ਹੈਰਾਨੀਜਨਕ : ਫੁੱਟਬਾਲ ਦੀ ਜੇਤੂ ਟੀਮ ਦੇ ਕੋਚ ਨੂੰ ਜਿੱਤ ਦਵਾਉਣ ‘ਤੇ ਮਿਲੀ ਸਜ਼ਾ!

TeamGlobalPunjab
2 Min Read

ਦੋ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚਾਂ ਵਿੱਚ ਜਿਹੜੀ ਟੀਮ ਜਿੱਤ ਹਾਸਲ ਕਰਦੀ ਹੈ ਉਹ ਟੀਮ ਹੀ ਤਾਕਤਵਰ ਮੰਨੀ ਜਾਂਦੀ ਹੈ। ਇੱਥੇ ਹੀ ਬੱਸ ਨਹੀਂ ਇਸ ਦਾ ਸਿਹਰਾ ਟੀਮ ਤਿਆਰ ਕਰਨ ਵਾਲਿਆਂ ਵੱਲ ਵੀ ਜਾਂਦਾ ਹੈ। ਪਰ ਜਿਸ ਖ਼ਬਰ ਤੋਂ ਅੱਜ ਅਸੀਂ ਤੁਹਾਨੂੰ ਵਾਕਿਫ ਕਰਵਾਉਣ ਜਾ ਰਹੇ ਹਾਂ ਉਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਜਾਣਕਾਰੀ ਮੁਤਾਬਿਕ ਅਮਰੀਕਾ ਦੇ ਲਾਂਗ ਆਈਲੈਂਡ ਵਿੱਚ ਜਿੱਤ ਹਾਸਲ ਕਰਨ ਵਾਲੀ ਟੀਮ ਦੇ ਕੋਚ ਨੂੰ ਸਿਰਫ ਇਸ ਲਈ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਟੀਮ ਨੇ ਵਿਰੋਧੀ ਟੀਮ ਨੂੰ ਬੜੀ ਬੁਰੀ ਤਰ੍ਹਾਂ ਹਰਾਇਆ ਸੀ।

ਮੀਡੀਆ ਰਿਪੋਰਟਾਂ ਮੁਤਾਬਿਕ ਸਥਾਨਕ ਪਲੇਨਏਜ ਹਾਈ ਸਕੂਲ ਵਿੱਚ ਅਮਰੀਕਾ ਦੀ ਫੁੱਟਬਾਲ ਟੀਮ ਕੋਚ ਨੂੰ ਇਸ ਲਈ ਮੁਅੱਤਲ ਕੀਤਾ ਗਿਆ ਕਿਉਂਕਿ ਉਨ੍ਹਾਂ ਦੀ ਟੀਮ  ਨੇ ਵਿਰੋਧੀ ਟੀਮ ਸਾਊਥ ਸ਼ੋਰ ਨੂੰ 61-13 ਦੇ ਫਰਕ ਨਾਲ ਹਰਾਇਆ ਸੀ। ਰਿਪੋਰਟ ਦੇ ਅਨੁਸਾਰ, ਸਥਾਨਕ ਕਾਉਂਟੀ ਆਫ ਲੋਂਗ ਆਈਲੈਂਡ ਦੀ ਇੱਕ ” ਲੋਪਸਾਈਡ ਸਕੋਰ ਪਾਲਿਸੀ ” ਹੈ ਜਿਸ ਕਾਰਨ ਕੋਚ ਰੌਬ ਸ਼ੇਵਰ ਨੂੰ ਆਪਣਾ ਅਹੁਦਾ ਗੁਆਉਣਾ ਪਿਆ। ਜਾਣਕਾਰੀ ਮੁਤਾਬਿਕ ਇਸ ਨੀਤੀ ਅਨੁਸਾਰ ਜੇ ਕਿਸੇ ਟੀਮ ਦਾ ਜੇਤੂ ਅੰਤਰ 42 ਅੰਕਾਂ ਤੋਂ ਵੱਧ ਹੈ, ਤਾਂ ਜੇਤੂ ਟੀਮ ਦੇ ਕੋਚ ਨੂੰ ਕਮੇਟੀ ਨੂੰ ਇਸ ਜਿੱਤ ਦਾ ਕਾਰਨ ਦੱਸਣਾ ਪਵੇਗਾ। ਕਮੇਟੀ ਅਨੁਸਾਰ, ਇਸ ਨੀਤੀ ਦੀ ਸਹਾਇਤਾ ਨਾਲ, ਇਹ ਖੇਡਾਂ ਦੀ ਬਚਤ ਨੂੰ ਬਚਾਉਣ ਲਈ ਬਣਾਇਆ ਗਿਆ ਹੈ।

 

 

- Advertisement -

Share this Article
Leave a comment