ਮਨੀਸ਼ਾ ਗੁਲਾਟੀ ਨੇ ਫਿਰ ਸਾਂਭਿਆ ਅਹੁਦਾ, ਤੋੜੀ ਚੁੱਪੀ ਕਹੀ ਇਹ ਗੱਲ

Rajneet Kaur
2 Min Read

ਚੰਡੀਗੜ੍ਹ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੁੜ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਮਗਰੋਂ ਮਨੀਸ਼ਾ ਗੁਲਾਟੀ ਨੇ  ਕਿਹਾ ਕਿ ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਕਰਕੇ ਹੋਇਆ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਅਫ਼ਸਰਸ਼ਾਹੀ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅਦਾਲਤ ਜਾਣ ਦਾ ਕਾਰਨ ਸਿਰਫ ਇਹੀ ਸੀ ਕਿ ਜਦੋਂ ਦਾ ਕਮਿਸ਼ਨ ਬਣਿਆ ਹੈ, ਉਦੋਂ ਤੋਂ ਲਗਾਤਾਰ ਕਾਰਜਕਾਲ ਵਿੱਚ ਵਾਧਾ ਮਿਲਦਾ ਰਿਹਾ ਹੈ ।

ਉਨ੍ਹਾਂ ਅੱਗੇ ਕਿਹਾ ਕਿ ਮੈਂ ਹਮੇਸ਼ਾ ਬਿਨਾਂ ਕੋਈ ਪੱਖਪਾਤ ਕੀਤੇ ਕੰਮ ਕੀਤਾ ਹੈ ਅਤੇ ਆਪਣੇ ਸਨਮਾਨ ਲਈ ਲੜਾਈ ਲੜੀ ਹੈ।  ਮੈਂ ਮੁੱਖ ਮੰਤਰੀ ਸਾਹਿਬ ਤੋਂ ਕਈ ਵਾਰ ਮੁਲਾਕਾਤ ਲਈ ਸਮਾਂ ਮੰਗਿਆ ਹੈ ਪਰ ਨਹੀਂ ਮਿਲਿਆ। ਅਜੇ ਵੀ ਉਨ੍ਹਾਂ ਨਾਲ ਮੁਲਾਕਾਤ ਲਈ ਸਮਾਂ ਮਿਲਣ ਦਾ ਇੰਤਜ਼ਾਰ ਕਰ ਰਹੀ ਹਾਂ। ਉਨ੍ਹਾਂ ਕੁਲਦੀਪ ਧਾਲੀਵਾਲ ਦੇ ਬਿਆਨ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।  ਜੇਕਰ ਮੁੱਖ ਮੰਤਰੀ ਨੂੰ ਮੇਰੇ ਕੰਮ ਤੋਂ ਕੋਈ ਗਿਲਾ-ਸ਼ਿਕਵਾ ਹੈ ਤਾਂ ਉਹ ਉਨ੍ਹਾਂ ਨਾਲ ਜ਼ਰੂਰ ਗੱਲ ਕਰਨਗੇ । ਉਨ੍ਹਾਂ ਕਿਹਾ ਕਿ ਉਹ ਆਪਣੇ ਅਹੁਦੇ ‘ਤੇ ਰਹਾਂ ਜਾਂ ਨਾ ਰਹਾਂ, ਮੇਰਾ ਹਰ ਕਤਰਾ ਪੰਜਾਬ ਲਈ ਸਮਰਪਿਤ ਰਹੇਗਾ । ਮੈਂ ਨੌਜਵਾਨਾਂ ਲਈ ਕੰਮ ਕਰਦੀ ਰਹਾਂਗੀ। ਮੈਂ ਇਸ ਕੁਰਸੀ ‘ਤੇ ਬੈਠ ਕੇ ਤੁਹਾਡੇ ਨਾਲ ਜੁੜੀ ਰਹਾਂਗੀ ਤੇ ਤੁਹਾਡੇ ਕੰਮ ਕਰਦੀ ਰਹਾਂਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment