ਸੰਯੁਕਤ ਅਰਬ ਅਮੀਰਾਤ ਤੋਂ ਆਈ ਭਾਰਤੀਆਂ ਲਈ ਵੱਡੀ ਖੁਸ਼ਖ਼ਬਰੀ!

TeamGlobalPunjab
2 Min Read

ਆਬੂਧਾਬੀ: ਸੰਯੁਕਤ ਅਰਬ ਅਮੀਰਾਤ ਤੋਂ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਯੂ.ਏ.ਈ. ਤੋਂ ਭਾਰਤ ਲਈ ਹੁਣ ਯਾਤਰਾ ਸਸਤੀ ਹੋ ਗਈ ਹੈ। ਘੱਟ ਕੀਮਤ `ਤੇ ਜਹਾਜ਼ ਸੇਵਾ ਦੇਣ ਵਾਲੀ ਸੰਯੁਕਤ ਅਰਬ ਅਮੀਰਾਤ ਦੀ ਕੰਪਨੀ ਏਅਰ ਅਰੇਬੀਆ ਨੇ ਸਪੈਸ਼ਲ ਵਨ ਵੇਅ ਏਅਰਫੇਅਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਹੁਣ ਭਾਰਤ ਦੇ 13 ਸ਼ਹਿਰਾਂ ਲਈ ਲਗਭਗ 250 ਦਿਰਹਮ ਯਾਨੀ 5,111 ਰੁਪਏ ਦੀ ਟਿਕਟ ਲੱਗੇਗੀ।

ਇਸ ਤੋਂ ਇਲਾਵਾ ਏਅਰ ਅਰੇਬੀਆ ਨੇ ਅਲ ਖੈਮਾਹ ਅਤੇ ਸ਼ਾਰਜਾਹ ਏਅਰਪੋਰਟ ਲਈ ਸ਼ਟਲ ਬੱਸ ਸੇਵਾ ਵੀ ਸ਼ੁਰੂ ਕੀਤੀ ਹੈ, ਜੋ ਕਿ ਦਿਨ ਵਿੱਚ 3 ਵਾਰ ਚੱਲੇਗੀ ਤੇ 30 ਦਿਰਹਮ ਕਿਰਾਇਆ ਲੱਗੇਗਾ। ਇਸ ਦੇ ਨਾਲ ਹੀ ਏਅਰ ਅਰੇਬੀਆ ਨੇ ਜਿਹੜੇ ਸ਼ਹਿਰਾਂ ਦੇ ਲਈ ਉਡਾਣ ਸੇਵਾ ਸ਼ੁਰੂ ਕੀਤੀ ਹੈ, ਉਨ੍ਹਾਂ ਵਿਚ ਦਿੱਲੀ, ਮੁੰਬਈ, ਹੈਦਰਾਬਾਦ, ਜੈਪੁਰ, ਬੰਗਲੌਰ, ਅਹਿਮਦਾਬਾਦ, ਗੋਆ, ਕਾਲਿਕਟ, ਕੋਚੀ, ਤ੍ਰਿਵੇਂਦਰਮ, ਚੇਲਈ, ਕੋਇੰਬਟੂਰ ਅਤੇ ਨਾਗਪੁਰ ਸ਼ਾਮਲ ਹਨ।

ਇਸ ਦੇ ਨਾਲ ਹੀ ਟ੍ਰੈਵਲ ਉਦਯੋਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਲੋਕਾਂ ਨੂੰ ਡਰ ਹੈ ਕਿ ਉਡਾਣਾਂ ਨੂੰ ਫਿਰ ਤੋਂ ਬੰਦ ਕੀਤਾ ਜਾ ਸਕਦਾ ਹੈ, ਜਿਸ ਕਾਰਨ ਲੋਕ ਯਾਤਰਾ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਹੁਣ ਟਿਕਟ ਦੇ ਰੇਤ ਘਟਣ ਕਾਰਨ ਭਾਰਤੀਆਂ ਨੂੰ ਫਾਇਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਜੰਗ ਦੀਆਂ ਤਿਆਰੀਆਂ ਵਿਚਾਲੇ, ਰੂਸ ਤੇ ਯੂਕਰੇਨ ਨੇ ਜੰਗਬੰਦੀ ’ਤੇ ਜਤਾਈ ਸਹਿਮਤੀ, ਮੁੜ ਹੋਵੇਗੀ ਬੈਠਕ

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment