ਭਾਰਤ ‘ਚ ਬੰਦ ਹੋ ਰਹੀ ਹੈ Iphone ਦੀ ਵਿਕਰੀ, ਜਾਣੋ ਕੀ ਹੈ ਇਸਦੀ ਵਜ੍ਹਾ

Prabhjot Kaur
2 Min Read

ਐਪਲ ਦੇ ਆਈਫੋਨ ਦੁਨੀਆ ਭਰ ‘ਚ ਆਪਣੀ ਲਗਜ਼ਰੀ ਦੇ ਲਈ ਜਾਣੇ ਜਾਂਦੇ ਹਨ ਅਜਿਹੇ ‘ਚ ਭਾਰਤੀ ਮਾਰਕਿਟ ‘ਚ ਵੀ ਆਈਫੋਨ ਦਾ ਕਰੇਜ਼ ਵੀ ਬਹੁਤ ਜ਼ਿਆਦਾ ਹੈ। ਪਰ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੇ ਚੀਨ ‘ਚ ਆਈਫੋਨਜ਼ ਦੀ ਵਿਕਰੀ ‘ਚ ਕਮੀ ਹੋਣ ਦੀ ਵਜ੍ਹਾ ਕਾਰਨ ਕੰਪਨੀ ਘਾਟੇ ‘ਚ ਚਲ ਰਹੀ ਹੈ। ਭਾਰਤ ‘ਚ ਆਈਫੋਨ ਦੀ ਕੀਮਤ ਜ਼ਿਆਦਾ ਹੋਣ ਕਾਰਨ ਕਈ ਲੋਕ ਇਸਨੂੰ ਖਰੀਦ ਨਹੀਂ ਪਾਉਂਦੇ ਤੇ ਹੁਣ ਕੰਪਨੀ ਨੇ ਭਾਰਤ ‘ਚ ਉਨ੍ਹਾਂ ਯੂਜ਼ਰਸ ਨੂੰ ਝਟਕਾ ਦਿੱਤਾ ਹੈ ਜੋ ਹਾਲੇ ਵੀ iphone 6 ਤੇ iphone 6 Plus ਨੂੰ ਖਰੀਦਣਾ ਪਸੰਦ ਕਰਦੇ ਹਨ। ਐਪਲ ਨੇ ਹੁਣ ਭਾਰਤ ‘ਚ ਇਨ੍ਹਾਂ ਫੋਨਾਂ ਦੀ ਵਿਕਰੀ ਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਉਨ੍ਹਾਂ ਛੋਟੀ ਦੁਕਾਨਾਂ ਅਤੇ ਆਊਟਲੈਟਸ ਨੂੰ ਵੀ ਬੰਦ ਕਰਨ ‘ਤੇ ਵਿਚਾਰ ਕਰ ਰਹੀ ਹੈ ਜੋ ਇੱਕ ਮਹੀਨੇ ‘ਚ 35 ਯੂਨਿਟ ਵੀ ਨਹੀਂ ਵੇਚ ਪਾਉਂਦੀਆਂ।

ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਐਪਲ ਨੂੰ ਭਾਰਤ ‘ਚ ਪਹਿਲਾਂ ਵਾਲੀ ਥਾਂ ਹਾਸਲ ਹੋ ਸਕੇ। ਭਾਰਤੀ ਮਾਰਕਿਟ ‘ਚ ਆਈਫੋਨ 6 ਤੇ 6ਐਸ ਦੀਆਂ ਕੀਮਤਾਂ ‘ਚ 5000 ਰੁਪਏ ਤਕ ਦੀ ਕਮੀ ਕੀਤੀ ਗਈ ਸੀ। ਦੋਵੇਂ ਮਾਡਲ 2014 ‘ਚ ਲੌਂਚ ਕੀਤੇ ਗਏ ਸੀ। ਆਈਫੋਨ 6, 32 ਜੀਬੀ ਦੀ ਕੀਮਤ 24,900 ਰੁਪਏ ਤੇ 6ਐਸ ਦੀ ਕੀਮਤ 29,900 ਰੁਪਏ ਸੀ।

ਐਪਲ ਭਾਰਤ ‘ਚ ਕੁਝ ਟ੍ਰੇਡ ਪਾਰਟਨਰਸ ਨਾਲ ਕੰਮ ਕਰਨਾ ਚਾਹੁੰਦੀ ਹੈ ਜਿਸ ਨਾਲ ਵੇਚਣ ਦਾ ਤਰੀਕਾ ਹੋਰ ਵਧੀਆ ਹੋ ਸਕੇ। ਕੰਪਨੀ ਆਪਣਾ ਡਿਸਟ੍ਰੀਬਿਊਸ਼ਨ ਕਾਂਟ੍ਰੈਕਟ ਆਰਪੀ ਟੈੱਕ ਨਾਲ ਇਸੇ ਸਾਲ ਅਪ੍ਰੈਲ ‘ਚ ਖ਼ਤਮ ਕਰ ਰਹੀ ਹੈ। ਇਸ ਤੋਂ ਬਾਅਦ ਕੰਪਨੀ Ingram Micro ਤੇ Redington ਨਾਲ ਕੰਮ ਕਰੇਗੀ। ਪਿਛਲੇ ਸਾਲ ਭਾਰਤ ‘ਚ ਪੰਜ ਡਿਸਟ੍ਰੀਬਿਊਸ਼ਨ ਸੀ।

Share this Article
Leave a comment