ਕੋਰੋਨਾ ਨਾਲੋਂ ਵੱਡੀ ਮਹਾਮਾਰੀ ਨੇ ਕੀਤਾ ਸੂਬੇ ਤੇ ਹਮਲਾ: ਅਮਨ ਅਰੋੜਾ

TeamGlobalPunjab
1 Min Read

ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਬਦਸਤੂਰ ਜਾਰੀ ਹੈ । ਇਸੇ ਦਰਮਿਆਨ, “ਹੁਣ ਪੰਜਾਬ ਵਿੱਚ ਇਸ ਤੋਂ ਵੀ ਵੱਡੀ ਮਹਾਮਾਰੀ ਨੇ ਹਮਲਾ ਕਰ ਦਿੱਤਾ ਹੈ ਤੇ ਉਹ ਮਹਾਮਾਰੀ ਹੈ ਕਾਂਗਰਸ ਮਹਾਮਾਰੀ । ” ਇਹ ਸ਼ਬਦ ਸਾਡੇ ਨਹੀਂ ਹਨ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਦਾ ।

ਦਰਅਸਲ ਕਾਂਗਰਸ ਪਾਰਟੀ ਵਿਧਾਇਕਾਂ ਅਤੇ ਮੰਤਰੀਆਂ ਵੱਲੋ ਟਵੀਟਰ ਹੈਂਡਲ ਰਾਹੀਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ । ਇਸੇ ਦਰਮਿਆਨ ਹੁਣ ਅਮਨ ਅਰੋੜਾ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ । ਅਰੋੜਾ ਨੇ ਕਿਹਾ ਕਿ ਪਹਿਲਾਂ ਵਜੀਰਾਂ ਵਿਧਾਇਕਾਂ ਅਤੇ ਚੀਫ ਸੈਕਟਰੀ ਦੇ ਵਿਚਕਾਰ ਜੰਗ ਚਲ ਰਹੀ ਹੈ ਇਹ ਝਗੜਾ ਹੁਣ ਮੰਤਰੀਆਂ ਅਤੇ ਵਿਧਾਇਕਾਂ ਦੇ ਵਿਚਕਾਰ ਵੀ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲੋਂ ਵੀ ਵੱਡੀ ਮਹਾਮਾਰੀ ਕਾਂਗਰਸ ਮਹਾਮਾਰੀ ਨੇ ਪੰਜਾਬ ਤੇ ਹਮਲਾ ਕਰ ਦਿੱਤਾ ਹੈ ।

Share this Article
Leave a comment