Home / News / ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੇ ਜਾਣ ਤੋਂ ਬਾਅਦ ਅਕਾਲੀਆਂ ਨੇ ਕੀਤੀ ਜਾਂਚ ਦੀ ਮੰਗ

ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੇ ਜਾਣ ਤੋਂ ਬਾਅਦ ਅਕਾਲੀਆਂ ਨੇ ਕੀਤੀ ਜਾਂਚ ਦੀ ਮੰਗ

ਚੰਡੀਗੜ੍ਹ: ਸੂਬੇ ਵਿਚ ਇੰਨੀ ਦਿਨੀ ਨਕਲੀ ਸ਼ਰਾਬ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ । ਬੀਤੇ ਦਿਨੀਂ ਖੰਨਾ ਅਤੇ ਘਨੌਰ ਅੰਦਰ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਸਨ। ਇਨ੍ਹਾਂ ਫੈਕਟਰੀਆਂ ਦੇ ਮਾਲਕਾਂ ਦੇ ਕਾਂਗਰਸੀ ਆਗੂਆਂ ਨਾਲ ਸਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ। ਇੱਥੇ ਹੀ ਬੱਸ ਨਹੀਂ ਵਿਰੋਧੀ ਪਾਰਟੀਆਂ ਵਲੋਂ ਇਸ ਗੋਰਖ ਧੰਦੇ ਨੂੰ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੋਣ ਦਾ ਦੋਸ਼ ਵੀ ਲਗਾਇਆ ਗਿਆ ਸੀ । ਜਿਸ ਤੋਂ ਬਾਅਦ ਅਜ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਵਲੋਂ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਦੇਖ ਰੇਖ ਹੇਠ ਕਰਵਾਉਣ ਦੀ ਮੰਗ ਕੀਤੀ ਹੈ ।

ਬਰਾੜ ਨੇ ਕਿਹਾ ਕਿ ਖੰਨਾ ਵਿਚ ਚਲ ਰਹੀ ਫੈਕਟਰੀ ਕਾਂਗਰਸੀਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੀ । ਉਨ੍ਹਾਂ ਕਿਹਾ ਕਿ ਇਸ ਫੈਕਟਰੀ ਮਾਲਕ ਦੇ ਸੰਬੰਧ ਸੀਨੀਅਰ ਕਾਂਗਰਸੀ ਆਗੂ  ਗੁਰਕੀਰਤ ਸਿੰਘ ਕੋਟਲੀ ਅਤੇ ਬੀਬੀ ਰਜਿੰਦਰ ਕੌਰ ਭੱਠਲ ਸਮੇਤ ਕਈਆਂ ਨਾਲ ਉਸ ਦੀ ਨੇੜਤਾ ਹੈ। ਬਰਾੜ ਅਨੁਸਾਰ ਉਨ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ । ਉਨ੍ਹਾਂ ਕਿਹਾ ਕਿ ਦਸਾਂ ਸਾਲਾਂ ਵਿੱਚ ਇੰਨੇ ਵੱਡੇ ਘਪਲੇ ਸਾਹਮਣੇ ਆਉਣਾ, ਸਿੱਧੇ ਤੌਰ ਤੇ ਕਾਂਗਰਸੀਆਂ ਦਾ ਹਥ ਹੋਣਾ ਵੱਡੀ ਜਾਂਚ ਦਾ ਵਿਸ਼ਾ ਹੈ।

Check Also

ਜੱਜ ਸਾਹਮਣੇ ਪੇਸ਼ ਕੀਤਾ ਆਰੋਪੀ ਨਿਕਲਿਆ ਕੋਰੋਨਾ ਪਾਜ਼ਿਟਿਵ, ਜੱਜ ਨੂੰ ਕੀਤਾ ਕੁਆਰੰਟੀਨ

ਚੰਡੀਗੜ੍ਹ:- ਮੰਗਲਵਾਰ ਨੂੰ ਜਿਲ੍ਹਾ ਅਦਾਲਤ ਵਿਚ ਜੱਜ ਇੰਦਰਜੀਤ ਸਿੰਘ ਦੀ ਕੋਰਟ ਵਿਚ ਇਕ ਆਰੋਪੀ ਨੂੰ …

Leave a Reply

Your email address will not be published. Required fields are marked *