ਖੇਤੀ-ਉਦਯੋਗਿਕ ਸੋਲਰ ਡਰਾਇਰ ਤਕਨੀਕ ਦੇ ਪਸਾਰ ਲਈ ਕੀਤਾ ਸਮਝੌਤਾ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਨੇ ਵਿਸ਼ਵਕਰਮਾ ਸੋਲਰ ਐਨਰਜੀ ਕਾਰਪੋਰੇਸ਼ਨ (ਰਜਿ.) ਜੀ ਟੀ ਰੋਡ, ਬਾਈਪਾਸ ਫਿਲੌਰ, ਜ਼ਿਲ੍ਹਾ ਜਲੰਧਰ ਨਾਲ ਆਪਣੀ ਵਿਕਸਿਤ ਕੀਤੀ ਖੇਤੀ-ਉਦਯੋਗਕਿ ਸੋਲਰ ਡਰਾਇਰ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ। ਇਹ ਸਮਝੌਤਾ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਅਤੇ ਸੰਬੰਧਤ ਫਰਮ ਵੱਲੋਂ ਸ੍ਰੀ ਵਿਜੈ ਧੀਮਾਨ ਦੁਆਰਾ ਸੰਧੀ ਦੇ ਦਸਤਾਵੇਜ਼ਾਂ ਉਪਰ ਦਸਤਖਤ ਕਰਨ ਨਾਲ ਪ੍ਰਵਾਨ ਚੜ੍ਹਿਆ । ਡਾ. ਨਵਤੇਜ ਬੈਂਸ ਨੇ ਇਸਸਮਝੌਤੇ ਦਾ ਹਿੱਸਾ ਬਣੀ ਫਰਮ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਤਕਨਾਲੋਜੀ ਦੇ ਪਸਾਰ ਦੀਜ਼ਿੰਮੇਵਾਰੀ ਨਾਲ ਜੁੜਨ ਤੇ ਵਧਾਈ ਦਿੱਤੀ।

ਇਸ ਸਮਝੌਤੇ ਅਨੁਸਾਰ ਪੀ.ਏ.ਯੂ. ਨੇ ਆਪਣੀ ਵਿਕਸਿਤਕੀਤੀ ਖੇਤੀ ਉਦਯੋਗਿਕ ਸੋਲਰ ਡਰਾਇਰ ਤਕਨਾਲੋਜੀ ਨੂੰ ਭਾਰਤ ਵਿੱਚ ਪ੍ਰਸਾਰਨ ਲਈ ਅਧਿਕਾਰ ਸੰਬੰਧਤਫਰਮ ਨੂੰ ਦਿੱਤੇ ਹਨ। ਇਹ ਤਕਨਾਲੋਜੀ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਸੁਖਮੀਤਸਿੰਘ, ਨਵਿਆਉਣ ਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਬੀ ਐਸ ਹਾਂਸ, ਇਸੇ ਵਿਭਾਗਦੇ ਸਹਿਯੋਗੀ ਪ੍ਰੋਫੈਸਰ ਡਾ. ਆਰ ਐਸ ਗਿੱਲ ਨੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟਤਹਿਤ ਵਿਕਸਿਤ ਕੀਤੀ ਹੈ ਜੋ ਖੇਤੀ ਆਧਾਰਿਤ ਉਦਯੋਗ ਅਤੇ ਖੇਤੀ ਵਿੱਚ ਊਰਜਾ ਸੰਬੰਧੀ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂਡਾ. ਹਾਂਸ ਅਤੇ ਡਾ. ਸੁਖਮੀਤ ਸਿੰਘ ਨੇ ਦੱਸਿਆ ਕਿ ਇਹ ਸੋਲਰ ਡਰਾਇਰ ਤਕਨਾਲੋਜੀ ਦੀ ਵਰਤੋਂ  ਸਬਜ਼ੀਆਂ ਅਤੇ ਮਸਾਲੇ ਆਦਿ ਨੂੰ ਸੁਕਾਉਣ ਲਈ ਕੀਤੀ ਜਾ ਸਕਦੀ ਹੈ। ਇਸ ਵਿਧੀ ਰਾਹੀਂ ਸਾਫ਼-ਸੁਥਰੇ ਤਰੀਕੇ ਨਾਲ ਵਪਾਰਕ ਉਦੇਸ਼ ਲਈ ਸਬਜ਼ੀਆਂ ਅਤੇ ਮਸਾਲਿਆਂਨੂੰ ਸੁਕਾਇਆ ਜਾ ਸਕਦਾ ਹੈ।

