ਅਮਰੀਕਾ: ਮਿਆਮੀ ਬੀਚ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ, ਹਾਦਸੇ ਵਿੱਚ ਦੋ ਲੋਕ ਜ਼ਖ਼ਮੀ 

TeamGlobalPunjab
1 Min Read

ਵਾਸ਼ਿੰਗਟਨ- ਅਮਰੀਕਾ ਦੇ ਫਲੋਰੀਡਾ ਵਿੱਚ ਮਿਆਮੀ ਬੀਚ ‘ਤੇ ਇੱਕ ਵੱਡਾ ਹਾਦਸਾ ਹੋਣੋਂ ਤੋਂ ਟਲ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਮਿਆਮੀ ਬੀਚ ਨੇੜੇ ਐਟਲਾਂਟਿਕ ਮਹਾਸਾਗਰ ‘ਚ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ ‘ਚ ਦੋ ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਜੈਕਸਨ ਮੈਮੋਰੀਅਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮਿਆਮੀ ਪੁਲਿਸ ਨੇ ਸੀਐਨਐਨ ਨੂੰ ਦੱਸਿਆ, “ਸ਼ਨੀਵਾਰ ਦੁਪਹਿਰ 1:10 ਵਜੇ, ਪੁਲਿਸ ਨੂੰ 10ਵੀਂ ਸਟ੍ਰੀਟ ਦੇ ਨੇੜੇ ਸਮੁੰਦਰ ਵਿੱਚ ਇੱਕ ਹੈਲੀਕਾਪਟਰ ਹਾਦਸੇ ਦੀ ਸੂਚਨਾ ਮਿਲੀ।” ਜਿਸ ਤੋਂ ਬਾਅਦ ਪੁਲਿਸ ਅਤੇ ਮਿਆਮੀ ਬੀਚ ਫਾਇਰ ਟੀਮ ਮੌਕੇ ‘ਤੇ ਪਹੁੰਚੀ। ਇਸ ਦੌਰਾਨ ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਜੈਕਸਨ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ। ਸੀਐਨਐਨ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਬੀਚ ਤੋਂ 50 ਗਜ਼ ਦੂਰ ਵਾਪਰਿਆ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment