Breaking News

ਅਕਸ਼ੈ ਕੁਮਾਰ ਨੇ ਭਾਰਤੀ ਪਾਸਪੋਰਟ ਲਈ ਕੀਤਾ ਅਪਲਾਈ

ਨਵੀਂ ਦਿੱਲੀ: ਅਕਸ਼ੈ ਕੁਮਾਰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਤੇ ਜ਼ਿਆਦਾ ਕਮਾਈ ਕਰਨ ਵਾਲੇ ਐਕਟਰਸ ‘ਚੋਂ ਇੱਕ ਹਨ ਤੇ ਅਕਸਰ ਆਪਣੀ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ।  ਕੁਝ ਸਮੇਂ ਪਹਿਲਾਂ ਅਕਸ਼ੈ ਕੁਮਾਰ ਦੇ ਕੋਲ ਕੈਨੇਡਾ ਦੀ ਨਾਗਰਿਕਤਾ ਹੋਣ ‘ਤੇ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਸੀ। ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ ਅਤੇ ਲੋਕ ਅਕਸਰ ਉਨ੍ਹਾਂ ਵਾਰੇ ਗੱਲਾਂ ਕਰਦੇ ਹਨ।

ਅਕਸ਼ੈ ਕੁਮਾਰ ਇੱਕ ਇਵੈਂਟ ਵਿੱਚ ਆਪਣੀ ਕੋ- ਸਟਾਰ ਕਰੀਨਾ ਕਪੂਰ ਨਾਲ ਪੁੱਜੀ ਇਸ ਮੌਕੇ ‘ਤੇ ਅਕਸ਼ੈ ਨੇ ਇਸ ਵਿਵਾਦ ਵਾਰੇ ਖੁੱਲ੍ਹ ਕੇ ਗੱਲ ਕੀਤੀ।  ਅਕਸ਼ੈ ਤੋਂ ਇਸ ਇਵੈਂਟ ਦੌਰਾਨ ਪੁੱਛਿਆ ਗਿਆ ਕਿ ਜਦੋਂ ਉਹ ਦੇਸ਼ ਭਗਤੀ ਅਤੇ ਭਾਰਤੀ ਆਰਮਡ ਫੋਰਸ ਵਾਰੇ ਗੱਲ ਕਰਦੇ ਹਨ ਤਾਂ ਬਹੁਤ ਸਾਰੇ ਲੋਕ ਇਹ ਕਹਿ ਕੇ ਉਨ੍ਹਾਂ ਨੂੰ ਟਾਰਗੇਟ ਕਰਦੇ ਹਨ ਕਿ ਉਨ੍ਹਾਂ ਕੋਲ ਭਾਰਤ ਦਾ ਪਾਸਪੋਰਟ ਨਹੀਂ ਹੈ ਤੇ ਨਾ ਹੀ ਉਹ ਵੋਟ ਕਰਦੇ ਹਨ ਅਜਿਹੇ ਵਿੱਚ ਅਕਸ਼ੈ ਨੂੰ ਕਿਵੇਂ ਲੱਗਦਾ ਹੈ ?

ਅਕਸ਼ੈ ਨੇ ਇਹ ਖੁਲਾਸਾ ਵੀ ਕੀਤਾ ਕਿ ਉਨ੍ਹਾਂ ਨੇ ਭਾਰਤੀ ਪਾਸਪੋਰਟ ਬਣਾਉਣ ਦੀ ਅਰਜ਼ੀ ਪਾ ਦਿੱਤੀ ਹੈ।  ਉਨ੍ਹਾਂ ਨੇ ਕਿਹਾ, ਮੈਂ ਭਾਰਤੀ ਪਾਸਪੋਰਟ ਦੀ ਅਰਜ਼ੀ ਪਾਈ ਹੈ।  ਮੈਂ ਇੱਕ ਭਾਰਤੀ ਹਾਂ ਅਤੇ ਮੈਨੂੰ ਇਸ ਗੱਲ ‘ਤੇ ਦੁੱਖ ਹੁੰਦਾ ਹੈ ਕਿ ਮੈਨੂੰ ਹਮੇਸ਼ਾ ਇਹ ਗੱਲ ਸਾਬਤ ਕਰਨ ਲਈ ਕਿਹਾ ਜਾਂਦਾ ਹੈ।  ਮੇਰੀ ਪਤਨੀ, ਮੇਰੇ ਬੱਚੇ ਸਾਰੇ ਭਾਰਤੀਆਂ ਹਨ,  ਮੈਂ ਇੱਥੇ ਟੈਕਸ ਭਰਦਾ ਹਾਂ ਤੇ ਮੇਰੀ ਜ਼ਿੰਦਗੀ ਇਹੀ ਹੈ।

https://www.instagram.com/p/B5uxOVwBLkR/

ਇਸ ਸਵਾਲ ‘ਤੇ ਅਕਸ਼ੈ ਕੁਮਾਰ ਨੇ ਅੱਗੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਅਸਲ ਵਿੱਚ ਕੈਨੇਡਾ ਦੀ ਨਾਗਰਿਕਤਾ ਕਿਵੇਂ ਮਿਲੀ ਅਕਸ਼ੈ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੁਰੂਆਤ ਵਿੱਚ ਆਈ 14 ਫਿਲਮਾਂ ਫਲਾਪ ਹੋ ਗਈ ਸਨ ਤੇ ਉਨ੍ਹਾਂ ਨੂੰ ਲੱਗਿਆ ਸੀ ਕਿ ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ ਹੈ।  ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਕੈਨੇਡਾ ਆ ਕੇ ਆਪਣੇ ਨਾਲ ਕੰਮ ਕਰਨ ਲਈ ਕਿਹਾ ਸੀ।  ਇਸ ਤੋਂ ਬਾਅਦ ਹੀ ਅਕਸ਼ੈ ਨੇ ਕੈਨੇਡਾ ਦਾ ਪਾਸਪੋਰਟ ਬਣਵਾਉਣ ਦੀ ਅਰਜੀ ਪਾਈ ਸੀ।  ਹਾਲਾਂਕਿ ਉਨ੍ਹਾਂ ਦੀ 15ਵੀਂ ਫਿਲਮ ਨੇ ਚੰਗੀ ਕਮਾਈ ਕੀਤੀ ਤੇ ਉਸ ਤੋਂ ਬਾਅਦ ਅਕਸ਼ੈ ਨੇ ਕਦੇ ਪਿੱਛੇ ਪਲਟ ਕੇ ਨਹੀਂ ਵੇਖਿਆ।

ਦੱਸ ਦੇਈਏ ਕਿ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਇਸ ਇਵੇੈਂਟ ਵਿੱਚ ਆਪਣੀ ਫਿਲਮ ਗੁਡ ਨਿਊਜ਼ ਦਾ ਪ੍ਰਮੋਸ਼ਨ ਕਰਨ ਪੁੱਜੇ ਸਨ। ਇਹ ਫਿਲਮ 27 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

 

Check Also

ਆਲੂ ਕੋਫਤੇ ਨੂੰ ਇਸ ਤਰ੍ਹਾਂ ਕਰੋਂ ਤਿਆਰ

ਨਿਊਜ਼ ਡੈਸਕ: ਆਲੂ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਬਾਲਗਾਂ ਦੇ ਨਾਲ-ਨਾਲ ਬੱਚੇ ਵੀ ਪਸੰਦ …

Leave a Reply

Your email address will not be published. Required fields are marked *