Breaking News

ਦੀਵਾਲੀ ਤੋਂ ਬਾਅਦ ਜ਼ਹਿਰੀਲੀ ਹਵਾ ‘ਚ ਸਾਹ ਲੈਣਾ ਹੋਇਆ ਔਖਾ, ਬਚਾਅ ਲਈ ਅਪਣਾਓ ਜ਼ਰੂਰੀ ਟਿਪਸ

ਨਵੀਂ ਦਿੱਲੀ: ਦੀਵਾਲੀ ’ਤੇ ਪਟਾਕੇ ਬੈਨ ਕੀਤੇ ਜਾਣ ਦੇ ਬਾਵਜੂਦ ਦਿੱਲੀ-ਐੱਨ.ਸੀ.ਆਰ. ’ਚ ਖੂਬ ਆਤਿਸ਼ਬਾਜੀ ਹੋਈ, ਜਿਸ ਕਾਰਨ ਹਵਾ ਪਹਿਲਾ ਨਾਲੋਂ ਜ਼ਿਆਦਾ ਖਰਾਬ ਹੋ ਗਈ ਹੈ ਤੇ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (AQI) ਬੇਹੱਦ ਖ਼ਰਾਬ ਹੋ ਗਿਆ। ਸਵੇਰੇ ਦਿੱਲੀ ਦੇ ਜਨਪਥ ’ਚ ਪ੍ਰਦੂਸ਼ਣ ਮੀਟਰ (ਪੀ.ਐੱਮ.) 2.5 ਸੀ। ਉੱਥੇ ਹੀ ਦਿੱਲੀ ਦੇ ਪ੍ਰਦੂਸ਼ਣ ਪੱਧਰ ’ਚ ਪਰਾਲੀ ਸਾੜਨ ਦਾ ਯੋਗਦਾਨ ਵਧ ਕੇ 25 ਫੀਸਦੀ ਹੋ ਗਿਆ ਹੈ ਜੋ ਇਸ ਮੌਸਮ ਦਾ ਹੁਣ ਤੱਕ ਦਾ ਸਭ ਤੋਂ ਵੱਧ ਪੱਧਰ ਹੈ।

ਪਟਾਕਿਆਂ ਕਾਰਨ ਦਿੱਲੀ ’ਚ ਧੁੰਦ ਦੀ ਮੋਟੀ ਚਾਦਰ ਛਾਈ ਹੋਈ ਹੈ। ਜਿਸ ਕਾਰਨ ਉੱਥੇ ਦੀ ਹਵਾ ਗੁਣਵੱਤਾ ਇੰਨੀ ਖ਼ਰਾਬ ਹੋ ਗਈ ਹੈ ਕਿ ਕਈ ਲੋਕਾਂ ਨੇ ਗਲ਼ੇ ’ਚ ਖਾਰਸ਼ ਅਤੇ ਅੱਖਾਂ ’ਚ ਪਾਣੀ ਆਉਣ ਦੀ ਸ਼ਿਕਾਇਤ ਕੀਤੀ ਹੈ। ਪਟਾਕਿਆਂ ’ਤੇ ਦਿੱਲੀ ਸਰਕਾਰ ਦੀ ਪਾਬੰਦੀ ਦੇ ਬਾਵਜੂਦ ਕਈ ਲੋਕਾਂ ਨੂੰ ਦੀਵਾਲੀ ਮੌਕੇ ਸੜਕ ’ਤੇ ਪਟਾਕੇ ਚਲਾਉਂਦੇ ਦੇਖਿਆ ਗਿਆ।

ਉਥੇ ਹੀ ਇਸ ਦਮ ਘੋਟਣ ਵਾਲੀ ਹਵਾ ਵਿੱਚ ਪ੍ਰਦੂਸ਼ਣ ਤੋਂ ਬਚਣ ਲਈ ਅਸੀ ਤੁਹਾਨੂੰ ਕੁੱਝ ਟਿਪਸ ਦੇ ਰਹੇ ਹਾਂ, ਜੋ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਣਗੇ।

