ਜੇਕਰ ਤੇਜ਼ੀ ਨਾਲ ਘਟ ਰਿਹੈ ਵਜ਼ਨ ਤਾਂ ਹੋ ਜਾਓ ਸਾਵਧਾਨ! ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ

TeamGlobalPunjab
3 Min Read

ਨਿਊਜ਼ ਡੈਸਕ: ਜ਼ਿਆਦਾਤਰ ਲੋਕ ਵਧੇ ਹੋਏ ਵਜ਼ਨ ਕਾਰਨ ਪਰੇਸ਼ਾਨ ਰਹਿੰਦੇ ਹਨ ਅਤੇ ਸਰੀਰ ‘ਚ ਮੌਜੂਦ ਵਾਧੂ ਫੈਟ ਨੂੰ ਘੱਟ ਕਰਨ ਲਈ ਵੱਖ-ਵੱਖ ਉਪਾਅ ਅਪਣਾਉਂਦੇ ਹਨ। ਚੰਗੀ ਡਾਈਟ, ਨਿਯਮਤ ਰੂਪ ਨਾਲ ਕਸਰਤ ਕਰਕੇ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ, ਪਰ ਬਿਨਾਂ ਕਿਸੇ ਕਾਰਨ ਜੇਕਰ ਤੁਹਾਡਾ ਵਜ਼ਨ ਤੇਜ਼ੀ ਨਾਲ ਘਟ ਰਿਹਾ ਹੈ ਤਾਂ ਇਹ ਪਰੇਸ਼ਾਨੀ ਦੀ ਗੱਲ ਹੈ।

ਜੇਕਰ ਬਗੈਰ ਕਿਸੇ ਕੋਸ਼ਿਸ਼ ਦੇ ਵਜ਼ਨ ਘਟ ਰਿਹਾ ਹੈ ਤਾਂ ਉਸ ਦਾ ਕਾਰਨ ਜਾਣਨਾ ਜ਼ਰੂਰੀ ਹੈ। ਅਜਿਹੇ ‘ਚ ਤੁਰੰਤ ਡਾਕਟਰ ਨੂੰ ਦਿਖਾਓ ਅਤੇ ਇਸ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ। ਆਓ ਜਾਣਦੇ ਹਾਂ ਕਿਹੜੇ ਕਾਰਨਾਂ ਕਰਕੇ ਵਜ਼ਨ ਤੇਜ਼ੀ ਨਾਲ ਘਟਣ ਲੱਗਦਾ ਹੈ।

ਕਿਸੇ ਤਰ੍ਹਾਂ ਦੀ ਜਾਨਲੇਵਾ ਬੀਮਾਰੀ

ਬਗੈਰ ਕਿਸੇ ਕਾਰਨ ਇੱਕ ਦਮ ਵਜ਼ਨ ਘਟਣਾ ਉਸ ਵੇਲੇ ਸ਼ੁਰੂ ਹੋ ਜਾਂਦਾ ਹੈ, ਜਦੋਂ ਕੋਈ ਵਿਅਕਤੀ ਪੁਰਾਣੀ ਬੀਮਾਰੀ ਜਾਂ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨਾਲ ਪੀੜਤ ਹੁੰਦਾ ਹੈ। ਇਸ ਸਥਿਤੀ ਵਿੱਚ ਸਭ ਤੋਂ ਪਹਿਲਾਂ ਡਾਕਟਰ ਨੂੰ ਦਿਖਾਓ।

- Advertisement -

ਡਾਇਬੀਟੀਜ਼

ਡਾਇਬਿਟੀਜ਼ ਸਰੀਰ ‘ਚ ਬਲੱਡ ਸ਼ੂਗਰ ਵਧਣ ਨਾਲ ਹੁੰਦੀ ਹੈ। ਇਸ ਬਿਮਾਰੀ ਨਾਲ ਸ਼ੂਗਰ ਕੰਟਰੋਲ ਨਾਂ ਹੋਣ ‘ਤੇ ਤੁਹਾਡਾ ਵਜ਼ਨ ਤੇਜ਼ੀ ਨਾਲ ਘਟਣ ਲੱਗਦਾ ਹੈ। ਇਸ ਲਈ ਸਮੇਂ-ਸਮੇਂ ‘ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਪਾਚਨ ਤੰਤਰ ਕਮਜ਼ੋਰ ਹੋਣਾ

ਜੇਕਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ ਜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਭੋਜਨ ਨਹੀਂ ਪਚਦਾ। ਇਸ ਲਈ ਤੁਹਾਡਾ ਵਜ਼ਨ ਤੇਜ਼ੀ ਨਾਲ ਘਟਣ ਲੱਗਦਾ ਹੈ। ਭੋਜਨ ਨਾਂ ਪਚਣ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲਦੇ ਹਨ, ਜਿਸ ਕਾਰਨ ਹੋਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

ਥਾਇਰਾਇਡ

- Advertisement -

ਜਦੋਂ ਥਾਇਰਾਇਡ ਗਲੈਂਡ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਵਜ਼ਨ ਤੇਜ਼ੀ ਨਾਲ ਘਟਣ ਲੱਗਦਾ ਹੈ। ਇਸ ਤੋਂ ਇਲਾਵਾ ਥਾਇਰਾਇਡ ਗਲੈਂਡ ਕਮਜ਼ੋਰ ਹੋਣ ‘ਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਮੈਟਾਬਾਲਿਜ਼ਮ ਦੀ ਰਫ਼ਤਾਰ ਘਟ ਜਾਂਦੀ ਹੈ।

ਤਣਾਅ

ਵਜ਼ਨ ਘਟਣ ਦੀ ਇੱਕ ਵਜ੍ਹਾ ਤਣਾਅ ਵੀ ਹੈ। ਤਣਾਅ ਅਤੇ ਡਿਪਰੈਸ਼ਨ ਕਾਰਨ ਵਿਅਕਤੀ ਦੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਮਾਨਸਿਕ ਰੂਪ ਨਾਲ ਸਿਹਤਮੰਦ ਨਾਂ ਹੋਣ ‘ਤੇ ਭੁੱਖ ਨਹੀਂ ਲੱਗਦੀ ਤੇ ਹੋਰ ਪਰੇਸ਼ਾਨੀਆਂ ਵਧ ਜਾਂਦੀਆਂ ਹਨ।

ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ

ਕਮਜ਼ੋਰ ਮਾਸਪੇਸ਼ੀਆਂ ਕਾਰਨ ਵਜ਼ਨ ਤੇਜ਼ੀ ਨਾਲ ਘਟਦਾ ਹੈ। ਇਸ ਦੇ ਪਿੱਛੇ ਦਾ ਸਹੀ ਕਾਰਨ ਮੈਡੀਕਲ ਜਾਂਚ ਅਤੇ ਡਾਇਗਨੋਸਿਸ ਤੋਂ ਹੀ ਪਤਾ ਚੱਲ ਸਕਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment