ਅਮਰੀਕੀ ਕਿਸਾਨ ਟਰੈਕਟਰ ਪਰੇਡ ਅਤੇ ਭਾਰਤੀ ਕਿਸਾਨ ਟਰੈਕਟਰ ਪਰੇਡ – ਤੁਲਨਾਤਮਿਕ ਅਧਿਅਨ

TeamGlobalPunjab
8 Min Read

-ਗੁਰਮੀਤ ਸਿੰਘ ਪਲਾਹੀ

42 ਸਾਲ ਪਹਿਲਾਂ 05 ਫਰਵਰੀ 1979 ਨੂੰ ਅਮਰੀਕਾ ਦੇ ਸ਼ਹਿਰ ਵਸ਼ਿੰਗਟਨ ਡੀ.ਸੀ. ਵਿੱਚ ਵੱਡੀ ਗਿਣਤੀ ‘ਚ ਟਰੈਕਟਰ ਉਵੇਂ ਹੀ ਉਮੜੇ ਸਨ ਜਿਵੇਂ 26 ਜਨਵਰੀ 2021 ਨੂੰ ਦਿੱਲੀ ਵਿੱਚ ਕਿਸਾਨ ਜੱਥੇਬੰਦੀਆਂ ਦੇ ਸੱਦੇ ਉਤੇ ਕਿਸਾਨ ਟਰੈਕਟਰ ਪਰੇਡ ਵਿੱਚ ਕਿਸਾਨ ਟਰੈਕਟਰ ਲੈ ਕੇ ਪੁੱਜੇ ਸਨ। ਅਮਰੀਕੀ ਵਾਈਟ ਹਾਊਸ ਦੇ ਸਾਹਮਣੇ ਭਾਵੇਂ 900 ਟਰੈਕਟਰ ਪੁੱਜੇ, ਪਰ ਬਹੁਤੇ ਅਮਰੀਕਨ ਕਿਸਾਨ ਬੱਸਾਂ, ਜਹਾਜ਼ਾਂ ਵਿੱਚ ਅਮਰੀਕਨ ਖੇਤੀ ਲਹਿਰ (ਅਮਰੀਕਨ ਐਗਰੀਕਲਚਰ ਮੂਵਮੈਂਟ) ਦਾ ਹਿੱਸਾ ਬਣੇ ਸਨ।

05 ਫਰਵਰੀ 1979 ਨੂੰ ਤੈਸ਼ ਵਿੱਚ ਆਏ ਅਮਰੀਕਨ ਪ੍ਰਸ਼ਾਸਨ ਨੇ 17 ਟਰੈਕਟਰ ਜ਼ਬਤ ਕਰ ਲਏ ਸਨ, ਪਰ ਇਸ ਦੇ ਬਾਵਜੂਦ ਵੀ ਕਿਸਾਨ ਸੜਕਾਂ, ਗਲੀਆਂ ‘ਚ ਆਪਣੀਆਂ ਹੱਕੀ ਮੰਗਾਂ ਦੀ ਖ਼ਾਤਰ ਹਫ਼ਤਿਆਂ ਬੱਧੀ ਡਟੇ ਰਹੇ ਸਨ। ਕਿਸਾਨਾਂ ਦੀ ਵੱਡੀ ਮੰਗ ਸੀ, ਆਪਣੀਆਂ ਫ਼ਸਲਾਂ ਦਾ ਵਾਜਬ ਮੁੱਲ ਅਤੇ ਰਾਸ਼ਟਰੀ ਖੇਤੀ ਪਾਲਿਸੀ ਬਨਵਾਉਣਾ । ਇਸ ਲਹਿਰ ਦੇ ਹੱਕ ‘ਚ ਮੌਕੇ ਦੇ ਅਮਰੀਕਨ ਰਾਸ਼ਟਰਪਤੀ ਜਿੰਮੀ ਕਾਰਟਰ ਨੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ‘ਚ ਕਿਹਾ ਸੀ, ” ਮੈਂ ਮਹਿਸੂਸ ਕਰਦਾ ਹਾਂ ਕਿ ਅਮਰੀਕਨ ਰਾਸ਼ਟਰ ਦਾ, ਕਿਸਾਨਾਂ ਤੋਂ ਬਿਨ੍ਹਾਂ ਹੋਰ ਕੋਈ ਵੀ ਗਰੁੱਪ ਇਹੋ ਜਿਹਾ ਨਹੀਂ, ਜਿਹੜਾ ਮਹਿੰਗਾਈ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੋਵੇ”।

