ਨਿਊਜ਼ ਡੈਸਕ: ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਰਸਮਾਂ ਦੀ ਸ਼ੁਰੂਆਤ ਪੂਜਾ ਨਾਲ ਹੋਈ। ਇਸ ਪੂਜਾ ‘ਚ ਰਣਬੀਰ ਕਪੂਰ ਤੋਂ ਇਲਾਵਾ ਮਾਂ ਨੀਤੂ ਕਪੂਰ, ਭੈਣ ਰਿਧੀਮਾ ਕਪੂਰ, ਕਰੀਨਾ ਕਪੂਰ ਤੇ ਕਰਿਸ਼ਮਾ ਕਪੂਰ ਵੀ ਪਹੁੰਚੀ। ਕਰੀਨਾ ਅਤੇ ਕਰਿਸ਼ਮਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਖਾਸ ਮੌਕੇ ‘ਤੇ ਕਰਿਸ਼ਮਾ ਕਪੂਰ ਨੇ ਸਰ੍ਹੋਂ ਦੇ ਰੰਗ ਦਾ ਸਿਲਵਰ ਕਮਦਾਰ ਸੂਟ ਪਾਇਆ ਸੀ।
ਜਿੱਥੇ ਕਰਿਸ਼ਮਾ ਨੇ ਸਰ੍ਹੋਂ ਦੇ ਰੰਗ ਦਾ ਸੂਟ ਚੁਣਿਆ, ਉੱਥੇ ਹੀ ਦੂਜੇ ਪਾਸੇ ਕਰੀਨਾ ਕਪੂਰ ਇਸ ਮੌਕੇ ‘ਤੇ ਸਫੇਦ ਸੀਕੁਇਨ ਵਰਕ ਲਹਿੰਗਾ ‘ਚ ਨਜ਼ਰ ਆਈ। ਕਰੀਨਾ ਨੇ ਆਪਣੇ ਲੁੱਕ ਨੂੰ ਕਾਫੀ ਸਿੰਪਲ ਰੱਖਿਆ । ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਕੋਈ ਵੀ ਫੋਟੋ ਅਤੇ ਵੀਡੀਓ ਲੀਕ ਨਾ ਹੋਵੇ, ਹਰ ਕਿਸੇ ਦੇ ਫੋਨ ਦੇ ਕੈਮਰੇ ‘ਤੇ ਸਟਿੱਕਰ ਚਿਪਕਾਏ ਗਏ ਹਨ। ਤਾਂ ਜੋ ਕੋਈ ਫੋਟੋ ਕਲਿੱਕ ਨਾ ਕਰ ਸਕੇ।
https://www.instagram.com/p/CcRt26WqCBB/?utm_source=ig_embed&utm_campaign=embed_video_watch_again
ਵਿਆਹ ਤੋਂ ਠੀਕ ਪਹਿਲਾਂ ਆਲੀਆ ਅਤੇ ਰਣਬੀਰ ਦੇ ਕਰੀਬੀ ਦੋਸਤ ਅਯਾਨ ਮੁਖਰਜੀ ਨੇ ਦੋਵਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਖਾਸ ਦਿਨ ‘ਤੇ ਅਯਾਨ ਮੁਖਰਜੀ ਨੇ ਫਿਲਮ ‘ਬ੍ਰਹਮਾਸਤਰ’ ਦਾ ਗੀਤ ‘ਕੇਸਰੀਆ ਤੇਰਾ ਇਸ਼ਕ’ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਰਿਲੀਜ਼ ਕਰਦੇ ਹੋਏ ਅਯਾਨ ਮੁਖਰਜੀ ਨੇ ਇਨ੍ਹਾਂ ਦੋਹਾਂ ਸਿਤਾਰਿਆਂ ਲਈ ਇਕ ਪਿਆਰਾ ਸੰਦੇਸ਼ ਵੀ ਲਿਖਿਆ ਹੈ। ਇਸ ਦੇ ਨਾਲ ਹੀ ਪੋਸਟ ‘ਚ ਅਯਾਨ ਨੇ ਰਣਬੀਰ ਅਤੇ ਆਲੀਆ ਨੂੰ ਉਨ੍ਹਾਂ ਦੇ ਜੀਵਨ ਦੇ ਨਵੇਂ ਸਫਰ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।