ਅਲੈਂਗਜੈਂਡਰ ਗਰਾਹਮ ਬੈੱਲ – ਟੈਲੀਫੋਨ ਦੀ ਖੋਜ ਕਰਨ ਵਾਲੇ ਵਿਗਿਆਨੀ

TeamGlobalPunjab
2 Min Read

-ਅਵਤਾਰ ਸਿੰਘ

ਅਲੈਂਗਜੈਂਡਰ ਗਰਾਹਮ ਬੈਲ ਦਾ ਜਨਮ 3 ਮਾਰਚ 1847 ਨੂੰ ਸਕਾਟਲੈਂਡ ਦੇ ਸ਼ਹਿਰ ਏਡਨਬਰਾ ਵਿਚ ਹੋਇਆ। ਉਸਦੇ ਪਿਤਾ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਵਿੱਚ ਅਧਿਆਪਕ ਸਨ।

ਉਨ੍ਹਾਂ ਦੀ ਮਾਂ ਤੇ ਪਤਨੀ ਦੋਵੇਂ ਸੁਣ ਨਹੀਂ ਸਕਦੀਆਂ ਸਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਅਣੂਵਿੰਸ਼ਕ ਬੋਲੇਪਣ ਦਾ ਅਧਿਐਨ ਕੀਤਾ ਅਤੇ ਬੋਲੇਪਣ ਸਕੂਲ ਵਿੱਚ ਅਧਿਆਪਕ ਦਾ ਕਿੱਤਾ ਅਪਣਾਇਆ।

ਉਨ੍ਹਾਂ ਦੀ ਵਿਲੱਖਣ ਪ੍ਰਤਿਭਾ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਉਸਨੇ 13 ਸਾਲ ਦੀ ਉਮਰ ਵਿੱਚ ਗਰੈਜੂਏਟ ਕੀਤੀ ਤੇ 16 ਸਾਲ ਵਿੱਚ ਉਹ ਸੰਗੀਤ ਅਧਿਆਪਕ ਦੇ ਤੌਰ ‘ਤੇ ਮਸ਼ਹੂਰ ਹੋ ਗਏ।

23 ਸਾਲ ਵਿੱਚ ਉਹ ਪਿਆਨੋ ਵਜਾਉਣ ਲੱਗ ਪਏ। ਅਮਰੀਕਾ ਦੀ ਬੌਸਟਨ ਯੂਨੀਵਰਸਟੀ ਵਿੱਚ ਫਿਜਿਊਲੌਜੀ ਦੇ ਪ੍ਰੋਫੈਸਰ ਲੱਗੇ। 1876 ਵਿੱਚ ਅਮਰੀਕਾ ਦੀ ਆਜ਼ਾਦੀ ਦੀ ਘੋਸ਼ਣਾ ਸ਼ਤਾਬਦੀ ਮਨਾਉਣ ਲਈ ਫਿਲਾਡੇਲਫੀਆ ਸ਼ਹਿਰ ਵਿੱਚ ਆਯੋਜਿਤ ਪ੍ਰਦਰਸ਼ਨੀ ਵਿੱਚ ਉਨ੍ਹਾਂ ਚਮਤਕਾਰੀ ਕੰਮ ਕੀਤਾ।

ਪ੍ਰਦਰਸ਼ਨੀ ਦੌਰਾਨ ਟਰਾਂਸਮੀਟਰ ਨੂੰ ਰਸੀਵਰ ਤੋਂ 500 ਮੀਟਰ ਦੂਰੀ ‘ਤੇ ਰੱਖਿਆ ਹੋਇਆ ਸੀ। ਜਦੋਂ ਰਾਜ ਕੁਮਾਰ ਨੇ ਤਾਰ ਵਿੱਚ ਕੁਝ ਸ਼ਬਦ ਸੁਣੇ ਤਾਂ ਉਹ ਖੁਸ਼ੀ ਵਿਚ ਕਹਿਣ ਲਗਾ, ਮੈਨੂੰ ਸੁਣ ਰਿਹਾ ਹੈ, ਮੈਨੂੰ ਸੁਣ ਰਿਹਾ ਹੈ।

ਟੈਲੀਫੋਨ ਤੋਂ ਇਲਾਵਾ ਉਨਾਂ ਮੈਟਲ ਡਿਟੈਕਟਰ, ਧਾੜਵੀ ਜੈਕਟ, ਆਡੀਉਮੀਟਰ ਜਿਸ ਨਾਲ ਘਟ ਸੁਨਣ ਦੀ ਸਮੱਸਿਆ ਦੂਰ ਕੀਤੀ ਜਾਂਦੀ ਹੈ, ਆਈਸਬਰਗ ਦਾ ਪਤਾ ਲਾਉਣ ਵਾਲੇ ਯੰਤਰ ਦੀ ਖੋਜ ਵੀ ਕੀਤੀ।

ਪਹਿਲੀ ਵਾਰ 25 ਜਨਵਰੀ 1915 ਨੂੰ ਟੈਲੀਫੋਨ ਦੀ ਕਾਢ ਕੱਢਣ ਵਾਲੇ ਗਰਾਹਮ ਬੈਲ ਨੇ ਹਜਾਰਾਂ ਕਿਲੋਮੀਟਰ ਦੂਰ ਨਿਊਯਾਰਕ ਤੋਂ ਸਾਨਫਰਾਂਸਿਸਕੋ ਤੱਕ ਟੈਲੀਫੋਨ ਰਾਹੀਂ ਗੱਲਬਾਤ ਕਰਨ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਬੈਲ ਟੈਲੀਫੋਨ ਕੰਪਨੀ ਦੀ ਸਥਾਪਨਾ ਵੀ ਕੀਤੀ। 2 ਅਗਸਤ 1922 ਨੂੰ ਦੇਹਾਂਤ ਹੋ ਗਿਆ।#

Share This Article
Leave a Comment