ਏਅਰ ਇੰਡੀਆ ਨੇ ਲਿਵ ਵਿਦਾਊਟ ਪੇਅ ਸਕੀਮ ਦੀ ਡੈੱਡਲਾਈਨ ਨੂੰ 30 ਜੂਨ ਤੱਕ ਵਧਾਇਆ

TeamGlobalPunjab
1 Min Read

ਨਵੀਂ ਦਿੱਲੀ: ਏਅਰ ਇੰਡੀਆ ਨੇ ਆਪਣੇ ਪਰਮਾਨੈਂਟ ਅਤੇ ਕੱਚੇ ਕਰਮਚਾਰੀਆਂ ਲਈ ਬਿਨਾਂ ਵੇਤਨ ਦੇ ਛੁੱਟੀ ਦੀ ਸਮੇਂ ਸੀਮਾ 30 ਜੂਨ 2021 ਤੱਕ ਕਰ ਦਿੱਤੀ ਹੈ। ਸਰਕਾਰ ਨੂੰ ਉਦੋਂ ਤਕ ਡਿਵੇਸਟਮੈਂਟ ਪ੍ਰੋਸੈੱਸ ਨੂੰ ਖਤਮ ਕਰਕੇ ਏਅਰ ਇੰਡੀਆ ਦੇ ਲਈ ਨਵੇਂ ਮਾਲਕ ਨੂੰ ਫਾਈਲ ਕਰਨ ਦੀ ਉਮੀਦ ਹੈ। ਗੌਰਤਲਬ ਹੈ ਕਿ ਏਅਰ ਇੰਡੀਆ ਵੱਲੋਂ ਡੈੱਡਲਾਈਨ ਵਧਾਏ ਜਾਣ ਦਾ ਇਹ ਦੂਸਰਾ ਕਦਮ ਹੈ। ਇਸ ਸੰਬੰਧੀ ਇੰਡਸਟ੍ਰੀਅਲ ਰਿਲੇਸ਼ਨ ਵਲੋਂ ਇੱਕ ਸਟਾਫ਼ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਕਿ ਪਹਿਲਾਂ 14 ਜੁਲਾਈ 2020 ਨੂੰ ਇਕ ਅਲਾਊਂਸ ਸਕੀਮ ਸ਼ੁਰੂ ਕੀਤੀ ਗਈ ਸੀ ਅਤੇ ਇਸ ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਗਿਆ। ਹੁਣ ਇਸ ਦੀ ਮਿਆਦ ਵਿੱਚ ਇੱਕ ਵਾਰ ਮੁੜ ਤੋਂ 30 ਜੂਨ 2021 ਤਕ ਇਸ ਯੋਜਨਾ ਵਧਾ ਦਿੱਤਾ ਗਿਆ।

ਕੋਰੋਨਾ ਕਾਲ ਦੌਰਾਨ ਏਅਰ ਇੰਡੀਆ ਬਿਜਨੈਸ ‘ਤੇ ਪਏ ਪ੍ਰਭਾਵ ਦੇ ਕਾਰਨ ਲਿਵ ਵਿਦਾਊਟ ਪੇਅ ਸਕੀਮ ਸ਼ੁਰੂ ਕੀਤੀ ਗਈ ਸੀ। ਮਹਾਂਮਾਰੀ ਦੇ ਕਾਰਨ ਭਾਰਤ ਵਿੱਚ ਲਗਪਗ ਹਰ ਦੂਸਰੀ ਏਅਰਲਾਈਨ ਨੇ ਬਿਨਾਂ ਤਨਖ਼ਾਹ ਛੁੱਟੀ ਅਤੇ ਤਨਖਾਹ ਕਟੌਤੀ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਏਅਰਲਾਈਨ ਜਥੇਬੰਦੀਆਂ ਵੱਲੋਂ ਕਥਿਤ ਤੌਰ’ਤੇ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।

Share this Article
Leave a comment