ਏਅਰ ਕੈਨੇਡਾ ਨੇ ਘਰ ਬਠਾਏ ਆਪਣੇ 5100 ਤੋਂ ਵੱਧ ਮੁਲਾਜ਼ਮ

TeamGlobalPunjab
2 Min Read

ਓਟਾਵਾ : ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ ਕਾਰੋਬਾਰ ਠੱਪ ਹੋ ਗਏ ਹਨ। ਇਸ ਦੀ ਮਾਰ ਹਵਾਈ ਉਡਾਣਾਂ ‘ਤੇ ਵੀ ਪਈ ਹੈ। ਇਸ ਦੇ ਚਲਦਿਆਂ ਏਅਰ ਕੈਨੇਡਾ ਨੇ ਸਖਤ ਕਦਮ ਚੁੱਕੇ ਹੋਏ ਆਪਣੇ 5100 ਤੋਂ ਵੱਧ ਮੁਲਾਜ਼ਮਾਂ ਨੂੰ ਕੰਮ ਤੋਂ ਵੇਹਲੇ ਕਰ ਦਿੱਤਾ ਹੈ।

ਏਅਰਲਾਈਨ ਦੀ ਇਨ-ਫਲਾਈਟ ਸਰਵਿਸ ਦੀ ਮੀਤ ਪ੍ਰਧਾਨ ਰੇਨੀ ਸਮਿਥ ਵਲਾਡੇ ਵੱਲੋਂ ਜਾਰੀ ਬਿਆਨ ਮੁਤਾਬਕ ਏਅਰ ਕੈਨੇਡਾ ਕੋਲ ਮੁਲਾਜ਼ਮਾਂ ਨੂੰ ਘਟਾਉਣ ਤੋਂ ਬਿਨਾਂ ਹੋਰ ਕਈ ਰਾਹ ਨਹੀਂ ਬਚਿਆ ਹੈ। ਇਹ ਕਦਮ ਮੁਸ਼ਕਲ ਹਨ, ਪਰ ਜ਼ਰੂਰੀ ਵੀ, ਕਿਉਂਕਿ ਹਵਾਈ ਉਡਾਣਾਂ ਦਾ ਕਾਰੋਬਾਰ ਬਹੁਤ ਘੱਟ ਗਿਆ ਹੈ। ਲਗਭਗ ਸਾਰੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਦੀ ਕੌਮਾਂਤਰੀ ਯਾਤਰਾ ਤੇ ਪਾਬੰਦੀ ਲਾ ਦਿੱਤੀ ਹੈ। ਏਅਰ ਕੈਨੇਡਾ ਫਲਾਈਟ ਅਟੈਂਡੈਂਟ ਦੀ ਨੁਮਾਇੰਦਗੀ ਕਰਨ ਵਾਲੇ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਦਾ ਅਸਰ ਏਅਰ ਕੈਨੇਡਾ ਦੇ ਲਗਭਗ 3600 ਜਹਾਜ਼ ਅਮਲਾ ਮੈਂਬਰਾਂ ਅਤੇ ਇਸ ਦੇ 1549 ਉਨਾਂ ਮੈਂਬਰਾਂ ਤੇ ਪਏਗਾ, ਜਿਹੜੇ ਏਅਰਲਾਈਨ ਦੇ ਰੂਜ਼ ਸਬਸਿਡਰੀ ਲਈ ਕੰਮ ਕਰਦੇ ਹਨ।

ਏਅਰ ਕੈਨੇਡਾ ਕੰਪਨੈਟ ਦੇ ਕਿਊਪਸ ਦੀ ਪ੍ਰਧਾਨ ਵੈਸਲੇਅ ਸੋਸਕੀ ਨੇ ਇੱਕ ਪ੍ਰੈਸ ਰਿਲੀਜ਼ ‘ਚ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਹੀ ਚੁਣੌਤੀਆਂ ਭਰਿਆ ਸਮਾਂ ਹੈ। ਸੰਕਟ ਦੇ ਪਹਿਲੇ ਦਿਨ ਤੋਂ ਹੀ ਸਾਡੇ ਸਾਰੇ ਮੈਂਬਰ ਅੱਗੇ ਹੋ ਕੇ ਸੇਵਾਵਾਂ ਨਿਭਾਅ ਰਹੇ ਹਨ। ਇਹ ਹੁਣ ਤੱਕ ਦੀ ਸਭ ਤੋਂ ਔਖੀ ਘੜੀ ਹੈ। ਸਾਡੀ ਉਨਾਂ ਸਾਰੇ ਮੈਂਬਰਾਂ, ਖਾਸ ਤੌਰ ‘ਤੇ ਉਨਾਂ ਮੈਂਬਰਾਂ ਨਾਲ ਡੂੰਘੀ ਹਮਦਰਦੀ ਹੈ, ਜਿਹਡੇ ਡਿਊਟੀ ਨਿਭਾਉਂਦੇ ਸਮੇਂ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਏਅਰਲਾਈਨ ਦੀ ਇਨ-ਫਲਾਈਟ ਸਰਵਿਸ ਦੀ ਮੀਤ ਪ੍ਰਧਾਨ ਰੇਨੀ ਸਮਿਥ ਵਲਾਡੇ ਮੁਤਾਬਕ ਏਅਰ ਕੈਨੇਡਾ ਅਪ੍ਰੈਲ ਚ ਆਪਣੀਆਂ 80 ਫੀਸਦੀ ਉਡਾਣਾ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ, ਕਿਉਂਕਿ ਕੈਨੇਡਾ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਆਪਣੇ ਸਾਰੇ ਨਾਗਰਿਕਾਂ ਨੂੰ ਘਰਾਂ ਵਿੱਚ ਹੀ ਰਹਿਣ ਅਤੇ ਬਾਹਰੀ ਯਾਤਰਾ ਕਰਨ ਤੋਂ ਰੋਕ ਦਿੱਤਾ ਹੈ।

Share This Article
Leave a Comment