ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਕਾਂਗਰਸ ‘ਚ ਚੱਲ ਰਹੀ ਅੰਦਰੂਨੀ ਖਾਨਾਜੰਗੀ ਹਾਲੇ ਹੋਰ ਸਮਾਂ ਜਾਰੀ ਰਹਿ ਸਕਦੀ ਹੈ, ਕਿਉਂਕਿ ਸੂਬੇ ਦੇ ਨਾਰਾਜ਼ ਵਿਧਾਇਕਾਂ ਦੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਆਉਂਦੇ ਦਿਨਾਂ ਵਿੱਚ ਹੋਣ ਵਾਲੀ ਮੀਟਿੰਗ ਫਿਲਹਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ।
ਸੂਤਰਾਂ ਦੀ ਮੰਨੀਏ ਤਾਂ ਹਰੀਸ਼ ਰਾਵਤ ਦੀ ਤਬੀਅਤ ਨਾਸਾਜ਼ ਹੈ, ਉਨ੍ਹਾਂ ਨੂੰ ਗਲੇ ਵਿੱਚ ਤਕਲੀਫ਼ ਹੈ।
ਮੰਨਿਆ ਜਾ ਰਿਹਾ ਸੀ ਕਿ ਹਰੀਸ਼ ਰਾਵਤ ਕਾਂਗਰਸੀ ਵਿਧਾਇਕਾਂ ਨਾਲ ਇਕ-ਦੋ ਦਿਨਾਂ ਵਿੱਚ ਮੀਟਿੰਗ ਕਰਨਗੇ ਤਾਂ ਕਿ ਖੁੱਲੇਆਮ ਬਿਆਨਬਾਜ਼ੀ ਕਰ ਰਹੇ ਵਿਧਾਇਕਾਂ ਨੂੰ ਸਮਝਾਇਆ ਜਾ ਸਕੇ। ਫਿਲਹਾਲ ਹਰੀਸ਼ ਰਾਵਤ ਹੁਣ ਇਨ੍ਹਾਂ ਵਿਧਾਇਕਾਂ ਨਾਲ ਕਦੋਂ ਮੀਟਿੰਗ ਕਰਨਗੇ ਇਸ ਬਾਰੇ ਸਥਿਤੀ ਸਪਸ਼ਟ ਨਹੀ ਹੈ।