ਗਨੀਵ ਕੌਰ ਮਜੀਠੀਆ ਦੀ SSP ਚੰਡੀਗੜ੍ਹ ਨੂੰ ਚਿੱਠੀ: ਵਿਜੀਲੈਂਸ ਅਧਿਕਾਰੀਆਂ ‘ਤੇ ਗੈਰ-ਕਾਨੂੰਨੀ ਤਲਾਸ਼ੀ ਦਾ ਦੋਸ਼

Global Team
2 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ MLA ਗਨੀਵ ਕੌਰ ਮਜੀਠੀਆ ਨੇ SSP UT ਚੰਡੀਗੜ੍ਹ ਨੂੰ ਚਿੱਠੀ ਲਿਖ ਕੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋਣ ਅਤੇ ਤਲਾਸ਼ੀ ਲੈਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਅਧਿਕਾਰੀਆਂ ਖਿਲਾਫ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਸ਼ਿਕਾਇਤ ਦਾ ਵੇਰਵਾ

ਗਨੀਵ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 25 ਜੂਨ 2025 ਨੂੰ ਸਵੇਰੇ 10:15 ਵਜੇ ਸਿਵਲ ਕੱਪੜਿਆਂ ਵਿੱਚ ਲਗਭਗ 20 ਵਿਜੀਲੈਂਸ ਅਧਿਕਾਰੀ ਉਨ੍ਹਾਂ ਦੀ ਸੈਕਟਰ 4, ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਨੰਬਰ 39 ਵਿੱਚ ਦਾਖਲ ਹੋਏ। ਉਸ ਸਮੇਂ ਉਨ੍ਹਾਂ ਦੇ ਬਜ਼ੁਰਗ ਅਤੇ ਬਿਮਾਰ ਮਾਤਾ ਜੀ ਅਤੇ ਘਰੇਲੂ ਮੁਲਾਜ਼ਮ ਮੌਜੂਦ ਸਨ।

ਉਨ੍ਹਾਂ ਅਨੁਸਾਰ, SSP ਅਰੁਣ ਸੈਣੀ ਦੀ ਅਗਵਾਈ ਵਿੱਚ ਅਧਿਕਾਰੀਆਂ ਨੇ ਘਰ ਦੀ ਤਲਾਸ਼ੀ ਦੌਰਾਨ ਅਲਮਾਰੀਆਂ ਦੇ ਦਰਾਜ਼ ਖੋਲ੍ਹੇ, ਸਮਾਨ ਇਧਰ-ਉਧਰ ਸੁੱਟਿਆ ਅਤੇ ਨਿੱਜੀ ਪਰਸ ਵੀ ਖੰਗਾਲੇ। ਜਦੋਂ ਪਰਿਵਾਰ ਦੇ ਵਕੀਲ ਨੇ ਅਧਿਕਾਰੀਆਂ ਤੋਂ ਪਛਾਣ ਪੱਤਰ ਅਤੇ ਸਰਚ ਵਾਰੰਟ ਮੰਗਿਆ, ਤਾਂ ਸਿਰਫ ਅਰੁਣ ਸੈਣੀ ਨੇ ਆਪਣੀ ਪਛਾਣ ਦੱਸੀ, ਪਰ ਕੋਈ ID ਕਾਰਡ ਨਹੀਂ ਵਿਖਾਇਆ। ਬਾਕੀ ਅਧਿਕਾਰੀਆਂ ਨੇ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ।

ਮੰਗ ਅਤੇ ਕਾਨੂੰਨੀ ਕਾਰਵਾਈ

ਗਨੀਵ ਕੌਰ ਨੇ ਮੰਗ ਕੀਤੀ ਹੈ ਕਿ ਗੈਰ-ਕਾਨੂੰਨੀ ਤਰੀਕੇ ਨਾਲ ਘਰ ਵਿੱਚ ਦਾਖਲ ਹੋਣ, ਬਿਨਾਂ ਵਾਰੰਟ ਤਲਾਸ਼ੀ ਲੈਣ ਅਤੇ ਘਰੇਲੂ ਮੁਲਾਜ਼ਮਾਂ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਵਿੱਚ ਵਿਜੀਲੈਂਸ ਅਧਿਕਾਰੀਆਂ ਖਿਲਾਫ IPC ਦੀਆਂ ਧਾਰਾਵਾਂ 329, 330, 331, 332, 333, 198, 201 ਅਤੇ 61(2) ਅਧੀਨ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ‘ਤੇ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ ਦੀ ਅਪੀਲ ਕੀਤੀ ਹੈ।

Share This Article
Leave a Comment