ਮਿਸੀਸਾਗਾ: ਮਿਸੀਸਾਗਾ ਵਿਖੇ ਸਾਲ 2021 ‘ਚ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ‘ਚ ਪੀਲ ਰੀਜਨਲ ਪੁਲਿਸ ਵੱਲੋਂ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਦੀ ਪਛਾਣ 22 ਸਾਲ ਦੇ ਏਕਮਜੋਤ ਸੰਧੂ ਵਜੋਂ ਹੋਈ ਹੈ।
ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਬੀਤੇ ਸਾਲ 2021 ਨੂੰ ‘ਚ ਵਾਪਰੇ ਹਾਦਸੇ ਦੌਰਾਨ 34 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਟੋਰਾਂਟੋ ਦਾ 34 ਸਾਲਾ ਸ਼ਖਸ ਆਪਣੀ ਟੈਕਸੀ ‘ਚ ਇੱਕ ਮੁਸਾਫ਼ਰ ਨੂੰ ਬਿਠਾ ਕੇ ਲਿਜਾ ਰਿਹਾ ਸੀ ਜਦੋਂ ਮਿਸੀਸਾਗਾ ਦੇ ਵਿਸਟਨ ਚਰਚਿਲ ਬੁਲੇਵਾਰਡ ਅਤੇ ਬਰਨਹੈਮਥੈਰਪ ਰੋਡ ਵੈਸਟ ਦੇ ਇੰਟਰਸੈਕਸ਼ਨ ‘ਤੇ ਇਕ ਹੋਰ ਗੱਡੀ ਨਾਲ ਟੱਕਰ ਹੋ ਗਈ। ਹਾਦਸੇ ਦੌਰਾਨ ਟੈਕਸੀ ਵਿਚ ਬੈਠਾ ਮਿਸੀਸਾਗਾ ਨਾਲ ਸਬੰਧਤ ਮੁਸਾਫ਼ਰ ਦਮ ਤੋੜ ਗਿਆ। ਹਾਦਸੇ ਵਿਚ ਸ਼ਾਮਲ ਦੂਜੀ ਗੱਡੀ ਚਲਾ ਰਹੇ ਬਰੈਂਪਟਨ ਦੇ 22 ਸਾਲ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਨੌਜਵਾਨ ਨਾਲ 19 ਸਾਲ ਦੀ ਲੜਕੀ ਜ਼ਖਮੀ ਹੋ ਗਈ ਜਿਸ ਦੇ ਚਲਦਿਆਂ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
Arrest Made in Fatal Collision in Mississauga – https://t.co/Ts5lUy8xBV pic.twitter.com/0gXzPNdD99
— Peel Regional Police (@PeelPolice) January 17, 2022
ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ 13 ਜਨਵਰੀ ਨੂੰ ਦੂਜੀ ਗੱਡੀ ਦੇ ਡਰਾਈਵਰ ਏਕਮਜੋਤ ਸੰਧੂ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ, ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।