ਮੋਦੀ ਸਰਕਾਰ ਅਗਨੀਵੀਰ ਯੋਜਨਾ ‘ਚ ਕਰ ਰਹੀ ਵੱਡਾ ਬਦਲਾਅ,

Prabhjot Kaur
2 Min Read

ਨਵੀਂ ਦਿੱਲੀ: ਅਗਨੀਵੀਰ ਯੋਜਨਾ ਦਾ ਨਾਂ ਬਦਲਣ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੀ ਸਮਾਂ ਸੀਮਾ ਵੀ ਵਧਾਉਣ ਜਾ ਰਹੀ ਹੈ। ਸੂਤਰਾਂ ਮੁਤਾਬਕ ਹੁਣ ਅਗਨੀਵੀਰ ਯੋਜਨਾ ਦਾ ਨਾਮ ਬਦਲ ਕੇ ਸੈਨਿਕ ਸਨਮਾਨ ਯੋਜਨਾ ਰੱਖਿਆ ਜਾਵੇਗਾ।

ਹੁਣ ਅਗਨੀਵੀਰ ਦਾ ਕਾਰਜਕਾਲ 4 ਸਾਲ ਤੋਂ ਵਧ ਕੇ 7 ਸਾਲ ਹੋ ਜਾਵੇਗਾ। ਇਸ ਤੋਂ ਇਲਾਵਾ ਉਸ ਦੀ ਇਕਮੁਸ਼ਤ ਤਨਖਾਹ ਵਿਚ ਵੀ ਵਾਧਾ ਹੋਵੇਗਾ। ਫਰਵਰੀ 2024 ਤੋਂ ਬਾਅਦ, ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਸੈਨਿਕਾਂ ਨੂੰ ਸੈਨਿਕ ਸਨਮਾਨ ਯੋਜਨਾ ਦਾ ਲਾਭ ਮਿਲੇਗਾ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 23 ਜੂਨ ਨੂੰ ਅਧਿਕਾਰਤ ਤੌਰ ‘ਤੇ ਇਸ ਯੋਜਨਾ ਦਾ ਐਲਾਨ ਕਰਨਗੇ। ਸੈਨਿਕ ਸਨਮਾਨ ਯੋਜਨਾ ਦੇ ਤਹਿਤ ਹੁਣ ਅਗਨੀਵੀਰ 7 ਸਾਲ ਫੌਜ ਵਿੱਚ ਸੇਵਾ ਕਰੇਗਾ ਅਤੇ 22 ਲੱਖ ਰੁਪਏ ਦੀ ਬਜਾਏ 41 ਲੱਖ ਰੁਪਏ ਦਿੱਤੇ ਜਾਣਗੇ। ਹੁਣ ਉਨ੍ਹਾਂ ਦੀ ਸਿਖਲਾਈ 22 ਹਫ਼ਤਿਆਂ ਦੀ ਬਜਾਏ 42 ਹਫ਼ਤਿਆਂ ਦੀ ਹੋਵੇਗੀ। 30 ਦਿਨਾਂ ਦੀ ਛੁੱਟੀ ਵਧ ਕੇ 45 ਦਿਨ ਹੋ ਜਾਵੇਗੀ।

ਅਗਨੀਵੀਰਾਂ ਨੂੰ ਸੱਤ ਸਾਲ ਦੀ ਸੇਵਾ ਤੋਂ ਬਾਅਦ ਕੇਂਦਰੀ ਭਰਤੀ ਵਿੱਚ 15 ਪ੍ਰਤੀਸ਼ਤ ਦੀ ਛੋਟ ਮਿਲੇਗੀ। ਨਾਲ ਹੀ, ਹੁਣ 25 ਪ੍ਰਤੀਸ਼ਤ ਦੀ ਬਜਾਏ 60 ਪ੍ਰਤੀਸ਼ਤ ਸੈਨਿਕ ਪੱਕੇ ਹੋਣਗੇ। ਭਾਵ 60 ਫੀਸਦੀ ਫੌਜੀਆਂ ਨੂੰ ਫੌਜ ਵਿੱਚ ਪੱਕੀ ਨੌਕਰੀ ਮਿਲੇਗੀ। ਮੌਤ ਹੋਣ ‘ਤੇ 50 ਲੱਖ ਰੁਪਏ ਦੀ ਬਜਾਏ 75 ਲੱਖ ਰੁਪਏ ਮਿਲਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment