ਕੋਜ਼ੀਕੋਡ: ਕੇਰਲ ‘ਚ ਸ਼ੁੱਕਰਵਾਰ ਰਾਤ ਕੋਜ਼ੀਕੋਡ ਦੇ ਹਵਾਈ ਅੱਡੇ ‘ਤੇ ਏਅਰ ਇੰਡੀਆ ਐਕਸਪ੍ਰੇਸ ਦਾ ਜਹਾਜ਼ ਉਤਰਦੇ ਸਮੇਂ ਰਨਵੇਅ ‘ਤੇ ਫਿਸਲ ਗਿਆ, ਜਿਸ ਕਾਰਨ ਉਸਦੇ ਦੋ ਟੋਟੇ ਹੋ ਗਏ। ਇਹ ਜਹਾਜ਼ ਦੁਬਈ ਤੋਂ ਯਾਤਰੀਆਂ ਨੂੰ ਲੈ ਕੇ ਆ ਰਿਹਾ ਸੀ, ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ 191 ਯਾਤਰੀ ਸਵਾਰ ਸਨ।
ਮਿਲੀ ਜਾਣਕਾਰੀ ਅਨੁਸਾਰ, ਇਸ ਘਟਨਾ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ ਤੇ 24 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਭਾਰੀ ਮੀਂਹ ਦੇ ਵਿੱਚ ਸ਼ਾਮ 7:40 ‘ਤੇ ਵਾਪਰਿਆ। ਰੈਸਕਿਊ ਆਪਰੇਸ਼ਨ ਖਤਮ ਹੋ ਚੁੱਕਿਆ ਹੈ ਏਅਰ ਇੰਡੀਆ ਐਕਸਪ੍ਰੈਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਜਹਾਜ਼ ਹਾਦਸੇ ਵਿੱਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ।
ਅਸਲ ‘ਚ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਸ਼ੁੱਕਰਵਾਰ ਨੂੰ ਇੱਥੇ ਭਾਰੀ ਮੀਂਹ ਦੇ ਵਿੱਚ ਲੈਂਡਿੰਗ ਦੇ ਦੌਰਾਨ ਹਵਾਈਪੱਟੀ ‘ਤੇ ਫਿਸਲਣ ਤੋਂ ਬਾਅਦ ਡੂੰਘੀ ਥਾਂ ਵਿੱਚ ਜਾ ਡਿਗਿਆ, ਜਿਸ ਤੋਂ ਬਾਅਦ ਇਸ ਜਹਾਜ਼ ਦੇ ਪਰਖੱਚੇ ਉੱਡ ਗਏ। ਅਧਿਕਾਰੀਆਂ ਨੇ ਕਿਹਾ ਕਿ ਡਿੱਗਣ ਤੋਂ ਬਾਅਦ ਜਹਾਜ਼ ਦੋ ਹਿੱਸੀਆਂ ਵਿੱਚ ਟੁੱਟ ਗਿਆ ਅਤੇ ਉਸ ਵਿੱਚ ਸਵਾਰ ਲਗਭਗ 20 ਲੋਕਾਂ ਦੀ ਮੌਤ ਹੋ ਗਈ।
ਪੁਲਿਸ ਅਤੇ ਏਅਰਲਾਈਸ ਦੇ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਮੁੱਖ ਪਾਇਲਟ ਕੈਪਟਨ ਦੀਪਕ ਸਾਠੇ ਅਤੇ ਉਨ੍ਹਾਂ ਦੇ ਸਾਥੀ – ਪਾਇਲਟ ਅਖਿਲੇਸ਼ ਕੁਮਾਰ ਵੀ ਸ਼ਾਮਲ ਹਨ। ਸਾਠੇ ਭਾਰਤੀ ਹਵਾਈ ਫੌਜ ਵਿੱਚ ਪਹਿਲਾਂ ਵਿੰਗ ਕਮਾਂਡਰ ਰਹਿ ਚੁੱਕੇ ਸਨ। ਏਅਰ ਇੰਡੀਆ ਐਕਸਪ੍ਰੈਸ ਨੇ ਅੱਧੀ ਰਾਤ ਨੂੰ ਜਾਰੀ ਬਿਆਨ ਵਿੱਚ ਕਿਹਾ ਬਦਕਿਸਮਤੀ ਨਾਲ ਪਾਇਲਟਾਂ ਦੀ ਮੌਤ ਹੋ ਗਈ ਹੈ ਅਤੇ ਦੁੱਖ ਦੀ ਇਸ ਘੜੀ ਵਿੱਚ ਅਸੀ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿੱਚ ਹਾਂ।
In yesterday air mishap at Calicut, 18 people have lost lives including pilot and co pilot and 127 people are receiving treatment, few of them in critical condition, in the following hospitals. Our prayers with the families of deceased and injured. @MEAIndia @AmbKapoor @MoCA_GoI pic.twitter.com/pvFRXrCM1E
— India in Dubai (@cgidubai) August 8, 2020
Pained by the plane accident in Kozhikode. My thoughts are with those who lost their loved ones. May the injured recover at the earliest. Spoke to Kerala CM @vijayanpinarayi Ji regarding the situation. Authorities are at the spot, providing all assistance to the affected.
— Narendra Modi (@narendramodi) August 7, 2020
Control Room numbers#PIBKochi @prdlivekerala @DDNewsMalayalam @airnews_tvm @airnewsalerts @DDNewslive @TheKeralaPolice @KeralaSDMA @ndmaindia pic.twitter.com/TRl3xZM69e
— PIB in KERALA (@PIBTvpm) August 7, 2020