ਨਵੀਂ ਦਿੱਲੀ– ਰਾਜਸਥਾਨ ਦੇ ਅਲਵਰ ਸ਼ਹਿਰ ਵਿਚ ਨਾਬਾਲਿਗ ਨਾਲ ਬਲਾਤਕਾਰ ਮਾਮਲੇ ਨੂੰ ਗੰਭੀਰਤਾ ਨਾਲ ਲਿਦਿੰਆਂ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਰਾਜਸਥਾਨ ਸਰਕਾਰ ਦੇ ਚੀਫ ਸੈਕੇਰਟਰੀ, ਡੀਜੀਪੀ, ਅਲਵਰ ਦੇ ਡੀਸੀ ਅਤੇ ਐਸਪੀ ਨੂੰ ਨੋਟਿਸ ਜਾਰੀ ਕਰ ਕੇ ਤੁਰੰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।
ਅਖਬਾਰਾਂ ਵਿਚ ਛੱਪੀ ਖਬਰਾਂ ਤੋਂ ਕਮਿਸ਼ਨ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬੀਤੀ 14 ਜਨਵਰੀ ਨੂੰ ਅਲਵਰ ਦੇ ਤਿਜਰਾ ਫਲਾਈਓਵਰ ਦੇ ਕੋਲ 15 ਸਾਲਾ ਨਾਬਾਲਿਗ ਕੁੜੀ ਅਰਧ ਨਗਨ ਹਾਲਤ ਵਿਚ ਮਿਲੀ ਸੀ, ਜਿਸ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ। ਉਕਤ ਕੁੜੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਇਸ ਕੁੜੀ ਦਾ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ ਹੈ, ਜਿਵੇਂ ਕਿ ਦਿੱਲੀ ਵਿਚ ਨਿਰਭਯਾ ਮਾਮਲੇ ਵਿਚ ਪੀੜਤ ਦੇ ਨਾਲ ਹੋਇਆ ਸੀ।
ਅਲਵਰ ਵਿਚ ਭਾਰਤੀ ਜਨਤਾ ਪਾਰਟੀ ਦੇ ਆਹੁਦੇਦਾਰਾਂ ਵੱਲੋਂ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਸਥਾਨਕ ਪੁਲੀਸ ਇਸ ਮਾਮਲੇ ਵਿਚ ਉਚਿਤ ਕਾਰਵਾਈ ਨਹੀਂ ਕਰ ਪਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰਾਜਸਥਾਨ ਸਰਕਾਰ ਦੇ ਚੀਫ ਸੈਕੇਟਰੀ, ਡੀਜੀਪੀ, ਅਲਵਰ ਦੇ ਡੀਸੀ ਅਤੇ ਐਸਪੀ ਨੂੰ ਨੋਟਿਸ ਜਾਰੀ ਕਰ ਕੇ ਤੁਰੰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।