ਓਨਟਾਰੀਓ ‘ਚ ਕੋਰੋਨਾ ਦੇ 413 ਅਤੇ ਬ੍ਰਿਟਿਸ਼ ਕੋਲੰਬੀਆ ‘ਚ 12 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ, ਪੜ੍ਹੋ ਪੂਰੀ ਖਬਰ

TeamGlobalPunjab
2 Min Read

ਓਨਟਾਰੀਓ : ਓਨਟਾਰੀਓ ਵਿੱਚ ਬੀਤੇ ਦਿਨ ਕੋਰੋਨਾ ਦੇ 413 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਪ੍ਰੋਵਿੰਸ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 24187 ਹੋ ਗਈ ਹੈ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 2 ਹਜ਼ਾਰ ਤੋਂ ਟੱਪ ਗਿਆ ਹੈ। ਜਦ ਕਿ 18767 ਲੋਕਾਂ ਕੋੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਓਨਟਾਰੀਓ ਦੀ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਦੱਸਿਆ ਕਿ ਬੀਤੇ ਦਿਨ ਪ੍ਰੋਵਿੰਸ ‘ਚ ਕੋਰੋਨਾ ਨਾਲ 31 ਮੌਤਾਂ ਹੋਈਆਂ ਹਨ। ਪਿਛਲੇ ਇੱਕ ਹਫ਼ਤੇ ਤੋਂ ਪ੍ਰੋਵਿੰਸ ਵਿੱਚ ਕੇਸ ਘੱਟਣ ਦੀ ਰਫਤਾਰ ਰੁਕ ਗਈ ਹੈ। ਡਾ. ਵਿਲੀਅਮਜ਼ ਨੇ ਦੱਸਿਆ ਕਿ ਪ੍ਰੋਵਿੰਸ ‘ਚ ਰੋਜ਼ਾਨਾ 400 ਦੇ ਨਜ਼ਦੀਕ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ।

ਦੂਜੇ ਪਾਸੇ ਬ੍ਰਿਟਿਸ ਕੋਲੰਬੀਆ ਦੇ ਵਿੱਚ ਵੀ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 2479 ਹੋ ਗਈ ਹੈ। ਇੱਕ ਕਮਿਊਨਟੀ ਆਊਟਬ੍ਰੇਕ ਫੈਡਰਲ ਕੁਰੈਕਸ਼ਨਲ ਫਸੈਲਟੀ ਵਿੱਚ ਹੋਈ ਹੈ। ਜਿੱਥੋਂ 1 ਕੇਸ ਸਾਹਮਣੇ ਆਇਆ ਹੈ। ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਯੂਨਾਈਟਿਡ ਪੋਲਟਰੀ ਆਊਟਬ੍ਰੇਕ ਓਵਰ ਐਲਾਨ ਦਿੱਤੀ ਗਈ ਹੈ। ਫਿਲਹਾਲ ਪ੍ਰੋਵਿੰਸ ਵਿੱਚ 307 ਐਕਟਿਵ ਕੇਸ ਹਨ ਜਿਸ ਵਿੱਚੋਂ 43 ਹਸਪਤਾਲ ਵਿੱਚ ਦਾਖਲ ਹਨ ਅਤੇ 8 ਆਈਸੀਯੂ ਵਾਰਡ ਵਿੱਚ ਭਰਤੀ ਹਨ। ਉਨ੍ਹਾਂ ਦੱਸਿਆ ਕਿ ਪ੍ਰੋਵਿੰਸ ‘ਚ ਪਿਛਲੇ ਦਿਨ ਕੋਰੋਨਾ ਨਾਲ 3 ਲੋਕਾਂ ਦੀ ਮੌਤ ਹੋਈ ਹੈ। ਜਿਸ ਨਾਲ ਮੌਤਾਂ ਦਾ ਕੁੱਲ ਅੰਕੜਾ 152 ਹੋ ਗਿਆ ਹੈ। ਇਸ ਦੇ ਨਾਲ ਹੀ 2020 ਮਰੀਜ਼ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

Share this Article
Leave a comment