ਭਾਈ ਨਿਰਮਲ ਸਿੰਘ ਦੇ ਹਸਪਤਾਲ ਚੋ ਵਾਇਰਲ ਹੋਈ ਆਡੀਓ ! ਅਮਨ ਅਰੋੜਾ ਨੇ ਦਿਤੀ ਸਖਤ ਪ੍ਰਤੀਕਿਰਿਆ

TeamGlobalPunjab
2 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਨੇ ਦਮ ਤੋੜ ਦਿਤਾ। ਇਸ ਤੋਂ ਬਾਅਦ ਹੁਣ ਉਨ੍ਹਾਂ ਦੀ ਇਕ ਅਜਿਹੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਪ੍ਰਸਾਸ਼ਨ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿਤੇ ਹਨ। ਦਰਅਸਲ ਇਸ ਆਡੀਓ ਵਿਚ ਭਾਈ ਨਿਰਮਲ ਸਿੰਘ ਆਪਣੇ ਪਰਿਵਾਰ ਨਾਲ ਫੋਨ ਤੇ ਗੱਲ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਹੋ ਰਿਹਾ ਇਸ ਲਾਇ ਉਹ ਕੁਜ ਸਮੇ ਦੇ ਹੀ ਮਹਿਮਾਨ ਹਨ । ਇਸ ਨੂੰ ਲੈ ਕੇ ਸਿਆਸੀ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਹਨ। ਇਸ ਤੇ ਅਮਨ ਅਰੋੜਾ ਨੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ ਕਿ ਭਾਈ ਨਿਰਮਲ ਸਿੰਘ ਦੀ ਆਡੀਓ ਨਾਲ ਕੈਪਟਨ ਸਰਕਾਰ ਦੇ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਅਮਨ ਅਰੋੜਾ ਨੇ ਕਿਹਾ ਕਿ ਭਾਵੇ ਅਜੇ ਤਕ ਦੇਸ਼ ਅਤੇ ਸੂਬੇ ਅੰਦਰ ਇਸ ਤੇ ਕੰਟਰੋਲ ਹੈ ਪਰ ਫਿਰ ਵੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਆਡੀਓ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਈ ਸਾਬ੍ਹ ਜਿਹੀ ਮਹਾਨ ਸ਼ਖ਼ਸੀਅਤ ਦਾ ਸਸਕਾਰ ਇਕ ਸ਼ਾਮਲਾਟ ਦੀ ਜ਼ਮੀਨ ਤੇ ਕੀਤਾ ਗਿਆ ਇਸ ਤੋਂ ਸ਼ਰਮਨਾਕ ਗੱਲ ਕੋਈ ਹੋਰ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਨੋਟਿਸ ਲੈਂਦਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਦੱਸ ਦੇਈਏ ਕਿ ਇਸ ਆਡੀਓ ਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਸਖ਼ਤ ਪ੍ਰਤੀਕਿਰਿਆ ਦਿਤੀ ਹੈ । ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 11 ਵਜੇ ਦੇ ਕਰੀਬ ਜਦੋਂ ਮੇਰੇ ਕੋਲ ਸਤਿਕਾਰਯੋਗ ਪਦਮ ਸ਼੍ਰੀ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਆਡੀਓ ਪਹੁੰਚੀ ਤਾਂ ਸੁਣ ਕੇ ਮਨ ਪਸੀਜਿਆ ਗਿਆ।
ਇਸ ਆਡੀਓ ‘ਚ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਨਾਲ ਕੀਤੀ ਗੱਲਬਾਤ ਨੇ ਸੂਬਾ ਸਰਕਾਰ ਅਤੇ ਸਿਹਤ ਮੰਤਰੀ ਦੇ ਘਟੀਆ ਪ੍ਰਬੰਧ ਦੀ ਪੋਲ ਖੋਲ ਕੇ ਰੱਖ ਦਿੱਤੀ। ਜਿਸ ਕਦਰ ਖਾਲਸਾ ਜੀ ਦੀ ਦੇਹ ਦਾ ਨਿਰਾਦਰ ਹੋਇਆ ਉਹ ਰੂਹ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਹੈ ਪਰ ਸਰਕਾਰ ਇਸ ‘ਤੇ ਵੀ ਚੁੱਪ ਰਹੀ।

Share this Article
Leave a comment