ਆਲੀਆ ਭੱਟ ਦੀ ਫਿਲਮ ਦੇ ਟ੍ਰੇਲਰ ‘ਤੇ ਲੋਕਾਂ ਨੇ ਕੀਤੀ ‘Dislikes’ ਦੀ ਬਰਸਾਤ

TeamGlobalPunjab
2 Min Read

ਨਿਊਜ਼ ਡੈਸਕ: ਸੰਜੈ ਦੱਤ, ਆਲੀਆ ਭੱਟ ਅਤੇ ਆਦਿਤਿਆ ਰਾਏ ਕਪੂਰ ਦੀ ਫਿਲਮ ‘ਸੜਕ-2’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। 12 ਅਗਸਤ ਨੂੰ ਰਿਲੀਜ਼ ਹੋਣ ਦੇ ਨਾਲ ਹੀ ਸੜਕ-2 ਦਾ ਟ੍ਰੇਲਰ ਯੂ-ਟਿਊਬ ‘ਤੇ ਟ੍ਰੈਂਡ ਕਰ ਰਿਹਾ ਹੈ। ਹਾਲਾਂਕਿ ਟ੍ਰੇਲਰ ਦੇ ਟਰੈਂਡਿੰਗ ਵਿੱਚ ਆਉਣ ਦੇ ਪਿੱਛੇ ਇਸ ਨੂੰ ਪਬਲਿਕ ਵਲੋਂ ਪਸੰਦ ਕੀਤਾ ਜਾਣ ਦੀ ਵਜ੍ਹਾ ਨਹੀਂ ਹੈ ਸਗੋਂ ਇਸ ਨੂੰ ਯੂਟਿਊਬ ‘ਤੇ ਸਭ ਤੋਂ ਜ਼ਿਆਦਾ ਨਾਪਸੰਦ ਕੀਤਾ ਜਾਣ ਕਾਰਨ ਵਿਊਜ਼ ਜ਼ਿਆਦਾ ਮਿਲੇ ਹਨ।

ਫਿਲਮ ਦੇ ਟ੍ਰੇਲਰ ਨੂੰ 24 ਘੰਟੇ ਦੇ ਅੰਦਰ ਹੀ 2 ਕਰੋੜ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ, ਪਰ ਸੜਕ 2 ਦੇ ਟ੍ਰੇਲਰ ਨੂੰ ਖਬਰ ਲਿਖੇ ਜਾਣ ਤੱਕ 6 ਮਿਲੀਅਨ ਤੋਂ ਜ਼ਿਆਦਾ ਵਾਰ ਡਿਸਲਾਈਕ ਕੀਤਾ ਚੁੱਕਿਆ ਹੈ।

ਖਬਰਾਂ ਦੀ ਮੰਨੀਏ ਤਾਂ ਟ੍ਰੇਲਰ ਨੂੰ ਮਿਲ ਰਹੇ ਡਿਸਲਾਈਕਸ ਦੇ ਪਿੱਛੇ ਦੀ ਵਜ੍ਹਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਮੰਨਿਆ ਜਾ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਭੱਟ ਪਰਿਵਾਰ ਨੂੰ ਕਾਫ਼ੀ ਨਿਸ਼ਾਨਾ ਬਣਾਇਆ। ਫਿਲਮ ਸੜਕ 2 ਨੂੰ ਨੈਪੋਟਿਜ਼ਮ ਪ੍ਰੋਡਕਟ ਦੱਸਿਆ ਗਿਆ ਹੈ। ਇਹੀ ਕਾਰਨ ਹੈ ਕਿ ਕਰੋੜਾਂ ਲੋਕ ਇਸ ਨੂੰ Dislike ਕਰਨ ਲਈ ਦੇਖ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਸ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਸਖਤ ਸ਼ਬਦਾਂ ਵਿੱਚ ਕੀਤੇ ਜਾ ਰਹੇ ਕਮੈਂਟਸ ਵਿੱਚ ਵੀ ਲੋਕਾਂ ਦੀ ਨਰਾਜ਼ਗੀ ਵੀ ਸਾਫ਼ ਝਲਕ ਰਹੀ ਹੈ।

Share this Article
Leave a comment