ਵਾਸ਼ਿੰਗਟਨ : ਅਮਰੀਕਾ ਵਿੱਚ ਟਰੱਕ ਅਤੇ ਬੱਸ ਡਰਾਈਵਰਾਂ ਲਈ ਕਮਰਸ਼ੀਅਲ ਡਰਾਈਵਿੰਗ ਲਾਇਸੰਸ (CDL) ਟੈਸਟ ਹੁਣ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਦੇਣਾ ਲਾਜ਼ਮੀ ਕੀਤਾ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਸੜਕ ਸੁਰੱਖਿਆ ਵਧਾਉਣ, ਅਣਗਹਿਲੇ ਡਰਾਈਵਰਾਂ ਨੂੰ ਹਟਾਉਣ ਅਤੇ ਟਰੱਕਿੰਗ ਇੰਡਸਟਰੀ ਵਿੱਚ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਇਹ ਵੱਡਾ ਫੈਸਲਾ ਲਿਆ ਹੈ।
ਅਮਰੀਕੀ ਟ੍ਰਾਂਸਪੋਰਟ ਵਿਭਾਗ ਨੇ ਐਲਾਨ ਕੀਤਾ ਹੈ ਕਿ ਸਾਰੀਆਂ CDL ਪ੍ਰੀਖਿਆਵਾਂ ਹੁਣ ਲਾਜ਼ਮੀ ਤੌਰ ‘ਤੇ ਅੰਗਰੇਜ਼ੀ ਵਿੱਚ ਹੀ ਹੋਣਗੀਆਂ। ਇਸ ਫੈਸਲੇ ਦਾ ਅਸਰ ਅਮਰੀਕਾ ਵਿੱਚ ਕੰਮ ਕਰ ਰਹੇ ਭਾਰਤੀ, ਖਾਸ ਕਰਕੇ ਪੰਜਾਬੀ ਟਰੱਕ ਡਰਾਈਵਰ ਭਾਈਚਾਰੇ ਅਤੇ ਵਿਸ਼ਵਵਿਆਪੀ ਲੋਜਿਸਟਿਕਸ ਸੈਕਟਰ ‘ਤੇ ਵੀ ਪੈ ਸਕਦਾ ਹੈ।
ਅਮਰੀਕਾ ਦੇ ਟ੍ਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਟਰੱਕ ਅਤੇ ਬੱਸ ਡਰਾਈਵਰਾਂ ਨੂੰ ਅੰਗਰੇਜ਼ੀ ਭਾਸ਼ਾ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ। ਇਸ ਨਾਲ ਉਹ ਸੜਕ ਦੇ ਸੰਕੇਤ (Signs) ਆਸਾਨੀ ਨਾਲ ਸਮਝ ਸਕਣਗੇ ਅਤੇ ਪੁਲਿਸ ਜਾਂ ਅਧਿਕਾਰੀਆਂ ਨਾਲ ਸਹੀ ਤਰੀਕੇ ਨਾਲ ਗੱਲਬਾਤ ਕਰ ਸਕਣਗੇ।
ਹੁਣ ਤੱਕ ਅਮਰੀਕਾ ਦੇ ਕਈ ਰਾਜਾਂ ਵਿੱਚ ਡਰਾਈਵਿੰਗ ਟੈਸਟ ਹੋਰ ਭਾਸ਼ਾਵਾਂ ਵਿੱਚ ਵੀ ਦੇਣ ਦੀ ਇਜਾਜ਼ਤ ਸੀ। ਉਦਾਹਰਨ ਲਈ, ਕੈਲੀਫੋਰਨੀਆ ਵਿੱਚ ਲੋਕ 20 ਵੱਖ-ਵੱਖ ਭਾਸ਼ਾਵਾਂ ਵਿੱਚ ਟੈਸਟ ਦੇ ਸਕਦੇ ਸਨ। ਪਰ ਨਵੇਂ ਸੰਘੀ (Federal) ਨਿਯਮਾਂ ਅਨੁਸਾਰ, ਹੁਣ ਟਰੱਕ ਅਤੇ ਬੱਸ ਡਰਾਈਵਰਾਂ ਨੂੰ ਅੰਗਰੇਜ਼ੀ ਭਾਸ਼ਾ ਆਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਨੂੰ ਸੜਕ ਦੇ ਸੰਕੇਤ (Road Signs) ਪੜ੍ਹਨ ਅਤੇ ਪੁਲਿਸ ਜਾਂ ਅਧਿਕਾਰੀਆਂ ਨਾਲ ਸਹੀ ਤਰੀਕੇ ਨਾਲ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਫਲੋਰਿਡਾ ਵਰਗੇ ਕੁਝ ਰਾਜਾਂ ਨੇ ਪਹਿਲਾਂ ਹੀ ਡਰਾਈਵਿੰਗ ਟੈਸਟ ਸਿਰਫ਼ ਅੰਗਰੇਜ਼ੀ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

