ਚਿਹਰੇ ਦੀ ਖੂਬਸੂਰਤੀ ਲਈ ਐਲੋਵੇਰਾ ਹੈ ਰਾਮਬਾਣ, ਜਾਣੋ ਇਸਤੇਮਾਲ ਕਰਨ ਦੀ ਵਿਧੀ

TeamGlobalPunjab
3 Min Read

ਨਿਊਜ਼ ਡੈਸਕ : ਅੱਜ-ਕੱਲ੍ਹ ਸਿਹਤਮੰਦ ਰਹਿਣ ਲਈ ਲੋਕ ਐਲੋਵੀਰਾ ਦਾ ਬਹੁਤ ਉਪਯੋਗ ਕਰਦੇ ਹਨ। ਚਿਹਰੇ ਦੀ ਸੁੰਦਰਤਾ ਲਈ ਵੀ ਖ਼ਾਸਕਰ ਐਲੋਵੇਰਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਐਲੋਵੇਰਾ ਜੈਲ ਨੂੰ ਸਭ ਤੋਂ ਵਧੀਆ ਬਿਊਟੀ ਪ੍ਰੋਡਕਟ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਅਸੀਂ ਚਿਹਰੇ ‘ਤੇ ਕੁਦਰਤੀ ਚਮਕ ਲਿਆਉਣ ਲਈ ਕਈ ਕਿਸਮ ਦੇ ਪ੍ਰੋਡੈਕਟਾਂ ਦੀ ਵਰਤੋਂ ਕਰਦੇ ਹਾਂ। ਪਰ ਤੁਹਾਡੇ ਘਰ ਵਿਚ ਅਸਾਨੀ ਨਾਲ ਮਿਲਣ ਵਾਲੀਆਂ ਚੀਜ਼ਾਂ ਜਿਵੇਂ ਬੇਸਨ-ਹਲਦੀ ਜਾਂ ਐਲੋਵੇਰਾ ਤੁਹਾਡੇ ਚਿਹਰੇ ‘ਤੇ ਕੁਦਰਤੀ ਚਮਕ ਭਰ ਦੇਣਗੇ। ਅੱਜ ਅਸੀਂ ਤੁਹਾਨੂੰ ਐਲੋਵੇਰਾ ਦਾ ਇੱਕ ਘਰੇਲੂ ਉਪਚਾਰ ਦੱਸਾਂਗੇ ਜਿਸ ਨਾਲ ਤੁਹਾਡੇ ਚਿਹਰੇ ‘ਤੇ ਨਿਖਾਰ ਆਵੇਗਾ। ਨਾਲ ਹੀ ਇਸ ਦੇ ਇਸਤੇਮਾਨ ਨਾਲ ਤੁਹਾਡੇ ਚਿਹਰੇ ‘ਤੇ ਮੁਹਾਸੇ ਦੇ ਨਿਸ਼ਾਨ ਵੀ ਕੁਝ ਦਿਨਾਂ ਵਿਚ ਖਤਮ ਹੋ ਜਾਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਸਮੱਗਰੀ ਅਤੇ ਵਿਧੀ ਬਾਰੇ…

ਸਮੱਗਰੀ

1 ਚਮਚ ਐਲੋਵੇਰਾ ਜੈੱਲ

1/2 ਚਮਚ ਸ਼ਹਿਦ

- Advertisement -

8-10 ਬੂੰਦਾਂ ਨਿੰਬੂ ਦਾ ਰਸ

1/2 ਚਮਚ ਗੁਲਾਬ ਜਲ

ਤਿਆਰ ਕਰਨ ਦੀ ਵਿਧੀ

ਇਸ ਘੋਲ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇਕ ਕਟੋਰੇ ਵਿਚ ਐਲੋਵੇਰਾ ਜੈੱਲ ਅਤੇ ਸ਼ਹਿਦ ਮਿਲਾਓ। ਹੁਣ ਦੋਵਾਂ ਚੀਜ਼ਾ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਸ ‘ਚ ਨਿੰਬੂ ਦਾ ਰਸ ਮਿਲਾਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਵਿਚ ਗੁਲਾਬ ਜਲ ਮਿਲਾਓ। ਹੁਣ ਤਿਆਰ ਹੋਏ ਘੋਲ ਨੂੰ ਤੁਸੀਂ ਆਪਣੇ ਚਿਹਰੇ ‘ਤੇ ਲਗਾ ਸਕਦੇ ਹੋ।

ਚਿਹਰੇ ‘ਤੇ ਲਗਾਉਣ ਦੀ ਵਿਧੀ

- Advertisement -

ਇਸ ਤਿਆਰ ਹੋਏ ਘੋਲ ਨੂੰ ਤੁਸੀਂ ਇੱਕ ਬੋਤਲ ਜਾਂ ਡੱਬੇ ਵਿੱਚ ਭਰ ਕੇ ਰੱਖ ਸਕਦੇ ਹੋ। ਹਰ ਰੋਜ਼ ਸਵੇਰੇ ਆਪਣਾ ਚਿਹਰਾ ਧੋਣ ਤੋਂ ਪਹਿਲਾਂ ਇਸ ਘੋਲ ਨਾਲ ਆਪਣੇ ਚਿਹਰੇ ਦੀ ਸਫਾਈ ਕਰੋ। ਇਸ ਦੀਆਂ ਕੁਝ ਬੂੰਦਾਂ ਆਪਣੇ ਹੱਥਾਂ ‘ਤੇ ਲਗਾਓ ਅਤੇ ਕੁਝ ਦੇਰ ਇਸ ਦੀ ਚਿਹਰੇ ‘ਤੇ ਮਾਲਸ਼ ਕਰੋ। 5 ਮਿੰਟ ਬਾਅਦ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਇਸ ਘੋਲ ਨੂੰ ਤੁਸੀਂ 10-15 ਦਿਨਾਂ ਤੱਕ ਫਰਿੱਜ ਵਿਚ ਸੰਭਾਲ ਕੇ ਵੀ ਰੱਖ ਸਕਦੇ ਹੋ।

ਐਲੋਵੇਰਾ ਚਿਹਰੇ ‘ਤੇ ਆਉਣ ਵਾਲੇ ਤਰਲ ਪਦਾਰਥ ਨੂੰ ਸੋਖਣ ‘ਚ ਕੰਮ ਕਰਦਾ ਹੈ। ਆਇਲ ਸਕਿਨ ਵਾਲੇ ਲੋਕਾਂ ਲਈ ਐਲੋਵੀਰਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਐਲੋਵੇਰਾ ਇਕ ਐਂਟੀ-ਏਜਿੰਗ ਐਲੀਮੈਂਟ ਵਜੋਂ ਕੰਮ ਕਰਦਾ ਹੈ। ਐਲੋਵੇਰਾ ਵਿਚ ਐਂਟੀਆਕਸੀਡੈਂਟ ਜਿਵੇਂ ਬੀਟਾ ਕੈਰੋਟੀਨ, ਵਿਟਾਮਿਨ-ਸੀ ਅਤੇ ਵਿਟਾਮਿਨ-ਈ ਹੁੰਦੇ ਪਾਏ ਜਾਂਦੇ ਹਨ ਜੋ ਚਿਹਰੇ ਨੂੰ ਲੰਮੇ ਸਮੇਂ ਤੱਕ ਕੁਦਰਤੀ ਅਤੇ ਜਵਾਨ ਰੱਖਦੇ ਹਨ।

ਦਾਗ ਧੱਬੇ ਅਤੇ ਟੈਨਿੰਗ ਨੂੰ ਖਤਮ ਕਰਦਾ ਹੈ

ਬਹੁਤ ਸਾਰੇ ਲੋਕਾਂ ਦੀ ਸਕਿਨ ਗਰਮੀਆਂ ‘ਚ ਧੁੱਪ ਦੀ ਰੌਸ਼ਨੀ ਕਾਰਨ ਖਰਾਬ ਹੋ ਜਾਂਦੀ ਹੈ ਭਾਵ ਚਿਹਰੇ ‘ਤੇ ਸਕਿਨ ਟੈਨਿੰਗ ਹੋ ਜਾਂਦੀ ਹੈ। ਅਜਿਹੀ ਸਥਿਤੀ ‘ਚ ਐਲੋਵੇਰਾ ਤੁਹਾਡੇ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਅਜਿਹੇ ‘ਚ 2 ਚਮਚ ਐਲੋਵੇਰਾ ਜੈੱਲ, 1 ਚਮਚ ਨਿੰਬੂ ਅਤੇ ਥੋੜ੍ਹਾ ਜਿਹਾ ਸ਼ਹਿਦ ਦਾ ਘੋਲ ਬਣਾ ਕੇ ਟੈਨਿੰਗ ਵਾਲੇ ਭਾਗ ‘ਤੇ ਲਗਾਓ। ਇਸ ਨਾਲ ਚਿਹਰੇ ਦੀ ਸਾਰੀ ਟੈਨਿੰਗ ਦੂਰ ਹੋ ਜਾਵੇਗੀ ਤੇ ਚਿਹਰੇ ‘ਤੇ ਨਿਖਾਰ ਆਵੇਗਾ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment