ਅਮਰੀਕਾ ਨੇ ਇੰਡੀਆਮਾਰਟ ਨੂੰ ਦੱਸਿਆ ‘ਬਦਨਾਮ’, ਸੂਚੀ ‘ਚ ਭਾਰਤ ਦੇ ਇਹ 4 ਬਾਜ਼ਾਰ ਵੀ ਹਨ ਸ਼ਾਮਲ

Global Team
3 Min Read

ਵਾਸ਼ਿੰਗਟਨ— ਭਾਰਤ ਦੀ ਵੱਡੀ ਈ-ਕਾਮਰਸ ਵੈੱਬਸਾਈਟ ਇੰਡੀਆਮਾਰਟ ਤੋਂ ਇਲਾਵਾ 4 ਸ਼ਹਿਰਾਂ ਦੇ 4 ਬਾਜ਼ਾਰਾਂ ਨੂੰ ਨਕਲੀ ਉਤਪਾਦਾਂ ਦੀ ਵਿਕਰੀ ਲਈ ਅਮਰੀਕਾ ਦੀ ‘ਬੈਡ ਮਾਰਕੀਟ ਲਿਸਟ’ ‘ਚ ਸ਼ਾਮਲ ਕੀਤਾ ਗਿਆ ਹੈ। ਅਮਰੀਕੀ ਵਪਾਰ ਪ੍ਰਤੀਨਿਧੀ (USTR) ਕੈਥਰੀਨ ਤਾਈ ਦੁਆਰਾ ਮੰਗਲਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿੱਚ 39 ਔਨਲਾਈਨ ਅਤੇ 33 ਭੌਤਿਕ ਬਾਜ਼ਾਰ ਸ਼ਾਮਲ ਹਨ, ਜੋ ਟ੍ਰੇਡਮਾਰਕ ਦੀ ਦੁਰਵਰਤੋਂ, ਕਾਪੀਰਾਈਟ ਉਲੰਘਣਾ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ।
ਜ਼ਿਕਰ ਏ ਖਾਸ ਹੈ ਕਿ USTR ਇੱਕ ਸਰਕਾਰੀ ਏਜੰਸੀ ਹੈ ਜੋ US ਵਪਾਰ ਨੀਤੀ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੀ ਹੈ। ਇਨ੍ਹਾਂ ਬਦਨਾਮ ਬਾਜ਼ਾਰਾਂ ਦੀ ਸੂਚੀ ‘ਚ ਇੰਡੀਆਮਾਰਟ ਵੈੱਬਸਾਈਟ, ਮੁੰਬਈ ਦੇ ਹੀਰਾ ਪੰਨਾ ਬਾਜ਼ਾਰ, ਕੋਲਕਾਤਾ ਦੇ ਕਿਦਰਪੁਰ ਬਾਜ਼ਾਰ, ਬੈਂਗਲੁਰੂ ਦੇ ਸਦਰ ਪਤਰੱਪਾ ਰੋਡ ਬਾਜ਼ਾਰ ਅਤੇ ਦਿੱਲੀ ਦੇ ਟੈਂਕ ਰੋਡ ਬਾਜ਼ਾਰ ਨੂੰ ਸ਼ਾਮਲ ਕੀਤਾ ਗਿਆ ਹੈ।

ਤੇਈ ਨੇ ਕਿਹਾ ਕਿ ਨਕਲੀ ਅਤੇ ਜਾਅਲੀ ਉਤਪਾਦਾਂ ਦਾ ਉੱਚ ਵਪਾਰ ਅਮਰੀਕੀ ਕਾਮਿਆਂ ਦੀ ਆਰਥਿਕ ਸੁਰੱਖਿਆ ਨੂੰ ਠੇਸ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ  “ਬਦਨਾਮ ਬਾਜ਼ਾਰਾਂ ਦੀ ਸੂਚੀ ਦੇ ਜ਼ਰੀਏ, ਅਸੀਂ ਆਪਣੇ ਵਪਾਰਕ ਭਾਈਵਾਲਾਂ ਨੂੰ ਇਹਨਾਂ ਨੁਕਸਾਨਦੇਹ ਅਭਿਆਸਾਂ ਵਿਰੁੱਧ ਕਦਮ ਚੁੱਕਣ ਦੀ ਅਪੀਲ ਕਰਦੇ ਹਾਂ,

