕੰਮ ਕਰਨ ਦਾ ਸੰਕਲਪ ਲੈਂਦੇ ਹੋਏ, ਡੋਨਾਲਡ ਲੂ ਨੇ ਕਿਹਾ ਕਿ ਇਸ ਖਤਰੇ ਨਾਲ ਨਜਿੱਠਣ ਵਿਚ ਦੁਨੀਆ ਦੀ ਸਫਲਤਾ ਕੁਝ ਹੱਦ ਤੱਕ ਭਾਰਤ ਦੁਆਰਾ ਲਏ ਗਏ ਫੈਸਲਿਆਂ ‘ਤੇ ਨਿਰਭਰ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਮਹੀਨੇ ਜੀ-20 ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਦੀ ਮੇਜ਼ਬਾਨੀ ਕਰਕੇ ਭਾਰਤ ਵੱਲੋਂ ਕੀਤੇ ਗਏ ਸ਼ਾਨਦਾਰ ਕੰਮ ਲਈ ਸੱਚਮੁੱਚ ਸ਼ੁਕਰਗੁਜ਼ਾਰ ਹਾਂ ਅਤੇ ਅਸੀਂ ਸਤੰਬਰ ਵਿੱਚ ਨਵੀਂ ਦਿੱਲੀ ਲੀਡਰਸ ਸੰਮੇਲਨ ਸਮੇਤ ਇਸ ਸਾਲ ਕਈ ਜੀ-20 ਬੈਠਕਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.