ਹਿਮਾਚਲ ਪ੍ਰਦੇਸ਼: ਉੱਤਰੀ ਭਾਰਤ ਇਸ ਵੇਲੇ ਭਿਆਨਕ ਗਰਮੀ ਦੀ ਲਪੇਟ ਵਿੱਚ ਹੈ। ‘ਨੌਤਪਾ’ ਦੀ ਤਿੱਖੀ ਗਰਮੀ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਦਰਮਿਆਨ ਹੁਣ ਹਿਮਾਚਲ ਪ੍ਰਦੇਸ਼ ਦੇ ਕਸੌਲੀ ਇਲਾਕੇ ਤੋਂ ਜੰਗਲਾਂ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।
ਭਾਰਤੀ ਫੌਜ ਵੱਲੋਂ ਜਾਰੀ ਜਾਣਕਾਰੀ ਮੁਤਾਬਕ 26 ਮਈ ਨੂੰ ਕਸੌਲੀ ਦੀਆਂ ਪਹਾੜੀਆਂ ਵਿੱਚ ਲੱਗੀ ਭਿਆਨਕ ਜੰਗਲ ਅੱਗ ਨੇ ਕਸੌਲੀ ਕੈਂਟੋਨਮੈਂਟ ਦੇ ਇਤਿਹਾਸਕ ਇਲਾਕਿਆਂ ਲਈ ਵੱਡਾ ਖਤਰਾ ਪੈਦਾ ਕਰ ਦਿੱਤਾ ਸੀ। ਹਾਲਾਤ ਗੰਭੀਰ ਹੋਣ ਮਗਰੋਂ ਫੌਜ, ਏਅਰ ਫੋਰਸ, ਕੈਂਟੋਨਮੈਂਟ ਬੋਰਡ ਅਤੇ ਸਿਵਲ ਫਾਇਰ ਬ੍ਰਿਗੇਡ ਨੇ ਮਿਲ ਕੇ ਵੱਡਾ ਰਾਹਤ ਅਭਿਆਨ ਸ਼ੁਰੂ ਕੀਤਾ।
“𝗦𝘆𝗻𝗲𝗿𝗴𝘆 𝗶𝗻 𝗔𝗰𝘁𝗶𝗼𝗻, 𝗛𝗲𝗿𝗶𝘁𝗮𝗴𝗲 𝗦𝗲𝗰𝘂𝗿𝗲𝗱.”
A wild forest fire in the hills of #Kasauli on 26 May threatened the heritage precincts of Kasauli Cantonment.
Under the close supervision and proactive guidance of Commander, #VictoryForCertain Bde, a swift… pic.twitter.com/w0Wz0Oxx1I
— SuryaCommand_IA (@suryacommand) May 27, 2026
ਫੌਜ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਜਵਾਨਾਂ ਨੇ Gilbert Trail, Shourya Marg ਅਤੇ ਨੇੜਲੇ ਇਲਾਕਿਆਂ ਵਿੱਚ 16 ਘੰਟਿਆਂ ਤੋਂ ਵੱਧ ਸਮੇਂ ਤੱਕ ਅੱਗ ਨਾਲ ਜੰਗ ਲੜੀ। ਟੀਮਾਂ ਨੇ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਅਤੇ ਕਸੌਲੀ ਕੈਂਟੋਨਮੈਂਟ ਦੇ ਮਹੱਤਵਪੂਰਨ ਵਿਰਾਸਤੀ ਇਲਾਕਿਆਂ ਦੀ ਸੁਰੱਖਿਆ ਕੀਤੀ।
ਇਸ ਦੌਰਾਨ ਭਾਰਤੀ ਹਵਾਈ ਫੌਜ ਦੇ Mi-17 ਹੈਲੀਕਾਪਟਰਾਂ ਨੇ Bambi Bucket ਆਪਰੇਸ਼ਨ ਰਾਹੀਂ ਅੱਗ ਬੁਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਹੈਲੀਕਾਪਟਰਾਂ ਵੱਲੋਂ ਉੱਪਰੋਂ ਪਾਣੀ ਸੁੱਟ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।

ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ
ਅਧਿਕਾਰੀਆਂ ਮੁਤਾਬਕ ਇਸ ਪੂਰੇ ਆਪਰੇਸ਼ਨ ਦੌਰਾਨ ਸਾਰੇ ਜਵਾਨ ਅਤੇ ਸਾਜ਼ੋ-ਸਾਮਾਨ ਸੁਰੱਖਿਅਤ ਹਨ। ਕਿਸੇ ਵੀ ਨਾਗਰਿਕ ਜਾਂ ਸੁਰੱਖਿਆ ਕਰਮੀ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ।
ਫਿਲਹਾਲ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਲਈ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ।
ਏਅਰ ਫੋਰਸ ਸਟੇਸ਼ਨ ਤੱਕ ਪਹੁੰਚੀ ਅੱਗ
ਮਿਲੀ ਜਾਣਕਾਰੀ ਮੁਤਾਬਕ ਕਸੌਲੀ ਦੇ ਜੰਗਲਾਂ ਵਿੱਚ ਲੱਗੀ ਅੱਗ ਕੁਝ ਹੀ ਸਮੇਂ ਵਿੱਚ ਤੇਜ਼ੀ ਨਾਲ ਫੈਲ ਗਈ ਅਤੇ ਏਅਰ ਫੋਰਸ ਸਟੇਸ਼ਨ ਦੇ ਨੇੜੇ ਤੱਕ ਪਹੁੰਚ ਗਈ। ਹਾਲਾਤ ਗੰਭੀਰ ਹੋਣ ਮਗਰੋਂ ਅੱਗ ‘ਤੇ ਕਾਬੂ ਪਾਉਣ ਲਈ ਭਾਰਤੀ ਹਵਾਈ ਫੌਜ ਨੂੰ ਮੋਰਚਾ ਸੰਭਾਲਣਾ ਪਿਆ।

ਅੱਗ ਬੁਝਾਉਣ ਲਈ ਏਅਰ ਫੋਰਸ ਵੱਲੋਂ ਇੱਕ Mi-17 ਅਤੇ ਇੱਕ ਚਿਨੂਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ। ਇਹ ਹੈਲੀਕਾਪਟਰ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਪਾਣੀ ਲੈ ਕੇ ਜੰਗਲਾਂ ਵਿੱਚ ਸੁੱਟ ਰਹੇ ਹਨ ਤਾਂ ਜੋ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।

ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ
ਘਟਨਾ ਸਥਾਨ ‘ਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਅਤੇ ਕਈ ਫਾਇਰ ਟੈਂਡਰ ਲਗਾਤਾਰ ਅੱਗ ਬੁਝਾਉਣ ਵਿੱਚ ਜੁਟੇ ਹੋਏ ਹਨ। ਇਸ ਦੇ ਬਾਵਜੂਦ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ ਅਤੇ ਜੰਗਲ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ।

ਸ਼ਿਮਲਾ ਨੇੜੇ ਵੀ ਲੱਗੀ ਜੰਗਲ ਵਿੱਚ ਅੱਗ
ਕਸੌਲੀ ਦੀ ਅੱਗ ਅਜੇ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਆਈ ਸੀ ਕਿ ਇਸ ਦੌਰਾਨ ਸ਼ਿਮਲਾ ਨੇੜੇ ਰਾਜਹਾਨਾ ਪਿੰਡ ਦੇ ਕੋਲ ਵੀ ਜੰਗਲ ਵਿੱਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ।
ਅੱਗ ਦੀ ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਅਤੇ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