ਹੁਣ ਅਮਰੀਕਨ ਕਿਸਾਨਾਂ ਨੇ, ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਕਿਸਾਨ ਵੀ ਸ਼ਾਮਲ ਹਨ, ਭਾਰਤੀ ਕਿਸਾਨਾਂ ਦੇ ਹੱਕ ‘ਚ, ਵਸ਼ਿੰਗਟਨ ਡੀ.ਸੀ. ਟਰੈਕਟਰ ਪਰੇਡ ਕੱਢੀ ਹੈ। ਇਧਰ ਭਾਰਤੀ ਕਿਸਾਨਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੇਰ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਸ਼ਬਦ ਨਹੀਂ ਬੋਲੇ ਸਿਵਾਏ ਇਸਦੇ ਕਿ ਉਸ ਕਿਹਾ ਹੈ ਕਿ ਉਹ ਕਿਸਾਨ ਨੇਤਾਵਾਂ ਦਾ ਗੱਲਬਾਤ ਲਈ ਫੋਨ ਉਡੀਕ ਰਿਹਾ ਹੈ।

- Advertisement -

ਹੈਰਾਨੀ ਦੀ ਗੱਲ ਹੈ ਕਿ ਉਸ ਵਲੋਂ ਦਿੱਲੀ ਦੀਆਂ ਸਰਹੱਦਾਂ ਉਤੇ ਇਵੇਂ ਵੱਡੀਆਂ-ਵੱਡੀਆਂ ਰੋਕਾਂ (ਸੀਮਿੰਟ, ਕੰਕਰੀਟ ਦੀ ਮੋਟੀ ਦੀਵਾਰ ਅਤੇ ਲੋਹੇ ਦੇ ਸੂਏ ਲਾਉਣੇ ਸ਼ਾਮਲ ਹਨ) ਖੜੀਆਂ ਕੀਤੀਆਂ ਜਾ ਰਹੀਆਂ ਹਨ, ਜਿਵੇਂ ਕਿਸਾਨ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਣ।

ਉਧਰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਗਣਤੰਤਰ ਦਿਵਸ ਦੀ ਪਰੇਡ ਦੇ ਬਾਅਦ ਸੌ ਤੋਂ ਵੱਧ ਵਿਅਕਤੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਬਾਰੇ ਚਿੰਤਾ ਜਤਾਈ ਹੈ। ਲਾਪਤਾ ਲੋਕਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਲਈ ਇਕ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਪ੍ਰੇਮ ਸਿੰਘ ਭੰਗੂ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਅਵਤਾਰ ਸਿੰਘ, ਕਿਰਨਜੀਤ ਸਿੰਘ ਸੇਖੋਂ ਅਤੇ ਬਲਜੀਤ ਸਿੰਘ ਸ਼ਾਮਲ ਹਨ। ਲਾਪਤਾ ਵਿਅਕਤੀ ਬਾਰੇ ਕੋਈ ਜਾਣਕਾਰੀ 8198022033 ‘ਤੇ ਲਾਪਤਾ ਵਿਅਕਤੀ ਦਾ ਪੂਰਾ ਨਾਮ, ਪੂਰਾ ਪਤਾ, ਫੋਨ ਨੰਬਰ ਅਤੇ ਘਰ ਦਾ ਕੋਈ ਹੋਰ ਸੰਪਰਕ ਅਤੇ ਲਾਪਤਾ ਹੋਣ ਦੀ ਤਰੀਕ, ਸਾਂਝਾ ਕੀਤੀ ਜਾਵੇ। 31 ਜਨਵਰੀ ਨੂੰ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ ਵਿੱਚ ਬੂਟਾ ਸਿੰਘ ਬੁਰਜਗਿਲ ਨੇ ਪ੍ਰਧਾਨਗੀ ਕੀਤੀ।