ਇਸ ਡਰਾਇਰ ਵਿੱਚ ਹਵਾ ਦੇ ਆਵਾਗਵਣ ਰਾਹੀਂ ਸਬਜ਼ੀਆਂ ਨੂੰ ਸੁਕਾਕੇ ਵਰਤੋਂ ਯੋਗ ਰੂਪ ਵਿੱਚ ਸੰਭਾਲਿਆ ਜਾਂਦਾ ਹੈ। ਡਾ. ਹਾਂਸ ਨੇ ਦੱਸਿਆ ਕਿ ਜਦੋਂ ਇਸ ਡਰਾਇਰਵਿੱਚ ਹਵਾ ਇੱਕ ਖਾਸ ਮਿਆਰ ਤੋਂ ਜ਼ਿਆਦਾ ਗਰਮ ਹੁੰਦੀ ਹੈ ਤਾਂ ਵਾਲਵ ਖੁੱਲ ਜਾਂਦਾ ਹੈ ਤੇ ਹਵਾ ਪਾਰਨਿਕਲ ਜਾਂਦੀ ਹੈ। ਫਿਰ ਨਵੀਂ ਹਵਾ ਡਰਾਇਰ ਵਿੱਚ ਪ੍ਰਵੇਸ਼ ਕਰਕੇ ਸਬਜ਼ੀ ਦੀ ਨਮੀ ਨੂੰ ਸਤੁੰਲਨ ਯੋਗਬਣਾਉਂਦੀ ਹੈ। ਹਵਾ ਦਾ ਇਹ ਸਰਕੂਲੇਸ਼ਨ ਜਾਂ ਆਵਾਗਵਣ ਇਸ ਖੇਤੀ ਉਦਯੋਗਿਕ ਸੋਲਰ ਡਰਾਇਰ ਦੀਵਿਸ਼ੇਸ਼ਤਾ ਹੈ।  ਅਡਜੰਕਟ ਪ੍ਰੋਫੈਸਰ ਡਾ. ਐਸ.ਐਸ. ਚਾਹਲ ਨੇ ਇਸ ਮੌਕੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 58 ਤਕਨੀਕਾਂ ਦੇ ਵਪਾਰੀਕਰਨ ਲਈ237 ਸੰਧੀਆਂ ਵੱਖ-ਵੱਖ ਫਰਮਾਂ ਨਾਲ ਕੀਤੀਆਂ ਹਨ ਜਿਨ੍ਹਾਂ ਵਿੱਚ ਸਰ੍ਹੋਂ ਦੀ ਹਾਈਬ੍ਰਿਡ ਨਸਲ, ਮਿਰਚਾਂ,ਬੈਂਗਣ, ਜੈਵਿਕ  ਖਾਦਾਂ, ਪੱਤਾ ਰੰਗ ਚਾਰਟ, ਸਿਰਕਾਅਤੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਪ੍ਰਮੁੱਖ ਹਨ। ਇਸ ਮੌਕੇ ਅਪਰ ਨਿਰਦੇਸ਼ਕ ਖੋਜ ਡਾ.ਗੁਰਸਾਹਿਬ ਸਿੰਘ ਅਤੇ ਡਾ. ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

Share this Article
Leave a comment