ਵਾਸ਼ਿੰਗਟਨ : ਈ-ਕਾਮਰਸ ਕੰਪਨੀ ਐਮਾਜ਼ਨ ਦੇ ਸੰਸਥਾਪਕ ਜੇਫ ਬੇਜੋਸ ਆਪਣੇ ਤਿੰਨ ਸਾਥੀਆਂ ਨਾਲ ਪੁਲਾੜ ਦੀ ਯਾਤਰਾ ਤੋਂ ਬਾਅਦ ਧਰਤੀ ਉੱਤੇ ਪਰਤ ਆਏ ਹਨ। ਬੇਜੋਸ ਦੇ ਨਾਲ ਇਸ ਫਲਾਈਟ ਵਿੱਚ ਤਿੰਨ ਹੋਰ ਵਿਅਕਤੀ ਵੀ ਸਨ, ਜੋ ‘ਨਿਊ ਸ਼ੈਫਰਡ ਕਰੂ’ ਦਾ ਹਿੱਸਾ ਸਨ। ਇਨ੍ਹਾਂ ਵਿਚ ਬੇਜੋਸ ਦਾ ਭਰਾ ਮਾਰਕ ਬੇਜੋਸ, ਇਕ 82 ਸਾਲਾ ਪਾਇਲਟ ਅਤੇ ਹਵਾਬਾਜ਼ੀ ਸੁਰੱਖਿਆ ਜਾਂਚਕਰਤਾ ਵੈਲੀ ਫੰਕ ਅਤੇ 18 ਸਾਲਾ ਓਲੀਵਰ ਡੇਮੇਨ ਸਨ । ਇਸ ਯਾਤਰਾ ਵਿਚ, ਬੇਜੋਸ ਨੇ 106 ਕਿਲੋਮੀਟਰ ਦੀ ਦੂਰੀ ਨੂੰ ਤੈਅ ਕੀਤਾ । ਉਹ ਕੁਲ 10 ਮਿੰਟ ਲਈ ਪੁਲਾੜ ਵਿਚ ਰਹੇ ।
Congratulations to all of Team Blue past and present on reaching this historic moment in spaceflight history. This first astronaut crew wrote themselves into the history books of space, opening the door through which many after will pass. #GradatimFerociter #NSFirstHumanFlight
— Blue Origin (@blueorigin) July 20, 2021
ਬੇਜੋਸ ਅਤੇ ਹੋਰ ਤਿੰਨ ਯਾਤਰੀਆਂ ਦੀ ਸੁਰੱਖਿਅਤ ਵਾਪਸੀ ‘ਤੇ, ਪ੍ਰਾਈਵੇਟ ਪੁਲਾੜ ਕੰਪਨੀ ਬਲੂ ਓਰੀਜਿਨ ਨੇ ਟਵੀਟ ਕੀਤਾ,’ ਪੁਲਾੜ ਉਡਾਣ ਦੇ ਇਸ ਇਤਿਹਾਸਕ ਦਿਨ ਟੀਮ ਬਲੂ ਦੇ ਮੌਜੂਦਾ ਅਤੇ ਪੁਰਾਣੇ ਸਾਥੀਆ ਨੂੰ ਵਧਾਈ । ਇਹ ਨਵੇਂ ਲੋਕਾਂ ਲਈ ਪੁਲਾੜ ਯਾਤਰਾ ਕਰਨ ਦੇ ਮੌਕੇ ਖੋਲ੍ਹ ਦੇਵੇਗਾ।
ਬਲੂ ਓਰੀਜਿਨ ਨੇ ਇਸ ਯਾਤਰਾ ਦੀ ਪੂਰੀ ਵੀਡੀਓ ਵੀ ਵੈਬਸਾਈਟ ਤੇ ਸਾਂਝੀ ਕੀਤੀ ਹੈ ।ਇਸ ਵੀਡੀਓ ਵਿਚ, ਬੇਜੋਸ ਤੋਂ ਇਲਾਵਾ, ਦੂਸਰੇ ਯਾਤਰੀ ਵੀ ਯਾਤਰਾ ਖਤਮ ਹੋਣ ਤੋਂ ਬਾਅਦ ਜਸ਼ਨ ਮਨਾਉਂਦੇ ਹੋਏ ਦਿਖਾਈ ਦਿੱਤੇ ।
Here’s the full replay of today’s historic #NSFirstHumanFlight: https://t.co/ecQnSQOiIK
— Blue Origin (@blueorigin) July 20, 2021
ਧਰਤੀ ਉੱਤੇ ਆਉਣ ਤੋਂ ਬਾਅਦ, ਬੇਜੋਸ ਨੇ ਅੱਜ ਦੇ ਦਿਨ ਨੂੰ ਸਭ ਤੋਂ ਵਧੀਆ ਦਿਨ ਦੱਸਿਆ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਦੇ ਰਿਚਰਡ ਬ੍ਰਾਨਸਨ 11 ਜੁਲਾਈ ਨੂੰ ਪੁਲਾੜ ਯਾਤਰਾ ਕਰਨ ਤੋਂ ਬਾਅਦ ਸੁਰੱਖਿਅਤ ਧਰਤੀ ‘ਤੇ ਪਰਤ ਆਏ ਸਨ। ਉਨ੍ਹਾਂ ਨੇ 90 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ ਅਤੇ ਪੂਰੀ ਯਾਤਰਾ 55 ਮਿੰਟਾਂ ਵਿੱਚ ਪੂਰੀ ਹੋ ਗਈ ਸੀ । ਅੱਜ ਦੀ ਬੇਜੋਸ ਦੀ ਪੁਲਾੜ ਯਾਤਰਾ ਦੀ ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਦੇ ਰਾਕੇਟ ਵਿਚ ਕੋਈ ਪਾਇਲਟ ਨਹੀਂ ਸੀ । ਇਹ ਪੂਰੀ ਤਰ੍ਹਾਂ ਆਟੋਮੈਟਿਕ ਸੀ, ਜਦੋਂ ਕਿ ਬ੍ਰਾਨਸਨ ਦੇ ਰਾਕੇਟ ਵਿਚ ਇਕ ਪਾਇਲਟ ਸੀ ।