ਸੰਯੁਕਤ ਕਿਸਾਨ ਮੋਰਚੇ ਨੇ ਮਨਦੀਪ ਪੁਨੀਆ ਅਤੇ ਹੋਰ ਪੱਤਰਕਾਰਾਂ ਦੀਆਂ ਗ੍ਰਿਫਤਾਰੀਆਂ ਦੀ ਨਿੰਦਾ ਕੀਤੀ। ਝੂਠੇ ਅਤੇ ਮਨਘੜਤ ਦੋਸ਼ਾਂ ਦੀ ਆੜ ਵਿੱਚ ਅਸਲ ਸਾਜ਼ਿਸ਼ ਨੂੰ ਦੱਬਣ ਦੀ ਕੋਸ਼ਿਸ਼ ਅਤੇ ਕਿਸਾਨਾਂ ਵਿੱਚ ਡਰ ਪੈਦਾ ਕਰਨ ਵਾਲੀ ਕੋਸ਼ਿਸ਼ਾਂ ਦਾ ਜਥੇਬੰਦ ਹੋ ਕੇ ਤਾਕਤ ਨਾਲ ਕਿਸਾਨ ਸਾਹਮਣਾ ਕਰ ਰਹੇ ਹਨ।

ਸੰਯੁਕਤ ਮੋਰਚੇ ਨੇ ਧਰਨਿਆਂ ਦੇ ਆਸ ਪਾਸ ਇੰਟਰਨੈਟ ਸੇਵਾਵਾਂ ਬੰਦ ਕਰਕੇ ਅੰਦੋਲਨ ‘ਤੇ ਹਮਲੇ ਦੀ ਵੀ ਨਿੰਦਾ ਕੀਤੀ। ਸਰਕਾਰ ਨਹੀਂ ਚਾਹੁੰਦੀ ਕਿ ਅਸਲ ਤੱਥ ਆਮ ਜਨਤਾ ਤੱਕ ਪਹੁੰਚੇ, ਨਾ ਹੀ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਦੁਨੀਆਂ ਤੱਕ ਪਹੁੰਚੇ. ਸਰਕਾਰ ਕਿਸਾਨਾਂ ਦੇ ਚਾਰ ਚੁਫੇਰੇ ਝੂਠ ਫੈਲਾਣਾ ਚਾਹ ਰਹੀ ਹੈ। ਸਰਕਾਰ ਵੱਖ-ਵੱਖ ਥਾਵਾਂ ‘ਤੇ ਕਿਸਾਨ ਯੂਨੀਅਨ ਦੇ ਸੰਪੂਰਨ ਕਾਰਜ ਤੋਂ ਬਹੁਤ ਡਰ ਚੁਕੀ ਹੈ ਅਤੇ ਉਨ੍ਹਾਂ ਦੇ ਸੰਚਾਰ ਸਾਧਨਾਂ ‘ਤੇ ਰੋਕ ਲਾ ਰਹੀ ਹੈ ਜੋ ਕਿ ਗੈਰਕਾਨੂੰਨੀ ਹੈ।

 

- Advertisement -

ਮੋਰਚੇ ਦੇ ਆਗੂਆਂ ਨੇ ਸਿੰਘੁ ਮੋਰਚੇ ਅਤੇ ਹੋਰ ਧਰਨੇ ਵਾਲੇ ਥਾਵਾਂ ‘ਤੇ ਆਮ ਲੋਕਾਂ ਅਤੇ ਮੀਡੀਆ ਕਰਮੀਆਂ ਨੂੰ ਰੋਕਣ ਲਈ ਪੁਲਿਸ ਦੀਆਂ ਕਾਰਵਾਈਆਂ ਦਾ ਵਿਰੋਧ ਕਰਦੇ ਹਾਂ। ਲੰਗਰ ਅਤੇ ਪਾਣੀ ਜਿਹੀ ਬੁਨਿਆਦੀ ਸਪਲਾਈ ਵੀ ਬੰਦ ਕੀਤੀ ਜਾ ਰਹੀ ਹੈ। ਸਰਕਾਰ ਦੇ ਇਹਨਾਂ ਸਾਰਿਆਂ ਹਮਲਿਆਂ ਦੀ ਅਸੀਂ ਨਿਖੇਧੀ ਕਰਦੇ ਹਾਂ।

