ਧਰਤੀ ਨੂੰ 20 ਫੀਸਦੀ ਆਕਸੀਜਨ ਦੇਣ ਵਾਲੇ ਜੰਗਲਾਂ ਨੂੰ ਬਚਾਉਣ ਲਈ ਟਰੂਡੋ ਨੇ ਕੀਤਾ ਵੱਡਾ ਐਲਾਨ

TeamGlobalPunjab
2 Min Read

ਓਟਾਵਾ: ਪਿਛਲੇ ਇੱਕ ਦਹਾਕੇ ‘ਚ ਪਹਿਲੀ ਵਾਰ ਬ੍ਰਾਜ਼ੀਲ ‘ਚ ਅਮੇਜ਼ਾਨ ਦੇ ਜੰਗਲਾਂ ‘ਚ ਇੰਨੀ ਭਿਆਨਕ ਅੱਗ ਲੱਗੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਇਸ ਅੱਗ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਸ ਨੂੰ ਅੰਤਰਰਾਸ਼ਟਰੀ ਸੰਕਟ ਦੱਸਦੇ ਹੋਏ ਕੈਨੇਡਾ ਇਨ੍ਹਾਂ ਜੰਗਲਾਂ ਦੀ ਸੁਰੱਖਿਆ ਲਈ ਜਹਾਜ਼ ਭੇਜੇਗਾ ਤੇ ਇਸ ਦੇ ਨਾਲ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਆਪਦਾ ਨਾਲ ਨਜਿੱਠਣ ਲਈ 15 ਮਿਲੀਅਨ ਡਾਲਰ ਦੇਵੇਗਾ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਰਾਂਸ ’ਚ ਹੋਈ ਜੀ-7 ਸਿਖਰ ਗੱਲਬਾਤ ਦੇ ਅਖੀਰ ’ਚ ਐਲਾਨ ਕੀਤਾ ਕਿ ਅਮੇਜ਼ਾਨ ਅੱਗ ਨਾਲ ਨਜਿੱਠਣ ਲਈ ਕੈਨੇਡਾ 15 ਮਿਲੀਅਨ ਡਾਲਰ ਦੇਵੇਗਾ।

ਜਦੋਂ ਜਸਟਿਨ ਟਰੂਡੋ ਨੂੰ ਪੁੱਛਿਆ ਗਿਆ ਕਿ ਸੰਮਲੇਨ ’ਚ ਸ਼ਾਮਿਲ ਹੋਏ ਰਾਸ਼ਟਰ ਵਾਧੂ ਰਕਮ ਵਾਸਤੇ ਕਿਉ ਨਹੀਂ ਮੰਨੇ ਤਾਂ ਟਰੂਡੋ ਨੇ ਜਵਾਬ ਦਿੱਤਾ ਕਿ ਉਹ ਬਾਕੀਆਂ ਬਾਰੇ ਨਹੀਂ ਜਾਣਦੇ ਪਰ ਕੈਨੇਡਾ 15 ਮਿਲੀਅਨ ਡਾਲਰ ਦੇਵੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੋਮਵਾਰ ਸਵੇਰੇ ਇਕ ਵੱਡੇ ਵਾਅਦੇ ਦਾ ਐਲਾਨ ਕੀਤਾ ਕਿ ਉਨ੍ਹਾਂ ਨੇ ਇਕ ਹਫਤੇ ਦੇ ਅੰਦਰ ਹੀ ਜਲਵਾਯੂ ਬਦਲਾਅ ਦੇ ਨਾਲ-ਨਾਲ ਅਮੇਜ਼ਾਨ ਜੰਗਲ ਦੀ ਅੱਗ ਨੂੰ ਇਸ ਬੈਠਕ ਦਾ ਅਹਿਮ ਮੁੱਦਾ ਬਣਾਇਆ।

ਜ਼ਿਕਰਯੋਗ ਹੈ ਕਿ ਇਸ ਸਾਲ ਅਮੇਜ਼ਾਨ ’ਚ ਤਕਰੀਬਨ 74,000 ਅੱਗਾਂ ਲਗੀਆਂ, ਜੋ ਕਿ ਪਿਛਲੇ ਸਾਲ 2018 ਦੇ ਮੁਕਾਬਲੇ 80 ਫ਼ੀਸਦੀ ਵਧੇਰੇ ਹਨ, ਇਸ ਤਰ੍ਹਾਂ ਦੀ ਭਿਆਨਕ ਇਨ੍ਹਾਂ ਬਰਸਾਤੀ ਜੰਗਲਾਂ ’ਚ ਬੀਤੇ ਸਮਿਆਂ ’ਚ ਕਦੀ ਵੀ ਨਹੀ ਵਾਪਰੀ।

Share this Article
Leave a comment