USTR ਦੀ ਰਿਪੋਰਟ ਮੁਤਾਬਕ ਇੰਡੀਆਮਾਰਟ ਸਭ ਤੋਂ ਵੱਡੀ ਈ-ਕਾਮਰਸ ਵੈੱਬਸਾਈਟ ਅਤੇ ਮੋਬਾਈਲ ਐਪ ਹੈ। ਇਹ ਖਰੀਦਦਾਰਾਂ ਨੂੰ ਸਪਲਾਇਰਾਂ ਨਾਲ ਜੋੜਨ ਲਈ ਕੰਮ ਕਰਦਾ ਹੈ। ਇੰਡੀਆਮਾਰਟ ਆਪਣੇ ਆਪ ਨੂੰ ਭਾਰਤ ਵਿੱਚ ਸਭ ਤੋਂ ਵੱਡੇ ਔਨਲਾਈਨ B2B ਮਾਰਕੀਟਪਲੇਸ ਵਜੋਂ ਦਰਸਾਉਂਦਾ ਹੈ।

ਇਸ ਰਿਪੋਰਟ ਮੁਤਾਬਕ ਨਕਲੀ ਉਤਪਾਦਾਂ ‘ਤੇ ਰੋਕ ਲਗਾਉਣ ਲਈ ਇੰਡੀਆਮਾਰਟ ਦੀ ਪਹੁੰਚ ਸਹਿਯੋਗੀ ਰਹੀ ਹੈ ਪਰ ਇਸ ਵੈੱਬਸਾਈਟ ‘ਤੇ ਨਕਲੀ ਇਲੈਕਟ੍ਰੋਨਿਕਸ ਉਪਕਰਨਾਂ, ਦਵਾਈਆਂ ਅਤੇ ਕੱਪੜਿਆਂ ਦੀ ਵਿਕਰੀ ਅਜੇ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਇਸ ਦੇ ਨਾਲ ਹੀ ਦੇਸ਼ ਦੇ ਚਾਰ ਸ਼ਹਿਰਾਂ ਦੇ ਵੱਖ-ਵੱਖ ਬਾਜ਼ਾਰਾਂ ਨੂੰ ਵੀ ਨਕਲੀ ਉਤਪਾਦਾਂ ਲਈ ਬਦਨਾਮ ਕਰਾਰ ਦਿੱਤਾ ਗਿਆ ਹੈ। ਮੁੰਬਈ ਵਿੱਚ ਸਥਿਤ ਹੀਰਾ ਪੰਨਾ ਬਾਜ਼ਾਰ ਨਕਲੀ ਘੜੀਆਂ, ਜੁੱਤੀਆਂ, ਇਲੈਕਟ੍ਰੋਨਿਕਸ ਅਤੇ ਸ਼ਿੰਗਾਰ ਸਮੱਗਰੀ ਵੇਚਣ ਲਈ ਮਸ਼ਹੂਰ ਹੈ। ਇਸ ਦੇ ਨਾਲ ਹੀ ਕੋਲਕਾਤਾ ਦਾ ਕਿਦਰਪੁਰ ਬਾਜ਼ਾਰ ਨਕਲੀ ਅਤੇ ਜਾਅਲੀ ਇਲੈਕਟ੍ਰੋਨਿਕਸ, ਮੀਡੀਆ ਅਤੇ ਸਾਫਟਵੇਅਰ ਲਈ ਮਸ਼ਹੂਰ ਹੈ।

ਰਿਪੋਰਟ ਮੁਤਾਬਕ ਬੈਂਗਲੁਰੂ ਦਾ ਐਸਪੀ ਰੋਡ ਬਾਜ਼ਾਰ ਨਕਲੀ ਇਲੈਕਟ੍ਰੋਨਿਕਸ ਉਤਪਾਦਾਂ ਦੀ ਵਿਕਰੀ ਲਈ ਵੀ ਮਸ਼ਹੂਰ ਹੈ। ਇਸ ਤੋਂ ਇਲਾਵਾ ਦਿੱਲੀ ਦਾ ਟੈਂਕ ਰੋਡ ਇਲਾਕਾ ਬ੍ਰਾਂਡੇਡ ਕੱਪੜਿਆਂ ਅਤੇ ਇਲੈਕਟ੍ਰੋਨਿਕਸ ਉਤਪਾਦਾਂ ਦੇ ਨਕਲੀ ਸੰਸਕਰਣਾਂ ਲਈ ਵੀ ਜਾਣਿਆ ਜਾਂਦਾ ਹੈ। ਇੱਥੋਂ ਹੀ ਗਫਾਰ ਮਾਰਕੀਟ ਅਤੇ ਅਜਮਲ ਖਾਨ ਰੋਡ ਵਰਗੇ ਬਾਜ਼ਾਰਾਂ ਵਿੱਚ ਨਕਲੀ ਵਸਤੂਆਂ ਦੀ ਵੱਡੀ ਮਾਤਰਾ ਵਿੱਚ ਸਪਲਾਈ ਕੀਤੀ ਜਾਂਦੀ ਹੈ।

Share This Article
Leave a Comment