ਕੈਪਟਨ ਦੀ ਵਜਾਰਤ ਨੂੰ ਲੈ ਕੇ ਅਰੋੜਾ ਨੇ ਕੀਤਾ ਵੱਡਾ ਖੁਲਾਸਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

TeamGlobalPunjab
2 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵਲੋਂ ਹਰ ਦਿਨ ਸੱਤਾਧਾਰੀ ਕੈਪਟਨ ਸਰਕਾਰ ਤੇ ਸਵਾਲ ਚੁਕੇ ਜਾਂਦੇ ਹਨ । ਇਸ ਦੇ ਚਲਦਿਆ ਅੱਜ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਵਜਾਰਤ ਨੂੰ ਲੈ ਕੇ ਵਡੇ ਖੁਲਾਸੇ ਕੀਤੇ ਹਨ । ਉਨ੍ਹਾਂ ਕਿਹਾ ਕਿ ਪਿਛਲੇ ਦੀਨਾ ਤੋਂ ਲੈ ਕਿ ਜੋ ਪਵਾੜੇ ਐਕਸਾਈਜ਼ ਪੋਲਿਸੀ ਨੂੰ ਲੈ ਕੇ ਪਏ ਹਨ ਉਸ ਦੇ ਨਤੀਜੇ ਅੱਜ ਤਕ ਪੰਜਾਬ ਭੁਗਤ ਰਿਹਾ ਹੈ । ਅਰੋੜਾ ਅਨੁਸਾਰ ਅੱਜ ਜਦੋ ਸਾਰੇ ਮੁਖ ਮੰਤਰੀ ਆਪਣੀ ਵਜਾਰਤ ਨਾਲ ਬੈਠਕਾਂ ਕਰ ਰਹੇ ਹਨ ਤਾਂ ਪੰਜਾਬ ਦਾ ਹਾਲਾਤ ਅਜਿਹੇ ਹਨ ਕਿ 11 ਤਾਰੀਖ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆਪਣੀ ਵਜਾਰਤ ਨੂੰ ਇਕ ਮੇਜ਼ ਤੇ ਇਕੱਠੇ ਵੀ ਨਹੀਂ ਕਰ ਸਕੇ ।

ਅਮਨ ਅਰੋੜਾ ਨੇ ਇਸ ਦਾ ਕਾਰਨ ਦਸਦਿਆਂ ਕਿਹਾ ਕਿ ਅੱਜ ਸਾਰੇ ਵਜ਼ੀਰਾਂ ਵਿਚਕਾਰ ਆਪਸੀ ਮਤਭੇਦ ਹਨ । ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕੋਰੋਨਾ ਵਿਰੁੱਧ ਲੜਾਈ ਰਲ ਮਿਲ ਕੇ ਲੜੀ ਜਾਵੇ ਅਤੇ ਆਰਥਿਕਤਾ ਨੂੰ ਸੰਭਾਲਿਆ ਜਾਵੇ । ਉਨ੍ਹਾਂ ਕਿਹਾ ਕਿ ਅੱਜ ਮੁਖ ਮੰਤਰੀ ਵਲੋਂ ਆਪਣੇ ਵਜ਼ੀਰਾਂ ਨੂੰ ਮਨਾਉਣ ਲਈ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ । ਅਮਨ ਅਰੋੜਾ ਨੇ ਕਿਹਾ ਕਿ ਇਸ ਨਾਲ ਇਕ ਨਵਾਂ ਸਿਆਸੀ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ । ਉਨ੍ਹਾਂ ਕਿਹਾ ਕਿ ਮੁਖ ਮੰਤਰੀ ਆਪਣੇ ਵਜ਼ੀਰਾਂ ਦੇ ਆਪਸੀ ਮਤਭੇਦ ਜਲਦ ਤੋਂ ਜਲਦ ਦੂਰ ਕਰਨ ਤਾਂ ਜੋ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਿਆ ਜਾ ਸਕੇ ।

Share this Article
Leave a comment