ਸੁਨਾਮ : ਅਮਨ ਅਰੋੜਾ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੀ ਰਹਿੰਦੇ ਹਨ ।ਅਜ ਫਿਰ ਇਕ ਵਾਰ ਉਨ੍ਹਾਂ ਸੂਬੇ ਦੀ ਸੱਤਾਧਾਰੀ ਕਾਂਗਰਸ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ।
ਅਮਨ ਅਰੋੜਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਸ ਦੌਰ ਵਿੱਚ ਅਜ ਸਰਕਾਰ ਨੇ ਇਕ ਨਵਾਂ ਨਾਦਰਸ਼ਾਹੀ ਹੁਕਮ ਜਾਰੀ ਕੀਤਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਕੋਈ ਕੋਰੋਨਾ ਦਾ ਮਰੀਜ਼ ਇਲਾਜ ਕਰਵਾਉਂਦਾ ਹੈ ਤਾਂ ਉਸ ਦਾ ਖਰਚਾ ਉਸ ਨੂੰ ਖੁਦ ਨੂੰ ਚੁੱਕਣਾ ਪਵੇਗਾ ਸਰਕਾਰ ਉਸ ਦਾ ਖਰਚਾ ਨਹੀਂ ਚੁੱਕੇਗੀ।
ਅਰੋੜਾ ਅਨੁਸਾਰ ਇਸ ਤੋਂ ਵੱਡਾ ਲੋਕ ਹਿਤ ਵਿਰੋਧੀਆਂ ਫੈਸਲਾ ਕੋਈ ਹੋ ਹੀ ਨਹੀਂ ਸਕਦਾ ।