Go First ਸੰਕਟ ਕਾਰਨ ਮਹਿੰਗਾ ਹੋਵੇਗਾ ਹਵਾਈ ਕਿਰਾਇਆ

Rajneet Kaur
2 Min Read

ਨਿਊਜ਼ ਡੈਸਕ:ਸਪਾਈਸਜੈੱਟ ਦੇ ਸੀਈਓ ਅਜੈ ਸਿੰਘ ਨੇ ਕਿਹਾ ਹੈ ਕਿ ਦੇਸ਼ ਵਿੱਚ ‘ਵਧੇਰੇ ਤਰਕਸੰਗਤ ਹਵਾਈ ਕਿਰਾਏ’ ਦੀ ਲੋੜ ਹੈ। GoFirst ਦੁਆਰਾ ਦਿਵਾਲੀਆ ਹੱਲ ਲਈ ਅਰਜ਼ੀ ਦੇਣ ਤੋਂ ਬਾਅਦ ਹਵਾਈ ਕਿਰਾਏ ਵਧਣ ਦੀ ਸੰਭਾਵਨਾ ‘ਤੇ, ਉਨ੍ਹਾਂ ਕਿਹਾ ਕਿ  ਇਹ ਸਿਰਫ “ਅਸਥਾਈ ਤੌਰ ‘ਤੇ” ਹੋਵੇਗਾ। ਉਨ੍ਹਾਂ ਨੇ GoFirst ਦੇ ਘਟਨਾਕ੍ਰਮ ਨੂੰ ‘ਬਹੁਤ ਹੀ ਮੰਦਭਾਗਾ’ ਕਰਾਰ ਦਿੱਤਾ ਅਤੇ ਉਮੀਦ ਪ੍ਰਗਟਾਈ ਕਿ ਏਅਰਲਾਈਨ ਇਸ ਮੌਕੇ ਨੂੰ ਲੈ ਕੇ ਮੁੱਦਿਆਂ ਨੂੰ ਹੱਲ ਕਰੇਗੀ।

ਦੱਸ ਦੇਈਏ ਕਿ ਸੰਕਟ ਨਾਲ ਜੂਝ ਰਹੀ ਏਅਰਲਾਈਨ GoFirst ਨੇ 15 ਮਈ ਤੱਕ ਟਿਕਟ ਬੁਕਿੰਗ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਏਅਰਲਾਈਨ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ ਜਾਂ ਉਨ੍ਹਾਂ ਨੂੰ ਭਵਿੱਖ ਦੀ ਯਾਤਰਾ ਲਈ ਵਰਤਣ ਦੀ ਆਗਿਆ ਦੇਣ ‘ਤੇ ਵਿਚਾਰ ਕਰ ਰਹੀ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਜਦੋਂ ਸਪਲਾਈ ਅਤੇ ਮੰਗ ਵਿਚ ਪਾੜਾ ਹੁੰਦਾ ਹੈ ਤਾਂ ਹਵਾਈ ਕਿਰਾਏ ਵਿਚ ਵਾਧਾ ਹੁੰਦਾ ਹੈ, ਪਰ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੀ ਵਾਰ ਜਦੋਂ ਕੋਈ ਏਅਰਲਾਈਨ ਬੰਦ ਹੋਈ ਸੀ ਤਾਂ ਕੁਝ ਸਮੇਂ ਲਈ ਮੰਗ-ਸਪਲਾਈ ਵਿਚ ਅੰਤਰ ਸੀ।

ਦੱਸ ਦੇਈਏ ਕਿ ਬਾਅਦ ਵਿੱਚ ਸਿਸਟਮ ਵਿੱਚ ਸਮਰੱਥਾ ਵਾਪਸ ਆਉਣ ਨਾਲ ਕਿਰਾਏ ਆਮ ਹੋ ਗਏ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿੱਚ ਹਵਾਈ ਸਫਰ ਘੱਟ ਹਵਾਈ ਕਿਰਾਇਆਂ ਦੌਰਾਨ ਤੇਜ਼ੀ ਨਾਲ ਵਧਿਆ ਸੀ, ਪਰ ਕਈ ਵਾਰ ਇਹ ਏਅਰਲਾਈਨਾਂ ਲਈ ਮੁਸ਼ਕਿਲਾਂ ਦਾ ਕਾਰਨ ਵੀ ਬਣਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਹਵਾਈ ਕਿਰਾਇਆਂ ਵਿੱਚ ਲਗਾਤਾਰ ਵਾਧਾ ਕਰਨ ਦੀ ਲੋੜ ਹੈ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਹਵਾਈ ਕਿਰਾਏ ਇੱਕਸਾਰ ਰਹਿਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment