ਕਾਂਗਰਸ ਕਿਵੇਂ ਬਣੇਗੀ ਮਜ਼ਬੂਤ ਵਿਰੋਧੀ ਪਾਰਟੀ , ਅਜੇ ਤਾਂ ਅੰਦਰੋਂ ਮਸਲੇ ਨਹੀਂ ਹੋਏ ਹੱਲ !

TeamGlobalPunjab
3 Min Read

ਬਿੰਦੂ ਸਿੰਘ

ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀ ਮੀਟਿੰਗ ਲੁਧਿਆਣਾ ‘ਚ ਹੋਈ ਹੈ ਤੇ ਮਿਲ ਕੇ ਵਿਚਾਰਾਂ ਹੋਈਆਂ ਹਨ ਕਿ ਪਾਰਟੀ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਪਾਟੋਧਾੜ ਤੇ ਖ਼ਾਨਾਜੰਗੀ ਦੇ ਮਹੌਲ ਨੂੰ ਕਿਵੇਂ ਦੂਰ ਕੀਤਾ ਜਾਵੇ ਇਸ ਮੁੱਦੇ ਤੇ ਵਿਚਾਰ ਕਰਨ ਦੇ ਨਾਲ ਨਾਲ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਸੋਚ ਵਿਚਾਰ ਕੀਤਾ ਗਿਆ। ਵੈਸੇ ਸੁਣਨ ਚ ਆ ਰਿਹਾ ਹੈ ਕਿ ਤ੍ਰਿਪਤ ਬਾਜਵਾ , ਪ੍ਰਤਾਪ ਬਾਜਵਾ , ਸੁੱਖੀ ਰੰਧਾਵਾ ਅਤੇ ਸੁਖਪਾਲ ਖਹਿਰਾ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ।

ਮੀਟਿੰਗ ਤੋਂ ਬਾਅਦ ਬਾਹਰ ਆ ਕੇ ਸਾਰੇ ਹੀ ਆਗੂਆਂ ਦੇ ਬਿਆਨ ਵੱਖ ਵੱਖ ਹੀ ਲੱਗੇ ਅਤੇ ਸੁਖਪਾਲ ਖਹਿਰਾ ਮੀਡੀਆ ਨਾਲ ਰੂ-ਬ-ਰੂ ਹੋਏ ਤੇ ਉਨ੍ਹਾਂ ਦਸਿਆ ਕਿ ਮੀਟਿੰਗ ਚ ਪੰਜਾਬ ਦੇ ਮਜੂਦਾ ਹਾਲਾਤਾਂ ਤੇ ਨਜ਼ਰਸਾਨੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਾਨੂੰਨ ਵਿਵਸਥਾ ਠੀਕ ਨਹੀਂ ਹੈ , ਪਿਛਲੇ ਦਿਨੀਂ ਹੋਈਆਂ ਵਾਰਦਾਤਾਂ ਨੇ ਹਾਲਾਤ ਵਗਾੜ ਦਿੱਤੇ ਹਨ। ਇਸ ਮੀਟਿੰਗ ‘ਚ ਚੰਡੀਗੜ੍ਹ ਤੇ ਮਸਲੇ ਤੇ ਅਤੇ ਹੋਰ ਮਸਲਿਆਂ ਤੇ ਵੀ ਗੱਲ ਹੋਈ ਹੈ। ਖਹਿਰਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਦੀ ਕਨੂੰਨ ਵਿਵਸਥਾ ਵੱਲ ਗੌਰ ਕਰਨੀ ਚਾਹੀਦੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਸ ਮੀਟਿੰਗ ਚ 25 ਕੁ ਦੇ ਕਰੀਬ ਵਿਧਾਇਕ ਇੱਕਤਰ ਹੋਏ। ਅੰਦਾਜ਼ੇ ਤਾਂ ਇੱਥੋਂ ਤੱਕ ਲਾਏ ਜਾ ਰਹੇ ਹਨ ਕਿ ਕਿਤੇ ਨਵੀਂ ਪਾਰਟੀ ਜਾਂ ਧੜਾ ਤੇ ਨਹੀਂ ਤਿਆਰ ਹੋ ਰਿਹਾ! ਪਰ ਇਹ ਅਜੇ ਕਿਆਸਰਾਈਆਂ ਹੀ ਹਨ। ਕਾਂਗਰਸ ਚ ਪਾਰਟੀ ਇਕਾਈ ਦਾ ਪ੍ਰਧਾਨ ਤੇ ਵਿਰੋਧੀ ਧਿਰ ਦੇ ਲੀਡਰ ਬਣਨ ਲਈ ਦੌੜ ਲੱਗੀ ਹੋਈ ਹੈ। ਚੋਣਾਂ ਹੋਣ ਦੇ ਬਾਅਦ ਨਵੀਂ ਬਣੀ ਆਮ ਆਦਮੀ ਦੀ ਸਰਕਾਰ ਨੂੰ ਕੰਮਕਾਜ ਕਰਦਿਆਂ ਵੀ 2 ਹਫਤੇ ਦਾ ਸਮਾਂ ਬੀਤ ਗਿਆ ਹੈ ਤੇ ਵਿਧਾਨਸਭਾ ਦਾ ਪਹਿਲਾ ਇਜਲਾਸ ਵੀ ਹੋ ਚੁੱਕਿਆ ਹੈ ਤੇ ਵਿਰੋਧੀ ਧਿਰ ਦੇ ਲੀਡਰ ਦੇ ਬਗੈਰ ਹੀ ਹੋ ਨਿਬੜਿਆ ।

- Advertisement -

ਕਾਂਗਰਸ ਪਾਰਟੀ ਅਜੇ ਵੀ ਫੈਸਲਾ ਲੈਣ ਲਈ ਇੱਕਮਤ ਨਹੀਂ ਹੋ ਸਕੀ ਹੈ ਤੇ ਇੱਕ ਵਾਰ ਫੇਰ ਲੇਟ ਹੁੰਦੀ ਵਿਖਾਈ ਦੇ ਰਹੀ ਹੈ। ਪਰ ਕਾਂਗਰਸੀ ਲੀਡਰਾਂ ਨੇ ਇੱਕ ਵਾਰ ਫੇਰ ਪ੍ਰਧਾਨਗੀ ਲਈ ਜੱਦੋਜਹਿਦ ਸ਼ੁਰੂ ਹੋ ਗਈ ਹੈ। ਪ੍ਰਤਾਪ ਬਾਜਵਾ ਸਾਰੇ ਵਿਧਾਇਕਾਂ ਚੋਂ ਸੀਨੀਅਰ ਹਨ ਤੇ ਰਾਜਸਭਾ ਚ ਐਮ ਪੀ ਰਹਿ ਚੁੱਕੇ ਹਨ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ.। ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਮੀਟਿੰਗ ਚ ਮਜੂਦ ਸਨ। ਰਾਜਾ ਵੜਿੰਗ , ਸੁਖਜਿੰਦਰ ਰੰਧਾਵਾ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ ਪਰ ਹਾਈ ਕਮਾਨ ਲਈ ਫੇਰ ਇੱਕ ਵਾਰ ਪਰੀਖਿਆ ਦੀ ਘੜੀ ਬਣੀ ਹੋਈ ਹੈ।

Share this Article
Leave a comment