ਕੁੱਲੂ-ਅੰਮ੍ਰਿਤਸਰ ਲਈ ਹਵਾਈ ਸੇਵਾ ਹੋਈ ਸ਼ੁਰੂ

Rajneet Kaur
2 Min Read

ਕੁੱਲੂ  : ਕੁੱਲੂ-ਅੰਮ੍ਰਿਤਸਰ ਲਈ ਅਲਾਇੰਸ ਏਅਰ ਦੀ ਹਵਾਈ ਸੇਵਾ ਸ਼ੁਰੂ ਹੋਣ ਨਾਲ ਭੁੰਤਰ ਹਵਾਈ ਅੱਡੇ ‘ਤੇ ਯਾਤਰੀਆਂ ‘ਚ ਖੁਸ਼ੀ ਦੀ ਲਹਿਰ ਹੈ। ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਕੁੱਲੂ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਕੁੱਲੂ ਤੱਕ ਚੱਲੇਗੀ। ਇਸ ਦਾ ਘੱਟੋ-ਘੱਟ ਕਿਰਾਇਆ 1,999 ਰੁਪਏ ਪ੍ਰਤੀ ਸੀਟ ਹੈ। ਦਿੱਲੀ ਤੋਂ ਫਲਾਈਟ ਨੇ ਐਤਵਾਰ ਸਵੇਰੇ 8:10 ਵਜੇ ਭੁੰਤਰ ਹਵਾਈ ਅੱਡੇ ਤੋਂ ਅੰਮ੍ਰਿਤਸਰ ਲਈ ਉਡਾਣ ਭਰੀ। ਪਹਿਲੇ ਦਿਨ ਕੁੱਲੂ ਤੋਂ 28 ਯਾਤਰੀ ਅੰਮ੍ਰਿਤਸਰ ਲਈ ਰਵਾਨਾ ਹੋਏ। ਕੁੱਲੂ ਤੋਂ ਅੰਮ੍ਰਿਤਸਰ ਪੁੱਜੇ 15 ਸੈਲਾਨੀ ਅਤੇ ਏਅਰਪੋਰਟ ਅਥਾਰਟੀ ਨੇ  ਵਾਟਰ ਕੈਨਨ ਨਾਲ ਸਵਾਗਤ ਕੀਤਾ।

ਦਸ ਦਈਏ ਕਿ ਇਹ ਅੰਮ੍ਰਿਤਸਰ ਅਤੇ ਕੁੱਲੂ ਵਿਚਕਾਰ 45 ਮਿੰਟ ਦੀ ਫਲਾਈਟ ਹੈ, ਜਿਸ ਦਾ ਕਿਰਾਇਆ ਵੀ ਬਹੁਤ ਸਸਤਾ ਹੈ ਅਤੇ 2 ਲੋਕਾਂ ਲਈ ਰਾਊਂਡ ਟ੍ਰਿਪ ਟਿਕਟ ਦੀ ਕੀਮਤ 12700 ਰੁਪਏ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਨੂੰ ਲਗਾਤਾਰ ਚਲਾਉਣਾ ਚਾਹੀਦਾ ਹੈ ਤਾਂ ਜੋ ਸਥਾਨਕ ਲੋਕਾਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਵੀ ਇਸ ਦਾ ਲਾਭ ਮਿਲ ਸਕੇ।

ਇਸ ਦੌਰਾਨ ਭੁੰਤਰ ਹਵਾਈ ਅੱਡੇ ਦੇ ਅਧਿਕਾਰੀ ਰਵੀ ਸ੍ਰੀਵਾਸਤਵ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਜੋੜਨ ਨਾਲ ਕੁੱਲੂ-ਮਨਾਲੀ ਦੇ ਸੈਰ ਸਪਾਟੇ ਨੂੰ ਖੰਭ ਮਿਲਣਗੇ। ਦੱਸ ਦਈਏ ਕਿ ਅੰਮ੍ਰਿਤਸਰ ਤੋਂ ਕੁੱਲੂ ਦੀ ਸੜਕੀ ਦੂਰੀ 360 ਕਿਲੋਮੀਟਰ ਹੈ ਅਤੇ ਇਸ ਸਫਰ ਨੂੰ ਪੂਰਾ ਕਰਨ ਲਈ ਅੱਠ ਘੰਟੇ ਲੱਗਦੇ ਹਨ। ਜਦੋਂ ਕਿ ਜਹਾਜ਼ ਨੂੰ 70 ਮਿੰਟ ਲੱਗਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment