GoFirst ਦੀਆਂ ਸਾਰੀਆਂ ਉਡਾਣਾਂ 30 ਮਈ ਤੱਕ ਰੱਦ, ਯਾਤਰੀਆਂ ਨੂੰ ਇਸ ਤਰ੍ਹਾਂ ਮਿਲੇਗਾ ਰਿਫੰਡ

Rajneet Kaur
2 Min Read

ਨਿਊਜ਼ ਡੈਸਕ: ਭਾਰਤੀ ਏਅਰਲਾਈਨ GoFirst ਨੇ ਅੱਜ ਵੱਡਾ ਐਲਾਨ ਕੀਤਾ ਹੈ ਕਿ ਕੰਪਨੀ ਦੀਆਂ ਸਾਰੀਆਂ ਉਡਾਣਾਂ 30 ਮਈ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਜੇਕਰ ਤੁਸੀਂ ਵੀ ਇਸ ਏਅਰਲਾਈਨ ਨਾਲ ਆਪਣੀ ਟਿਕਟ ਬੁੱਕ ਕਰਵਾਈ ਹੈ, ਤਾਂ ਤੁਹਾਨੂੰ ਜਲਦੀ ਹੀ ਰਿਫੰਡ ਮਿਲੇਗਾ। ਕੰਪਨੀ ਦੇ ਸੰਚਾਲਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਦੱਸਿਆ ਹੈ ਕਿ ਭੁਗਤਾਨ ਮੋਡ ਦੇ ਮੁਤਾਬਿਕ ਯਾਤਰੀਆਂ ਨੂੰ ਜਲਦ ਹੀ ਰਿਫੰਡ ਜਾਰੀ ਕੀਤਾ ਜਾਵੇਗਾ। ਫਲਾਈਟ ਰੱਦ ਹੋਣ ਕਾਰਨ ਯਾਤਰੀਆਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ।

ਇਸ ਤੋਂ ਬਾਅਦ ਕੰਪਨੀ ਨੇ ਕਿਹਾ ਹੈ ਕਿ ਉਹ ਜਲਦ ਦੀ ਉਡਾਣਾਂ ਚਲਾਉਣੀਆਂ ਸ਼ੂਰੂ ਕਰਨਗੇ। ਗੋ ਫਸਟ ਏਅਰ ਦੀ ਵਿਗੜਦੀ ਵਿੱਤੀ ਸਥਿਤੀ ਦੇ ਕਾਰਨ, 3 ਮਈ 2023 ਤੋਂ ਹੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।  ਦੱਸ ਦੇਈਏ ਕਿ ਉਡਾਣਾਂ ਮੁੜ ਸ਼ੁਰੂ ਕਰਨ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ। ਪਹਿਲਾਂ ਉਡਾਣਾਂ 27 ਤੋਂ ਸ਼ੁਰੂ ਹੋਣੀਆਂ ਸਨ, ਪਰ ਹੁਣ ਇਨ੍ਹਾਂ ਨੂੰ 30 ਮਈ ਤੱਕ ਰੱਦ ਕਰ ਦਿੱਤਾ ਗਿਆ ਹੈ।

DGCA ਨੇ ਸੰਕਟ ਵਿੱਚ ਘਿਰੀ ਏਅਰਲਾਈਨ ਕੰਪਨੀ GoFirst ਨੂੰ ਆਪਣਾ ਸੰਚਾਲਨ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਿਸਤ੍ਰਿਤ ਪੁਨਰ ਸੁਰਜੀਤ ਯੋਜਨਾ ਜਮ੍ਹਾਂ ਕਰਾਉਣ ਲਈ ਕਿਹਾ ਹੈ। ਸਵੈ-ਇੱਛਾ ਨਾਲ ਦੀਵਾਲੀਆਪਨ ਦੀ ਕਾਰਵਾਈ ਦਾ ਸਾਹਮਣਾ ਕਰ ਰਹੀ ਕੰਪਨੀ ਦੀਆਂ ਉਡਾਣਾਂ 3 ਮਈ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ। ਮਿਲੀ ਜਾਣਕਾਰੀ ਅਨੁਸਾਰ 24 ਮਈ ਨੂੰ, ਡੀਜੀਸੀਏ ਨੇ ਕੰਪਨੀ ਨੂੰ ਕੰਮ ਮੁੜ ਸ਼ੁਰੂ ਕਰਨ ਲਈ 30 ਦਿਨਾਂ ਦੇ ਅੰਦਰ ਇੱਕ ਵਿਸਤ੍ਰਿਤ ਪੁਨਰ ਸੁਰਜੀਤ ਯੋਜਨਾ ਜਮ੍ਹਾਂ ਕਰਾਉਣ ਲਈ ਕਿਹਾ ਹੈ।

ਡੀਜੀਸੀਏ ਨੇ ਫਿਰ ਏਅਰਲਾਈਨ ਨੂੰ ਸੰਚਾਲਨ ਹਵਾਈ ਜਹਾਜ਼, ਪਾਇਲਟਾਂ ਅਤੇ ਹੋਰ ਕਰਮਚਾਰੀਆਂ, ਦੇਖਭਾਲ ਪ੍ਰਬੰਧਨ ਅਤੇ ਫੰਡਾਂ ਸਮੇਤ ਹੋਰ ਚੀਜ਼ਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ GoFirst ਦੁਆਰਾ ਮੁੜ ਸੁਰਜੀਤ ਕਰਨ ਦੀ ਯੋਜਨਾ ਪੇਸ਼ ਕੀਤੇ ਜਾਣ ਤੋਂ ਬਾਅਦ, ਡੀਜੀਸੀਏ ਅਗਲੀ ਕਾਰਵਾਈ ਲਈ ਇਸ ਦੀ ਸਮੀਖਿਆ ਕਰੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment