Home / ਪੰਜਾਬ / ਅਲਕੈਮਿਸਟ ਨੇ ਪੁੱਤਰ ਦੇ ਅੰਗਦਾਨੀ ਮਾਪਿਆਂ ਨੂੰ ਕੀਤਾ ਸਨਮਾਨਿਤ

ਅਲਕੈਮਿਸਟ ਨੇ ਪੁੱਤਰ ਦੇ ਅੰਗਦਾਨੀ ਮਾਪਿਆਂ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ : ਪੰਚਕੂਲਾ ਸਥਿਤ ਅਲਕੈਮਿਸਟ ਹਸਪਤਾਲ ਨੇ 36 ਸਾਲਾ ਸੂਚਨਾ ਤਕਨੋਲੋਜੀ ਮਾਹਿਰ ਨਿਪੁਨ ਜੈਨ ਦੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ ਸੀ ਅਤੇ ਪਰਿਵਾਰ ਨੇ ਉਸ ਦੇ ਅਹਿਮ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਸੀ। ਨਿਪੁਨ ਜੈਨ ਦੇ ਅੰਗ ਦਾਨ ਕਰਨ ਨਾਲ 5 ਲੋਕਾਂ ਨੂੰ ਨਵਾਂ ਜੀਵਨ ਮਿਲਿਆ ਹੈ। ਹਸਪਤਾਲ ਮੈਨੇਜਮੈਂਨ ਨੇ ਜੈਨ ਪਰਿਵਾਰ ਵੱਲੋਂ ਦਿਖਾਏ ਹੌਂਸਲੇ ਅਤੇ ਬਹਾਦਰੀ ਨੂੰ ਸਲਾਮ ਕਰਦਿਆਂ ਇਕ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ। ਇਸ ਸਨਮਾਨ ਸਮਾਗਮ ਵਿਚ ਗੁਰਦਾ ਵਿਭਾਗ ਦੇ ਮੁੱਖ ਡਾ. ਐਸ.ਕੇ. ਸ਼ਰਮਾ, ਸੀਨੀਅਰ ਕੰਸਲਟੈਂਟ ਡਾ. ਨੀਰਜ ਗੋਇਲ, ਨੈਫਰੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਮੇਸ਼ ਕੁਮਾਰ, ਨਿਊਰੋ ਦੇ ਮਾਹਿਰ ਡਾ. ਗੌਰਵ ਜੈਨ ਅਤੇ ਨਿਊਰੋ ਸਰਜਨ ਡਾ. ਮਨੀਸ਼ ਬੁੱਧੀਰਾਜਾ ਸ਼ਾਮਲ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਨੀਰਜ਼ ਗੋਇਲ ਨੇ ਕਿਹਾ ਕਿ ਉਨਾਂ ਅਲਕੈਮਿਸਟ ਹਸਪਤਾਲ ਪੰਚਕੂਲਾ ’ਚ ਟਰਾਈਸਿਟੀ ਦੀ ਪਹਿਲੀ ਅਜਿਹੀ ਟਰਾਂਸਪਲਾਂਟ ਸਰਜਰੀ ਕੀਤੀ, ਜਿਸ ਵਿਚ ਇਕ ਮ੍ਰਿਤਕ ਵਿਅਕਤੀ ਦੇ ਅਹਿਮ ਅੰਗ ਲੋੜਵੰਦ ਮਰੀਜ਼ਾਂ ਨੂੰ ਲਗਾ ਕੇ ਨਵਾਂ ਜੀਵਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਜਿਹਾ ਪੀਜੀਆਈ ਚੰਡੀਗੜ ਦੇ ਡਾਕਟਰਾਂ ਦੀ ਮਦਦ ਨਾਲ ਸੰਭਵ ਹੋ ਸਕਿਆ। ਡਾ. ਗੋਇਲ ਨੇ ਦੱਸਿਆ ਕਿ 31 ਅਕਤੂਬਰ ਨੂੰ ਅਲਕੈਮਿਸਟ ਹਸਪਤਾਲ ਪੰਚਕੂਲਾ ਵਿਚ ਨਿਪੁਨ ਜੈਨ ਨਾਂ ਦਾ ਮਰੀਜ਼ ਆਇਆ ਜਿਸ ਨੂੰ ਬਰੇਨ ਹੈਮਰੇਜ ਕਾਰਨ ਦਿਮਾਗੀ ਤੌਰ ’ਤੇ ਮ੍ਰਿਤਕ ਐਲਾਨਿਆ ਗਿਆ ਸੀ। ਉਨ੍ਹਾਂ ਦੱਸਿਆ ਸਿਹਤ ਵਿਭਾਗ ਨਾਲ ਸਾਰੀ ਕਾਗਜੀ ਕਾਰਵਾਈ ਮੁਕੰਮਲ ਕਰ ਕੇ, ਨਿਪੁਨ ਜੈਨ ਦੇ ਪਰਿਵਾਰ ਦੀ ਸਹਿਮਤੀ ਨਾਲ ਪ੍ਰਾਈਵੇਟ ਖੇਤਰ ਵਿਚ ਪਹਿਲੀ ਟਰਾਂਸਪਲਾਂਟ ਦੀ ਕਾਰਵਾਈ ਸੀ, ਜਿੱਥੇ ਅੰਗਦਾਨੀ ਇਕ ਮ੍ਰਿਤਕ (ਕੈਡੇਵਰ) ਸੀ।

