ਸੀਰੀਆ ‘ਚ ਅਮਰੀਕਾ ਦੀ ਵੱਡੀ ਕਾਰਵਾਈ, ਇਰਾਨ ਦੇ ਸਮਰਥਨ ਵਾਲੇ ਗਰੁੱਪਾਂ ‘ਤੇ ਹਮਲਾ, 17 ਲੜਾਕੂ ਕੀਤੇ ਢੇਰ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ਚ ਸੱਤਾ ਸੰਭਾਲਦੇ ਹੀ ਰਾਸ਼ਟਰਪਤੀ ਜੋਅ ਬਾਇਡਨ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੇ ਹਨ। ਅਮਰੀਕੀ ਫੌਜ ਨੇ ਪੂਰਬੀ ਸੀਰੀਆ ‘ਚ ਇਰਾਨ ਦੇ ਸਮਰਥਨ ਵਾਲੇ ਹਥਿਆਰਬੰਦ ਸੰਗਠਨਾਂ ‘ਤੇ ਹਮਲੇ ਕੀਤੇ ਹਨ। ਅਮਰੀਕਾ ਨੇ ਇਰਾਕ ‘ਚ ਆਪਣੇ ਫੌਜੀ ਟਿਕਾਣਿਆਂ ‘ਤੇ ਹੋਏ ਰਾਕੇਟ ਹਮਲੇ ਦੇ ਜਵਾਬ ‘ਚ ਇਹ ਕਾਰਵਾਈ ਕੀਤੀ ਹੈ। ਅਮਰੀਕੀ ਰੱਖਿਆ ਮੰਤਰਾਲੇ ਦੇ ਬੁਲਾਰੇ ਜੋਹਨ ਕਿਰਬੀ ਨੇ ਦੱਸਿਆ ਕਿ ਪ੍ਰੈਜ਼ੀਡੈਂਟ ਜੋਅ ਬਾਇਡਨ ਦੇ ਨਿਰਦੇਸ਼ਾਂ ਤਹਿਤ ਅਮਰੀਕੀ ਮਿਲਟਰੀ ਫੋਰਸਿਜ਼ ਨੇ ਪੂਰਬੀ ਸੀਰੀਆ ‘ਚ ਇਰਾਨੀ ਹਥਿਆਰਬੰਦ ਸੰਗਠਨਾਂ ਦੇ ਇਨਫਰਾਸਟਰੱਕਚਰ ‘ਤੇ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ‘ਚ ਇਰਾਨ ਦੇ ਸਮਰਥਨ ਵਾਲੇ ਇਨ੍ਹਾਂ ਗਰੁੱਪਾਂ ਦੇ 17 ਲੜਾਕੇ ਮਾਰੇ ਜਾ ਚੁੱਕੇ ਹਨ।

ਇਸ ਦੇ ਨਾਲ ਹੀ ਜੋਹਨ ਕਿਰਬੀ ਨੇ ਦੱਸਿਆ ਕਿ ਅਮਰੀਕਾ ਅਤੇ ਨਾਟੋ ਫੌਜਾਂ ਦੇ ਠਿਕਾਣਿਆਂ ‘ਤੇ ਹਾਲ ਹੀ ਵਿਚ ਇਰਾਕ ਅੰਦਰ ਹੋਏ ਹਮਲੇ ਦੇ ਜਵਾਬ ‘ਚ ਇਹ ਕਾਰਵਾਈ ਕੀਤੀ ਹੈ। ਪੇਂਟਾਗਨ ਦੇ ਮੁਤਾਬਕ ਅਮਰੀਕੀ ਫਾਈਟਰ ਜੈੱਟਸ ਨੇ ਸੱਤ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਹਵਾਈ ਹਮਲਿਆਂ ਚ 7-500ib ਬੰਬ ਡੇਗੇ ਗਏ ਸਨ।

Share this Article
Leave a comment