ਪੁਲਿਸ ਅਤੇ ਸਰਕਾਰ ਦੁਆਰਾ ਹਿੰਸਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਕਿਸਾਨ ਅਜੇ ਵੀ ਤਿੰਨ ਖੇਤੀ ਕਾਨੂੰਨਾਂ ਅਤੇ ਐਮਐਸਪੀ ‘ਤੇ ਬਹਸ ਕਰ ਰਹੇ ਹਨ। ਅਸੀਂ ਸਾਰੇ ਜਾਗਰੂਕ ਨਾਗਰਿਕਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਦਿੱਲੀ ਮੋਰਚਾ ਸੁਰੱਖਿਅਤ ਅਤੇ ਸ਼ਾਂਤਮਈ ਹੈ।

ਬੜੇ ਹੀ ਦੁਖ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੀ 21 ਸਾਲਾਂ ਦੀ ਸ਼ਾਇਰਾ ਪੰਵਾਰ, ਜੋ ਸ਼ਾਹਜਹਾਂਪੁਰ ਮੋਰਚੇ ਵਿੱਚ ਸ਼ਾਮਲ ਸਨ, ਸ਼ਹੀਦ ਹੋ ਗਈ। ਉਹਨਾਂ ਦੀ ਕੁਰਬਾਨੀ ਹਮੇਸ਼ਾ ਯਾਦ ਰੱਖੀ ਜਾਵੇਗੀ।

ਸਦਭਾਵਨਾ ਦਿਵਸ ‘ਤੇ ਦੇਸ਼ ਭਰ ਵਿੱਚ ਅਤੇ ਮੱਧ ਪ੍ਰਦੇਸ਼ ਵਿੱਚ ਰੀਵਾ, ਮੰਦਸੌਰ, ਇੰਦੌਰ, ਗਵਾਲੀਅਰ, ਝੱਗੂਆ ਅਤੇ ਹੋਰ ਸਥਾਨਾਂ ‘ਤੇ ਸਮੂਹਿਕ ਤੌਰ’ ਲੋਕਾਂ ਦਾ ਸਾਥ ਮਿਲਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਖੋਜਾਰਥੀਆਂ ਨੇ ਵਰਤ ਰੱਖ ਕੇ ਕਿਸਾਨਾਂ ਦਾ ਸਮਰਥਨ ਕੀਤਾ।

ਰਾਜਸਥਾਨ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਹਜਾਜਪੁਰ ਮੋਰਚੇ ਪਹੁੰਚ ਰਹੇ ਹਨ ਅਤੇ ਮੋਰਚਾ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ। ਕਿਸਾਨਾਂ ਦੇ ਜੱਥੇ ਸਿੰਘੁ ਅਤੇ ਟਿਕਰੀ ਧਰਨਿਆਂ ਤੇ ਵੀ ਪਹੁੰਚ ਰਹੇ ਹਨ, ਗਾਜੀਪੁਰ ਧਰਨਾ ਵੀ ਵੀ ਦਿਨੋ ਦਿਨ ਮਜਬੂਤ ਹੋ ਰਿਹਾ ਹੈ।

ਪੰਜਾਬ ਦੀਆਂ ਮੁੱਖ 31 ਕਿਸਾਨ ਜੱਥੇਬੰਦੀਆਂ ਨੇ ਆਪਣੇ ਸੰਪਰਕ ਨੰਬਰ ਵੀ ਜਾਰੀ ਕੀਤੇ ਹਨ। ਕੋਈ ਵੀ ਲੋੜ ਪੈਣ ‘ਤੇ ਉਨ੍ਹਾਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ। ਹੇਠ ਲਿਖੇ ਨੰਬਰ:
1. ਡਾ ਦਰਸ਼ਨਪਾਲ ਪ੍ਰਧਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ-9417269294
2. ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ-9779077892
3. ਜਗਮੋਹਨ ਸਿੰਘ ਪਟਿਆਲਾ ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ-9417354165
4. ਬਲਦੇਵ ਸਿੰਘ ਨਿਹਾਲਗੜ੍ਹ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ-9876000115
5. ਨਿਰਭੈ ਸਿੰਘ ਢੁੱਡੀਕੇ, ਪ੍ਰਧਾਨ ਕਿਰਤੀ ਕਿਸਾਨ ਯੂਨੀਅਨ-7508101311
6. ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ-9872420294
7. ਮੇਜਰ ਸਿੰਘ ਪੁੰਨਾਵਾਲ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ-8054564300
8. ਇੰਦਰਜੀਤ ਸਿੰਘ ਕੋਟ ਬੁੱਢਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ-7710251311
9. ਨਿਰਵੈਲ ਸਿੰਘ ਡਾਲੇਕੇ ਜਨਰਲ ਸਕੱਤਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ-9872040642
10. ਗੁਰਬਖ਼ਸ਼ ਸਿੰਘ ਬਰਨਾਲਾ ਜੈ ਕਿਸਾਨ ਅੰਦੋਲਨ ਪੰਜਾਬ-9465206313
11. ਸਤਨਾਮ ਸਿੰਘ ਪੰਨੂੰ, ਪ੍ਰਧਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ-9417956005
12. ਕੰਵਲਪ੍ਰੀਤ ਸਿੰਘ ਪੰਨੂ, ਪ੍ਰਧਾਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ- 9872331741
13. ਜੋਗਿੰਦਰ ਸਿੰਘ ਉਗਰਾਹਾਂ, ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ-9417557433
14. ਸੁਰਜੀਤ ਸਿੰਘ ਫੂਲ, ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ-9463990885
15. ਜਗਜੀਤ ਸਿੰਘ ਡੱਲੇਵਾਲ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ-9417164682
16. ਹਰਮੀਤ ਸਿੰਘ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ-9815083846
17. ਬਲਬੀਰ ਸਿੰਘ ਰਾਜੇਵਾਲ, ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ-9814228005
18. ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-9815653079
19. ਸਤਨਾਮ ਸਿੰਘ ਸਾਹਨੀ, ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਦੋਆਬਾ-8837556318
20. ਬੋਘ ਸਿੰਘ ਮਾਨਸਾ, ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਮਾਨਸਾ-9814892882
21. ਬਲਵਿੰਦਰ ਸਿੰਘ ਔਲਖ, ਮਾਝਾ ਕਿਸਾਨ ਕਮੇਟੀ-9779457229
22. ਸਤਨਾਮ ਸਿੰਘ ਬਹਿਰੂ ਪ੍ਰਧਾਨ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਭਾਰਤ-9814149077
23. ਬੂਟਾ ਸਿੰਘ ਸ਼ਾਦੀਪੁਰ, ਪ੍ਰਧਾਨ, ਭਾਰਤੀ ਕਿਸਾਨ ਮੰਚ-9530835050
24. ਬਲਦੇਵ ਸਿੰਘ ਸਿਰਸਾ, ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ-7589000547
25. ਜੰਗਬੀਰ ਸਿੰਘ ਟਾਂਡਾ, ਦੋਆਬਾ ਕਿਸਾਨ ਕਮੇਟੀ-7305000003
26. ਸ੍ਰੀ ਮੁਕੇਸ਼ ਚੰਦਰ, ਦੋਆਬਾ ਕਿਸਾਨ ਸੰਘਰਸ਼ ਕਮੇਟੀ-9915600066
27. ਗੰਨਾ ਸੰਘਰਸ਼ ਕਮੇਟੀ, ਦਸੂਹਾ-9814734380
28. ਆਜ਼ਾਦ ਕਿਸਾਨ ਕਮੇਟੀ ਦੁਆਬਾ, ਹਰਪਾਲ ਸੰਘਾ-9779916119
29. ਭਾਰਤੀ ਕਿਸਾਨ ਯੂਨੀਅਨ (ਮਾਨ)
30. ਕਿਰਪਾ ਸਿੰਘ ਨੱਥੂਵਾਲਾ, ipd ਕਿਸਾਨ ਬਚਾਓ ਮੋਰਚਾ,81469,18347
31. ਆਜ਼ਾਦ ਕਿਸਾਨ ਕਮੇਟੀ, ਦੁਆਬਾ -9779916119

Share this Article
Leave a comment