ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟਵੀਟ ਕੀਤਾ ਹੈ ਕਿ ਅਮਰੀਕੀ ਫੌਜ ਨੇ ਆਈਐਸਆਈਐਸ ਨੇਤਾ ਅਬੂ ਇਬਰਾਹਿਮ ਨੂੰ ਮਾਰ ਦਿੱਤਾ ਹੈ। ਸੀਰੀਆ ‘ਚ ਅਮਰੀਕੀ ਫੌਜੀ ਬਲਾਂ ਅਤੇ ਆਈਐਸਆਈਐਸ ਵਿਚਾਲੇ ਸੰਘਰਸ਼ ‘ਤੇ ਜਾਰੀ ਬਿਆਨ ‘ਚ ਉਨ੍ਹਾਂ ਨੇ ਕਿਹਾ ਕਿ ਅਸੀਂ ਵੱਡੀ ਜਿੱਤ ਹਾਸਲ ਕੀਤੀ ਹੈ। ਅਮਰੀਕੀ ਫੌਜ ਨੇ ISIS ਦੇ ਖਿਲਾਫ ਮਿਸ਼ਨ ‘ਚ ਸਫਲਤਾ ਹਾਸਲ ਕੀਤੀ ਹੈ ਅਤੇ ਯੁੱਧ ‘ਚ ISIS ਨੇਤਾ ਅਬੂ ਇਬਰਾਹਿਮ ਨੂੰ ਮਾਰ ਦਿੱਤਾ ਹੈ। ਵੀਰਵਾਰ ਨੂੰ, ਵ੍ਹਾਈਟ ਹਾਊਸ ਨੇ ਉੱਤਰ-ਪੱਛਮੀ ਸੀਰੀਆ ਵਿੱਚ ਚੱਲ ਰਹੇ ਯੁੱਧ ਨੂੰ ਲੈ ਕੇ ਰਾਸ਼ਟਰਪਤੀ ਜੋਅ ਬਾਇਡਨ ਦਾ ਇੱਕ ਬਿਆਨ ਜਾਰੀ ਕੀਤਾ।
Last night at my direction, U.S. military forces successfully undertook a counterterrorism operation. Thanks to the bravery of our Armed Forces, we have removed from the battlefield Abu Ibrahim al-Hashimi al-Qurayshi — the leader of ISIS.
https://t.co/lsYQHE9lR9
— President Biden (@POTUS) February 3, 2022
ਜੋਅ ਬਾਇਡਨ ਨੇ ਜਾਰੀ ਬਿਆਨ ਵਿੱਚ ਕਿਹਾ ਕਿ “ਬੀਤੀ ਰਾਤ ਮੇਰੇ ਨਿਰਦੇਸ਼ਾਂ ‘ਤੇ, ਉੱਤਰੀ-ਪੱਛਮੀ ਸੀਰੀਆ ਵਿੱਚ ਅਮਰੀਕੀ ਫੌਜੀ ਬਲਾਂ ਨੇ ਅਮਰੀਕੀ ਲੋਕਾਂ ਅਤੇ ਸਾਡੇ ਸਹਿਯੋਗੀਆਂ ਦੀ ਸੁਰੱਖਿਆ ਅਤੇ ਦੁਨੀਆ ਨੂੰ ਇੱਕ ਸੁਰੱਖਿਅਤ ਸਥਾਨ ਬਣਾਉਣ ਲਈ ਅੱਤਵਾਦ ਵਿਰੋਧੀ ਮੁਹਿੰਮ ਨੂੰ ਸਫਲਤਾਪੂਰਵਕ ਚਲਾਇਆ।” ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਹੁਨਰ ਅਤੇ ਬਹਾਦਰੀ ਲਈ ਧੰਨਵਾਦ। ਅਸੀਂ ਆਈਐਸਆਈਐਸ ਦੇ ਮੁਖੀ ਅਬੂ ਇਬਰਾਹਿਮ ਅਲ-ਹਾਸ਼ਿਮੀ ਅਲ ਕੁਰੈਸ਼ੀ ਨੂੰ ਜੰਗ ਦੇ ਮੈਦਾਨ ਤੋਂ ਹਟਾ ਦਿੱਤਾ ਹੈ। ਆਪ੍ਰੇਸ਼ਨ ਤੋਂ ਬਾਅਦ ਸਾਰੇ ਅਮਰੀਕੀ ਸੁਰੱਖਿਅਤ ਪਰਤ ਆਏ ਹਨ। ਵਾਹਿਗੁਰੂ ਸਾਡੇ ਸੈਨਿਕਾਂ ਦੀ ਰੱਖਿਆ ਕਰੇ।
ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਤੁਰਕੀ ਦੀ ਸਰਹੱਦ ਨੇੜੇ ਰਾਤ ਭਰ ਚੱਲੀ ਕਾਰਵਾਈ ਵਿੱਚ ਘੱਟੋ-ਘੱਟ 12 ਲੋਕ ਮਾਰੇ ਗਏ ਹਨ। ਜਿਸ ਵਿੱਚ 7 ਬੱਚੇ ਅਤੇ ਤਿੰਨ ਔਰਤਾਂ ਸ਼ਾਮਲ ਹਨ।