ਪ੍ਰਦੂਸ਼ਣ ਤੋਂ ਬਚਣ ਲਈ ਅਪਣਾਓ ਇਹ ਟਿਪਸ

-ਫੇਸ ਮਾਸਕ ਦਾ ਪ੍ਰਯੋਗ ਕਰੋ ਅਤੇ ਜੇਕਰ ਮਾਸਕ ਉਪਲੱਬਧ ਨਹੀਂ ਹੈ ਤਾਂ ਮੂੰਹ ‘ਤੇ ਰੁਮਾਲ ਜਾਂ ਸਕਾਰਫ ਬੰਨ੍ਹ ਕੇ ਰੱਖੋ।

-ਅੱਖਾਂ ਵਿੱਚ ਜਲਨ ਹੋਵੇ ਤਾਂ ਵਾਰ – ਵਾਰ ਪਾਣੀ ਨਾਲ ਧੋਵੋ।

-ਸਵੇਰੇ ਪਾਰਕ ਵਿੱਚ ਸੈਰ ਨਾ ਕਰੋ, ਕਿਉਂਕਿ ਸਵੇਰੇ ਨਮੀ ਕਾਰਨ ਧੁਆਂ ਹੇਠਾਂ ਰਹਿੰਦਾ ਹੈ।

-ਪਾਣੀ ਜ਼ਿਆਦਾ ਪੀਓ, ਜਿਸ ਨਾਲ ਟਾਕਸਿਨਸ ਸਰੀਰ ‘ਚੋਂ ਬਾਹਰ ਨਿਕਲ ਜਾਣ।

-ਸਰੀਰ ‘ਚੋਂ ਟਾਕਸਿਨਸ ਨੂੰ ਬਾਹਰ ਕੱਢਣ ਲਈ ਐਲੋਵੇਰਾ ਜੂਸ, ਤਰਿਫਲਾ ਪਾਊਡਰ, ਗੁੜ, ਚਵਨਪ੍ਰਾਸ਼ ਦਾ ਸੇਵਨ ਕਰੋ।

-ਸਾਹ ਲੈਣ ਵਿੱਚ ਤਕਲੀਫ ਹੋਵੀ ਤਾਂ ਚਾਹ ਦੀ ਭਾਫ ਲਵੋ, ਇਸ ਲਈ ਸਟੀਮਰ ਵਿੱਚ ਇੱਕ ਟੀ ਬੈਗ ਪਾਓ, ਫਿਰ ਭਾਫ ਲਵੋ।

-ਬੰਦ ਕਮਰਾਂ ਵਿੱਚ ਰੂਮ ਫ੍ਰੈਸ਼ਨਰ ਦੀ ਵਰਤੋਂ ਨਾਂ ਕਰੋ।

-ਸਵੇਰੇ ਅਤੇ ਸ਼ਾਮ ਨੂੰ ਦਰਵਾਜਿਆਂ ਨੂੰ ਬੰਦ ਰੱਖੋ, ਕਿਉਂਕਿ ਇਸ ਸਮੇਂ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੁੰਦਾ ਹੈ।

Check Also

ਕੁਮਾਰਸਵਾਮੀ ਕਰਨਾਟਕ ਚੋਣਾਂ ਤੋਂ ਪਹਿਲਾਂ ਆਉਣਗੇ ਬੰਗਾਲ, ਮਮਤਾ ਬੈਨਰਜੀ ਨਾਲ ਕਰਨਗੇ ਮੁਲਾਕਾਤ

ਕਰਨਾਟਕ ਪ੍ਰਦੇਸ਼ ਜਨਤਾ ਦਲ (ਸੈਕੂਲਰ) ਦੇ ਪ੍ਰਧਾਨ ਐਚਡੀ ਕੁਮਾਰਸਵਾਮੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਮੁੱਖ …

Leave a Reply

Your email address will not be published. Required fields are marked *