Home / ਭਾਰਤ / ਪ੍ਰਦੂਸ਼ਣ ਕਾਰਨ ਇਨਸਾਨਾਂ ਦੇ ਨਾਲ ਭਗਵਾਨ ਵੀ ਹੋਏ ਪਰੇਸ਼ਾਨ, ਮੂਰਤੀਆਂ ‘ਤੇ ਚੜ੍ਹਾਏ ਗਏ ਮਾਸਕ

ਪ੍ਰਦੂਸ਼ਣ ਕਾਰਨ ਇਨਸਾਨਾਂ ਦੇ ਨਾਲ ਭਗਵਾਨ ਵੀ ਹੋਏ ਪਰੇਸ਼ਾਨ, ਮੂਰਤੀਆਂ ‘ਤੇ ਚੜ੍ਹਾਏ ਗਏ ਮਾਸਕ

ਇਨ੍ਹੀ ਦਿਨੀਂ ਉੱਤਰ ਭਾਰਤ ‘ਚ ਖਾਸ ਕਰ ਕੇ ਦਿੱਲੀ ਤੇ ਆਸਪਾਸ ਦੇ ਖੇਤਰਾਂ ਦੇ ਲੋਕ ਭਾਰੀ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਹਵਾ ਇੰਨੀ ਜ਼ਿਆਦਾ ਜ਼ਹਿਰੀਲੀ ਹੋ ਚੁੱਕੀ ਹੈ ਕਿ ਸਰਕਾਰ ਨੇ ਲੋਕਾਂ ਨੂੰ ਬਾਹਰ ਜ਼ਿਆਦਾ ਦੇਰ ਤੱਕ ਘੁੰਮਣ ਤੋਂ ਪਰਹੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਪ੍ਰਦੂਸ਼ਣ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਵੀ ਦਿੱਤੀ ਗਈ ਹੈ। ਪ੍ਰਦੂਸ਼ਣ ਦਾ ਆਲਮ ਇਹ ਹੈ ਕਿ ਇਹ ਦਿੱਲੀ ਤੋਂ ਸ਼ੁਰੂ ਹੋਕੇ ਪੂਰੇ ਉੱਤਰ ਭਾਰਤ ਵਿੱਚ ਫੈਲ ਗਿਆ ਹੈ। ਇਸ ਦੇ ਚਲਦਿਆਂ ਹਾਲ ਹੀ ‘ਚ ਆਈ ਖਬਰ ਅਨੁਸਾਰ ਹੁਣ ਲੋਕ ਆਪਣੇ ਨਾਲ-ਨਾਲ ਆਪਣੇ ਭਗਵਾਨ ਦੀ ਵੀ ਸਿਹਤ ਦੀ ਚਿੰਤਾ ਕਰਨ ਲੱਗੇ ਹਨ । ਵਾਰਾਣਸੀ ਦੇ ਸਿਗਰਾ ‘ਚ ਕਾਸ਼ੀ ਵਿਦਿਆਪੀਠ ਵਿਦਿਆਲੇ ਦੇ ਨੇੜ੍ਹੇ ਸਥਿਤ ਭਗਵਾਨ ਸ਼ਿਵ-ਪਾਰਵਤੀ ਦੇ ਮੰਦਰ ‘ਚ ਸਥਾਪਤ ਮੂਰਤੀਆਂ ਨੂੰ ਇੱਥੋਂ ਦੇ ਪੁਜਾਰੀ ਤੇ ਕੁੱਝ ਭਗਤਾਂ ਨੇ ਮਾਸਕ ਪਹਿਨਾ ਦਿੱਤਾ ਹੈ। ਸਮਾਜਵਾਦੀ ਪਾਰਟੀ ਦੇ ਸਾਬਕਾ ਸੇਵਾਦਾਰ ਰਵੀਸ਼ੰਕਰ ਵਿਸ਼ਵਕਰਮਾ ਨੇ ਵੀ ਸ਼ਹਿਰ ਦੇ ਮਿਸਿਰ ਪੋਖਰਾ ਸਥਿਤ ਤਾਰਕੇਸ਼ਵਰ ਮਹਾਦੇਵ ਮੰਦਰ ਵਿੱਚ ਸ਼ਿਵਲਿੰਗ ਨੂੰ ਮਾਸਕ ਪਹਿਨਾ ਦਿੱਤਾ। ਅਜਿਹਾ ਕਰਕੇ ਉਨ੍ਹਾਂ ਨੇ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਮਾਮਲੇ ‘ਤੇ ਸਰਕਾਰ ਨੂੰ ਘੇਰਿਆ ਤੇ ਇਸਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਸ਼ਿਵਲਿੰਗ ਸਿਰਫ ਇੱਕ ਨਹੀਂ ਹੈ, ਅਸੀ ਬਾਬਾ ਸ਼ਿਵ ਨੂੰ ਜਿਵਤ ਮੰਨਦੇ ਹਾਂ। ਇਸ ਲਈ ਉਨ੍ਹਾਂ ਨੂੰ ਮਾਸਕ ਪਹਿਨਾਇਆ ਹੈ। ਇਨ੍ਹਾਂ ਹਾਲਾਤਾਂ ਲਈ ਉਨ੍ਹਾਂ ਨੇ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਦੀ ਆਲੋਚਨਾ ਕੀਤੀ। ਹਾਲਾਂਕਿ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਵਾਰਾਣਸੀ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਮੰਗਲਵਾਰ ਨੂੰ ਫਾਇਰ ਬ੍ਰਿਗੇਡ ਦੇ ਜ਼ਰੀਏ ਕਈ ਇਲਾਕਿਆਂ ‘ਚ ਰੁੱਖ ਬੂਟਿਆਂ ‘ਤੇ ਜੰਮੀ ਮਿੱਟੀ ‘ਤੇ ਪਾਣੀ ਦਾ ਛਿੜਕਾਅ ਕੀਤਾ ਗਿਆ।

Check Also

ਸੜਕ ਹਾਦਸੇ ਨੇ ਨਿਗਲੇ ਇੱਕੋ ਪਰਿਵਾਰ ਦੇ 9 ਜੀਅ, ਇੱਕ ਦੀ ਹਾਲਤ ਨਾਜ਼ੁਕ

ਪ੍ਰਤਾਪਗੜ੍ਹ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਨਵਾਬ ਗੰਜ ਥਾਣਾ ਇਲਾਕੇ ‘ਚ ਅੱਜ ਤੜਕਸਾਰ …

Leave a Reply

Your email address will not be published. Required fields are marked *