ਡਾ. ਗੋਇਲ ਨੇ ਦੱਸਿਆ ਕਿ ਪੀਜੀਆਈ ਚੰਡੀਗੜ ਦੇ ਡਾਕਟਰਾਂ ਨਾਲ ਗੱਲਬਾਤ ਮਗਰੋਂ ਅਲਕੈਮਿਸਟ ਹਸਪਤਾਲ ਪੰਚਕੂਲਾ ਤੋਂ ਲੈ ਕੇ ਪੀਜੀਆਈ ਚੰਡੀਗੜ ਤੱਕ ਸੁਰਖਿਅਤ ਲਾਂਘਾ (ਗਰੀਨ ਕਾਰੀਡੋਰ) ਬਕਾਇਆ ਗਿਆ ਅਤੇ ਚੰਡੀਗੜ ਪੁਲੀਸ ਦੀ ਮਦਦ ਨਾਲ ਪੂਰਾ ਰਸਤਾ ਖਾਲੀ ਕਰਵਾਇਆ ਗਿਆ ਤਾਂ ਜੋ ਤੇਜੀ ਨਾਲ ਅੰਗ ਪੀਜੀਆਈ ’ਚ ਦਾਖਿਲ ਲਾਭਪਾਤਰੀਆਂ ਕੋਲ ਪਹੁੰਚ ਸਕਣ।

ਡਾ. ਐਸ.ਕੇ. ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਚ ਅੰਗਾਂ ਦੀ ਉਪਲਬੱਧਤਾਂ ਨਾ ਹੋਣ ਕਾਰਨ ਹਰ ਸਾਲ 5 ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਨਾਂ ਦੱਸਿਆ ਕਿ ਨਿਪੁਨ ਜੈਨ ਦਾ ਇਕ ਗੁਰਦਾ, ਪੈਨਿਆਸ ਅਤੇ ਅੱਖਾਂ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕਰ ਕੇ ਨਵਾਂ ਜੀਵਨ ਦਿੱਤਾ ਗਿਆ। ਉਨਾਂ ਦੱਸਿਆ ਕਿ 130 ਕਰੋੜ ਦੀ ਆਬਾਦੀ ਹੋਣ ਦੇ ਬਾਵਜੂਦ ਸਾਡੇ ਦੇਸ਼ ਵਿਚ 10 ਲੱਖ (ਇਕ ਮਿਲਿਅਨ) ਆਬਾਦੀ ਪਿੱਛੇ 0.08 ਅੰਗ ਦਾਨੀ ਮਿਲਦੇ ਹਨ, ਅਜਿਹਾ ਜਾਗਰੂਕਤਾ ਦੀ ਘਾਟ ਕਾਰਨ ਹੈ।

ਨੈਫਰੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਰਮੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਜੀਵੰਤ ਲੋਕਾਂ ਨੂੰ ਗੁਰਦਾ ਟਰਾਂਸਪਲਾਂਟ ਦੇ ਮਾਮਲੇ ’ਚ ਦੁਨੀਆ ਵਿਚ ਦੂਜੇ ਸਥਾਨ ’ਤੇ ਹੈ, ਜਿੱਥੇ 95 ਫੀਸਦੀ ਗੁਰਦੇ ਜੀਵੰਤ ਲੋਕਾਂ ਤੋਂ ਟਰਾਂਸਪਲਾਂਟ ਕੀਤੇ ਜਾਂਦੇ ਹਨ, ਜਦਕਿ ਕੈਡੇਵਰ (ਮਿ੍ਰਤਕ) ਤੋਂ ਸਿਰਫ਼ 5 ਫੀਸਦੀ ਗੁਰਦੇ ਟਰਾਂਸਪਲਾਂਟ ਕੀਤੇ ਜਾਂਦੇ ਹਨ। ਉਨਾਂ ਕਿਹਾ ਕਿ ਨਿਪੁਨ ਜੈਨ ਦੇ ਪਰਿਵਾਰ ਵੱਲੋਂ ਅੰਗ ਦਾਨ ਕਰਨ ਸਬੰਧੀ ਲਿਆ ਗਿਆ ਫੈਸਲਾ ਮਾਨਵਤਾ ਦੀ ਸੇਵਾ ਵਿਚ ਸਰਵੋਤਮ ਕਾਰਜ ਹੈ। ਉਹ ਨਿਪੁਨ ਦੇ ਪਰਿਵਾਰ ਦੀ ਸੱਚੀ ਸੁੱਚੀ ਭਾਵਨਾ ਨੂੰ ਸਲਾਮ ਕਰਦੇ ਹਨ।

Check Also

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ  ਬਾਦਲ ਦੀ ਤਬੀਅਤ ਵਿੱਚ ਸੁਧਾਰ

ਲੁਧਿਆਣਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦਾ ਬੁੱਧਵਾਰ ਨੂੰ ਕੋਵਿਡ-19 ਲਈ …

Leave a Reply

Your email address will not be published. Required fields are marked *